ਨਵੀਂ ਦਿੱਲੀ- ਸ਼ਾਹਦਰਾ ਇਲਾਕੇ 'ਚ ਮੰਗਲਵਾਰ ਸ਼ੱਕੀ ਹਾਲਾਤ 'ਚ ਇਕ ਨਵਵਿਆਹੁਤਾ ਦੀ ਮੌਤ ਹੋ ਗਈ। ਮ੍ਰਿਤਕਾ ਦੀ ਪਛਾਣ ਪੂਜਾ (20) ਦੇ ਰੂਪ 'ਚ ਕੀਤੀ ਗਈ ਹੈ। ਪੂਜਾ ਦੀ ਮੌਤ ਤੋਂ ਬਾਅਦ ਸਹੁਰੇ ਵਾਲਿਆਂ ਨੇ ਉਸ ਦੀ ਲਾਸ਼ ਨੂੰ ਅੰਤਿਮ ਸੰਸਕਾਰ ਲਈ ਸ਼ਮਸ਼ਾਨ ਘਾਟ ਲੈ ਗਏ।
ਸ਼ੱਕ ਹੋਣ 'ਤੇ ਪੰਡਿਤ ਨੇ ਮਾਮਲੇ ਦੀ ਸੂਚਨਾ ਪੁਲਸ ਅਤੇ ਲੜਕੀ ਦੇ ਮਾਇਕੇ ਵਾਲਿਆਂ ਨੂੰ ਦਿੱਤੀ। ਉੱਥੇ ਹੀ ਪੂਜਾ ਦੇ ਪਿਤਾ ਨੇ ਉਸ ਦੇ ਸਹੁਰੇ 'ਤੇ ਬਲਾਤਕਾਰ ਦੀ ਕੋਸ਼ਿਸ਼ ਦਾ ਵੀ ਦੋਸ਼ ਲਗਾਇਆ ਹੈ। ਮਾਮਲੇ ਦੀ ਜਾਂਚ ਖੇਤਰੀ ਐਸ.ਡੀ.ਐਮ ਕਰ ਰਹੇ ਹਨ। ਪੁਲਸ ਨੇ ਮਾਮਲਾ ਦਰਜ ਕਰਕੇ ਪੂਜਾ ਦੇ ਪਤੀ ਰਿੰਕੂ ਨੂੰ ਗ੍ਰਿਫਤਾਰ ਕਰ ਲਿਆ ਹੈ। ਉਸ ਦੇ ਸਹੁਰੇ-ਸੱਸ ਤੋਂ ਪੁੱਛ-ਗਿੱਛ ਕੀਤੀ ਜਾ ਰਹੀ ਹੈ।
ਪੁਲਸ ਮੁਤਾਬਕ ਪੂਜਾ ਆਪਣੇ ਪਤੀ ਰਿੰਕੂ ਨਾਲ ਦਲਬੀਰ ਨਗਰ ਸ਼ਾਹਦਰਾ 'ਚ ਰਹਿੰਦੀ ਸੀ। ਰਿੰਕੂ ਪ੍ਰਾਈਵਟ ਨੌਕਰੀ ਕਰਦਾ ਹੈ। ਪੂਜਾ ਦਾ ਮਾਇਕਾ ਸ਼ਾਹਦਰਾ ਦੇ ਹੀ ਰਾਮ ਨਗਰ 'ਚ ਹੈ। ਦਸੰਬਰ 2014 'ਚ ਪੂਜਾ ਨੇ ਰਿੰਕੂ ਨਾਲ ਪ੍ਰੇਮ ਵਿਆਹ ਕਰ ਲਿਆ ਸੀ।
ਜਿਮ 'ਚ ਪਸੀਨਾ ਵਹਾਉਂਦੇ ਯੋ-ਯੋ ਹਨੀ ਸਿੰਘ ਦੀਆਂ ਤਸਵੀਰਾਂ ਹੋਈਆਂ ਵਾਇਰਲ
NEXT STORY