ਮੁੰਬਈ- ਪਾਲੀਵੁੱਡ ਦੇ ਮਸ਼ਹੂਰ ਰੈਪਰ ਅਤੇ ਗਾਇਕ ਯੋ-ਯੋ ਹਨੀ ਸਿੰਘ ਨੇ ਹਾਲ ਹੀ 'ਚ ਇੰਸਟਾਗ੍ਰਾਮ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਉਹ ਜਿਮ 'ਚ ਪਸੀਨਾ ਵਹਾਉਂਦੇ ਦਿਖ ਰਹੇ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ ਜਿਮ ਦੀਆਂ ਕੁਝ ਤਸਵੀਰਾਂ ਵੀ ਫੈਨਜ਼ ਨਾਲ ਸ਼ੇਅਰ ਕੀਤੀਆਂ ਹਨ। ਹਨੀ ਸਿੰਘ ਦੀ ਫੈਨਜ਼ ਫੋਲੋਇੰਗ ਬਾਰੇ ਤਾਂ ਤੁਸੀਂ ਜਾਣਦੇ ਹੀ ਹੋ। ਹਨੀ ਸਿੰਘ ਵਲੋਂ ਕੁਝ ਵੀ ਨਵਾਂ ਕੀਤਾ ਗਿਆ ਹੋਵੇ ਤਾਂ ਉਨ੍ਹਾਂ ਦੇ ਫੈਨ ਬਹੁਤ ਹੀ ਜਲਦੀ ਹੀ ਉਨ੍ਹਾਂ ਨੂੰ ਫੋਲੋ ਕਰਦੇ ਹਨ। ਜੀ ਹਾਂ ਇਸੇ ਤਰ੍ਹਾਂ ਹੀ ਉਨ੍ਹਾਂ ਵਲੋਂ ਸ਼ੇਅਰ ਕੀਤੀਆਂ ਗਈਆਂ ਇਹ ਤਸਵੀਰਾਂ ਫੈਨਜ਼ ਵਿਚਾਲੇ ਵਾਇਰਲ ਵੀ ਹੋ ਗਈਆਂ ਹਨ। ਖਾਸ ਗੱਲ ਇਹ ਹੈ ਕਿ ਹਨੀ ਨੇ ਇੰਸਟਾਗ੍ਰਾਮ 'ਤੇ ਆਪਣੀ ਐਂਟਰੀ ਵੀ ਤਕਰੀਬਨ ਇਕ ਮਹੀਨਾ ਪਹਿਲਾਂ ਹੀ ਕੀਤੀ ਹੈ। ਪਹਿਲੀ ਤਸਵੀਰ ਉਨ੍ਹਾਂ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਪੋਸਟ ਕੀਤੀ ਅਤੇ ਇਸ ਤੋਂ ਬਾਅਦ ਇਕ ਆਪਣੀ ਤਸਵੀਰ ਪੋਸਟ ਕੀਤੀ ਹੈ, ਜਿਸ 'ਤੇ ਲਿਖਿਆ ਹੈ, ''AM ON INSTA NOW #FOLLOW ME"
ਤੁਹਾਨੂੰ ਦੱਸ ਦਈਏ ਹਨੀ ਸਿੰਘ ਪਿਛਲੇ ਸਾਲ ਅਕਤੂਬਰ ਦੀ ਸ਼ੁਰੂਆਤ ਤੋਂ ਹੀ ਫੈਨਜ਼ ਤੋਂ ਦੂਰ ਰਹੇ ਹਨ। ਹਾਲਾਂਕਿ ਹਾਲ ਹੀ 'ਚ ਉਨ੍ਹਾਂ ਦੀਆਂ ਹੋਰ ਵੀ ਕਈ ਤਸਵੀਰਾਂ ਸਾਹਮਣੇ ਆਈਆਂ ਸਨ। ਜ਼ਿਕਰਯੋਗ ਹੈ ਕਿ ਇਸ ਦੌਰਾਨ ਉਹ ਪਹਿਲਾਂ ਕਦੇ ਕੇਸ ਦੇ ਸਿਲਸਿਲੇ 'ਚ ਨਾਗਪੁਰ ਦੇ ਇਕ ਥਾਣੇ 'ਚ ਪੇਸ਼ ਹੋਏ ਤਾਂ ਕਦੇ ਡਿਪ੍ਰੈਸ਼ਨ ਤੋਂ ਉਭਰਨ ਲਈ ਦਿੱਲੀ ਦੇ ਇਕ ਹਸਪਤਾਲ 'ਚ ਦਿਖਾਈ ਦਿੱਤੇ। ਹਾਲਾਂਕਿ ਹੁਣ ਉਹ ਪਹਿਲਾਂ ਨਾਲੋਂ ਠੀਕ ਹਨ ਅਤੇ ਹੌਲੀ-ਹੌਲੀ ਮਿਊਜ਼ਿਕ ਅਤੇ ਬਾਲੀਵੁੱਡ 'ਚ ਵਾਪਸੀ ਦੀ ਤਿਆਰੀ ਕਰ ਰਹੇ ਹਨ। ਮਾਰਚ ਦੇ ਮਹੀਨੇ ਉਨ੍ਹਾਂ ਦਾ ਨਵਾਂ ਵੀਡੀਓ ਗਾਣਾ ਰਿਲੀਜ਼ 'ਵਨ ਬੌਤਲ ਡਾਊਨ' ਰਿਲੀਜ਼ ਹੋਇਆ ਸੀ, ਜਿਸ ਨੂੰ ਹੁਣ ਤੱਕ ਤਕਰੀਬਨ 46 ਲੱਖ ਲੋਕ ਦੇਖ ਚੁੱਕੇ ਹਨ।
ਤਸਵੀਰਾਂ 'ਚ ਦੇਖੋ ਆਲੀਆ ਦਾ ਹੌਟੀ-ਨੌਟੀ ਅਵਤਾਰ
NEXT STORY