ਕੁਸ਼ੀਨਗਰ- ਉਤਰ ਪ੍ਰਦੇਸ਼ ਦੇ ਕੁਸ਼ੀਨਗਰ 'ਚ ਪੰਚਾਇਤ ਨੇ ਬਲਾਤਕਾਰ ਪੀੜਤ ਨਾਬਾਲਗ ਦੀ ਇੱਜ਼ਤ ਦਾ ਸੌਦਾ ਕਰ ਦਿੱਤਾ। ਪਿੰਡ ਦੇ ਮੁਖੀਆ ਨੇ ਦਲਿਤ ਨਾਬਾਲਗ ਦੀ ਆਬਰੂ ਦੀ ਕੀਮਤ 45 ਹਜ਼ਾਰ ਰੁਪਏ ਲਗਾਤਾਰ ਬਲਾਤਕਾਰੀ ਨਾਲ ਵਿਆਹ ਕਰਨਾ ਦਾ ਫੁਰਮਾਨ ਸੁਣਾਇਆ।
ਮਾਮਲੇ 'ਚ ਹੈਰਾਨ ਕਰਨ ਵਾਲੀ ਗੱਲ ਸੀ ਕਿ ਪੂਰਾ ਮਾਮਲਾ ਥਾਣੇ 'ਚ ਪੁਲਸ ਦੀ ਨੱਕ ਹੇਠਾਂ ਹੁੰਦਾ ਰਿਹਾ ਅਤੇ ਪੁਲਸ ਨੇ ਕੋਈ ਐਕਸ਼ਨ ਲੈਣਾ ਜ਼ਰੂਰੀ ਨਹੀਂ ਸਮਝਿਆ। ਪਟਹੇਰਵਾ ਥਾਣਾ ਖੇਤਰ ਦੀ 13 ਸਾਲ ਦੀ ਨਾਬਾਲਗ ਨੂੰ ਗੁਆਂਢ 'ਚ ਰਹਿਣ ਵਾਲੇ ਉਮੇਸ਼ ਨਾਂ ਦੇ ਸ਼ਖਸ ਨੇ ਚਾਕੂ ਦੀ ਨੋਕ 'ਤੇ 3 ਦਿਨਾਂ ਤੱਕ ਬੰਦੀ ਬਣਾ ਕੇ ਬਲਾਤਕਾਰ ਕੀਤਾ।
ਪੰਚਾਇਤ ਦੇ ਇਸ ਫੁਰਮਾਨ ਤੋਂ ਬਾਅਦ ਪਰਿਵਾਰ ਦਹਿਸ਼ਤ 'ਚ ਹੈ ਅਤੇ ਮੀਡੀਆ 'ਚ ਮਾਮਲਾ ਆਉਣ ਤੋਂ ਬਾਅਦ ਪੁਲਸ ਸਖਤ ਕਾਰਵਾਈ ਦੀ ਗੱਲ ਕਹਿ ਰਹੀ ਹੈ।
ਕਾਂਗਰਸ ਨੇ ਪ੍ਰਧਾਨ ਮੰਤਰੀ ਮੋਦੀ ਦੇ ਬਿਆਨ ਦੀ ਕੀਤੀ ਸਖਤ ਆਲੋਚਨਾ
NEXT STORY