ਫਤਿਹਾਬਾਦ- ਹਰਿਆਣਾ ਦੇ ਫਤਿਹਾਬਾਦ ਜ਼ਿਲੇ ਵਿਚ ਅਣਪਛਾਤੇ ਬਦਮਾਸ਼ਾਂ ਨੇ ਦਿਨ-ਦਿਹਾੜੇ ਇਕ ਫੈਕਟਰੀ 'ਚ ਵਰਕਰ ਮੁਨੀਮ ਤੋਂ ਪਿਸਤੌਲ ਦੀ ਨੋਕ 'ਤੇ 25 ਲੱਖ ਰੁਪਏ ਨਕਦੀ ਲੁੱਟ ਲਈ ਅਤੇ ਫਰਾਰ ਹੋ ਗਏ। ਪੁਲਸ ਨੇ ਦੱਸਿਆ ਕਿ ਵਾਰਦਾਤ ਉਸ ਸਮੇਂ ਹੋਈ, ਜਦੋਂ ਕਾਰ ਸਵਾਰ ਚਾਰ ਲੁਟੇਰਿਆਂ ਨੇ ਪਿਸਤੌਲ ਦੀ ਨੋਕ 'ਤੇ ਢੀਂਗਸਰਾ ਪਿੰਡ ਦੇ ਨੇੜੇ ਸੁਮਿਤ ਗਮ ਐਂਡ ਕੈਮੀਕਲਸ ਫੈਕਟਰੀ ਅਤੇ ਵਿਨੈ ਕਾਟਨ ਫੈਕਟਰੀ ਭੱਟੂ ਦੇ ਮੁਨੀਮ ਅਨਿਲ ਅਤੇ ਕਾਰ ਡਰਾਈਵਰ ਵਿਨੋਦ ਦੀ ਕਾਰ ਰੋਕ ਲਈ ਅਤੇ 25 ਲੱਖ ਰੁਪਏ ਲੁੱਟ ਲਏ।
ਫੈਕਟਰੀ ਮੁਨੀਮ ਫਤਿਹਾਬਾਦ ਸਥਿਤ ਇਕ ਬੈਂਕ ਤੋਂ ਇਹ ਰਾਸ਼ੀ ਕੱਢਵਾ ਕੇ ਕਾਰ ਵਿਚ ਵਾਪਸ ਪਰਤ ਰਿਹਾ ਸੀ। ਘਟਨਾ ਦੀ ਸੂਚਨਾ ਮਿਲਦੇ ਹੀ ਫਤਿਹਾਬਾਦ ਦੀ ਪੁਲਸ ਸੁਪਰਡੈਂਟ ਸੰਗੀਤਾ ਕਾਲੀਆ ਤੁਰੰਤ ਮੌਕੇ 'ਤੇ ਪੁੱਜੀ ਅਤੇ ਬਦਮਾਸ਼ਾਂ ਨੂੰ ਫੜਨ ਲਈ ਜ਼ਿਲੇ ਭਰ ਦੀ ਨਾਕੇਬੰਦੀ ਕਰ ਦਿੱਤੀ। ਉਨ੍ਹਾਂ ਨੂੰ ਤੁਰੰਤ ਅਪਰਾਧ ਮਾਹਰਾਂ ਅਤੇ ਸੀ. ਆਈ. ਏ. ਅਤੇ ਵਿਸ਼ੇਸ਼ ਸੈਲ ਦੇ ਇੰਸਪੈਕਟਰਾਂ ਨੂੰ ਬੁਲਾ ਕੇ ਲੁਟੇਰਿਆਂ ਦੀ ਘੇਰਾਬੰਦੀ ਦੀ ਯੋਜਨਾ ਬਣਾਈ ਪਰ ਖਬਰ ਲਿਖੇ ਜਾਣ ਤਕ ਲੁਟੇਰਿਆਂ ਦਾ ਸੁਰਾਗ ਨਹੀਂ ਮਿਲ ਸਕਿਆ ਸੀ।
ਮੁਨੀਮ ਨੇ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਪੁਲਸ ਨੂੰ ਦੱਸਿਆ ਕਿ ਬੈਂਕ ਤੋਂ ਨਿਕਲਦੇ ਹੀ ਉਸ ਦੇ ਪਿੱਛੇ ਸਫੇਦ ਰੰਗ ਦੀ ਇਕ ਕਾਰ ਪਿੱਛੇ ਲੱਗ ਗਈ। ਲੁਟੇਰਿਆਂ ਨੇ ਕਾਰ ਸੜਕ ਦੇ ਵਿਚੋਂ-ਵਿਚ ਖੜ੍ਹੀ ਕਰ ਕੇ ਉਸ ਨੂੰ ਰੋਕ ਲਿਆ। ਇਸ ਦੌਰਾਨ ਕਾਰ ਡਰਾਈਵਰ ਨੇ ਆਪਣੀ ਕਾਰ ਸੜਕ ਤੋਂ ਉਤਾਰ ਕੇ ਅੱਗੇ ਨਿਕਲਣ ਦੀ ਕੋਸ਼ਿਸ਼ ਕੀਤੀ ਤਾਂ ਲੁਟੇਰਿਆਂ ਨੇ ਆਪਣੀ ਕਾਰ ਉਸ ਦੇ ਅੱਗੇ ਅੜਾ ਦਿੱਤੀ। ਉਸ ਨੇ ਦੱਸਿਆ ਕਿ ਕਾਰ ਹੌਲੀ ਹੁੰਦੇ ਹੀ ਲੁਟੇਰਿਆਂ ਨੇ ਕਾਰ ਦਾ ਅੱਗੇ ਦਾ ਸ਼ੀਸ਼ਾ ਤੋੜ ਦਿੱਤਾ ਅਤੇ ਉਸ ਦੀ ਕੰਨਪਟੀ 'ਤੇ ਪਿਸਤੌਲ ਰੱਖ ਦਿੱਤੀ ਅਤੇ ਨੋਟਾਂ ਨਾਲ ਭਰਿਆ ਬੈਗ ਮੰਗਿਆ, ਜੋ ਕਿ ਉਸ ਨੇ ਲੁਟੇਰਿਆਂ ਨੂੰ ਦੇ ਦਿੱਤਾ। ਲੁਟੇਰਿਆਂ ਨੇ ਉਸ ਦਾ ਮੋਬਾਈਲ ਫੋਨ ਵੀ ਖੋਹ ਲਿਆ ਅਤੇ ਫਰਾਰ ਹੋ ਗਏ।
45 ਹਜ਼ਾਰ 'ਚ ਕੀਤਾ ਨਾਬਾਲਗ ਦੀ ਆਬਰੂ ਦਾ ਸੌਦਾ
NEXT STORY