ਗਿਲਾਨੀ ਦੀ ਤਰਾਲ 'ਚ ਹੋਣ ਵਾਲੀ ਰੈਲੀ 'ਤੇ ਲਗਾਈ ਰੋਕ
ਨਵੀਂ ਦਿੱਲੀ/ ਸ਼੍ਰੀਨਗਰ - ਸ਼੍ਰੀਨਗਰ ਵਿਚ ਪਾਕਿਸਤਾਨੀ ਝੰਡਾ ਲਹਿਰਾਉਣ ਅਤੇ ਉਸ ਦੇ ਪੱਖ ਵਿਚ ਨਾਅਰੇ ਲਗਾਉਣ ਵਾਲੇ ਅੱਤਵਾਦੀ ਮੁਸਰਤ ਆਲਮ ਦੀ ਗ੍ਰਿਫਤਾਰੀ ਨੂੰ ਲੈ ਕੇ ਜੰਮੂ²-ਕਸ਼ਮੀਰ ਸਰਕਾਰ 'ਤੇ ਦਬਾਅ ਵਧਦਾ ਜਾ ਰਿਹਾ ਹੈ। ਇਸ ਗੱਲ ਨੂੰ ਲੈ ਕੇ ਪੂਰੇ ਦੇਸ਼ ਵਿਚ ਨਾਰਾਜ਼ਗੀ ਹੈ। ਇਸ ਗੰਭੀਰ ਮਾਮਲੇ 'ਤੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਜੰਮੂ-ਕਸ਼ਮੀਰ ਦੇ ਮੁਖ ਮੰਤਰੀ ਮੁਫਤੀ ਮੁਹੰਮਦ ਸਈਦ ਨਾਲ ਗੱਲ ਕੀਤੀ ਅਤੇ ਮੁਸਰਤ ਆਲਮ 'ਤੇ ਕਾਰਵਾਈ ਕਰਨ ਲਈ ਕਿਹਾ। ਇਨ੍ਹਾਂ ਦਬਾਵਾਂ ਦੇ ਮਗਰੋਂ ਮੁਫਤੀ ਨੇ ਭਰੋਸਾ ਦਿੰਦੇ ਹੋਏ ਕਿਹਾ ਕਿ ਮੁਸਰਤ ਵਿਰੁੱਧ ਕਾਨੂੰਨ ਅਨੁਸਾਰ ਕਾਰਵਾਈ ਹੋਵੇਗੀ। ਓਧਰ ਗ੍ਰਹਿ ਮੰਤਰਾਲਾ ਨੇ ਮੁਖ ਮੰਤਰੀ ਦੇ ਦਫਤਰ ਕੋਲੋਂ ਂਰਿਪੋਰਟ ਤਲਬ ਕੀਤੀ ਹੈ।
ਅਜਿਹਾ ਮੰਨਿਆ ਜਾ ਰਿਹਾ ਹੈ ਕਿ ਕੇਂਦਰ ਦੀ ਘੁਰਕੀ ਮਗਰੋਂ ਮੁਫਤੀ ਝੁਕ ਗਏ ਹਨ ਅਤੇ ਉਨ੍ਹਾਂ ਨੇ ਰਾਜਨਾਥ ਸਿੰਘ ਨੂੰ ਭਰੋਸਾ ਦਿਵਾਇਆ ਹੈ ਕਿ ਕਿਸੇ ਵੇਲੇ ਵੀ ਮੁਸਰਤ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਇਸੇ ਦਰਮਿਆਨ ਸੂਚਨਾ ਹੈ ਕਿ ਗਿਲਾਨੀ ਦੀ ਤਰਾਲ ਵਿਚ ਹੋਣ ਵਾਲੀ ਰੈਲੀ 'ਤੇ ਵੀ ਰੋਕ ਲਗਾ ਦਿੱਤੀ ਗਈ ਹੈ। ਦੱਸਿਆ ਗਿਆ ਹੈ ਕਿ ਇਸ ਤੋਂ ਪਹਿਲਾਂ ਗ੍ਰਹਿ ਮੰਤਰੀ ਕਿਰਨ ਰਿਜਿਜੂ ਨੇ ਵੀ ਸੂਬਾ ਸਰਕਾਰ ਨੂੰ ਮਾਮਲੇ ਵਿਚ ਕਾਰਵਾਈ ਲਈ ਕਿਹਾ ਹੈ। ਓਧਰ ਸੂਬੇ ਦੇ ਉਪ ਮੁਖ ਮੰਤਰੀ ਨਿਰਮਲ ਸਿੰਘ ਨੇ ਕਿਹਾ ਹੈ ਕਿ ਸਾਡੀ ਸਰਕਾਰ ਇਸ ਘਟਨਾ ਨੂੰ ਸਹਿਣ ਨਹੀਂ ਕਰੇਗੀ।
ਉਨ੍ਹਾਂ ਕਿਹਾ ਕਿ ਸਥਾਨਕ ਹਾਲਾਤ ਨੂੰ ਦੇਖਦੇ ਹੋਏ ਸਹੀ ਸਮੇਂ 'ਤੇ ਮੁਸਰਤ ਆਲਮ ਵਿਰੁੱਧ ਕਾਰਵਾਈ ਕੀਤੀ ਜਾਵੇਗੀ।
ਵੱਖਵਾਦੀਆਂ ਦੀ ਗ੍ਰਿਫਤਾਰੀ ਨੂੰ ਲੈ ਕੇ ਹੋਏ ਰੋਸ ਵਿਖਾਵੇ-ਜੰਮੂ, ਵੱਖਵਾਦੀ ਆਗੂਆਂ ਵਲੋਂ ਕਲ ਸ੍ਰੀਨਗਰ ਵਿਚ ਕੀਤੀ ਗਈ ਰੈਲੀ ਵਿਚ ਪਾਕਿਸਤਾਨੀ ਝੰਡੇ ਲਹਿਰਾਉਣ ਅਤੇ ਪਾਕਿਸਤਾਨ ਦੇ ਸਮਰਥਨ ਵਿਚ ਨਾਅਰੇਬਾਜ਼ੀ ਵਿਰੁੱਧ ਜੰਮੂ ਡਵੀਜ਼ਨ ਦੇ ਸਾਰੇ ਜ਼ਿਲਿਆਂ ਵਿਚ ਅੱਜ ਰੋਸ ਵਿਖਾਵੇ ਹੋਏ।
ਗ੍ਰਿਫਤਾਰੀ ਤੋਂ ਡਰਦਾ ਨਹੀਂ, ਲਾਵਾਂਗਾ ਨਾਅਰੇ : ਮੁਸਰਤ
ਸ਼੍ਰੀਨਗਰ : ਭਾਰਤ ਵਿਰੋਧੀ ਅਤੇ ਪਾਕਿਸਤਾਨ ਦੇ ਪੱਖ ਵਿਚ ਨਾਅਰੇ ਲਗਾਉਣ ਕਾਰਨ ਵਿਵਾਦਾਂ ਵਿਚ ਆਏ ਵੱਖਵਾਦੀ ਆਗੂ ਮੁਸਰਤ ਆਲਮ ਨੇ ਅੱਜ ਕਿਹਾ ਕਿ ਉਸ ਨੂੰ ਗ੍ਰਿਫਤਾਰੀ ਦਾ ਡਰ ਨਹੀਂ ਅਤੇ ਉਹ ਫਿਰ ਇੰਝ ਹੀ ਨਾਅਰੇ ਲਗਾਉਣ ਲਈ ਤਿਆਰ ਹੈ। ਮੁਸਰਤ ਆਲਮ ਸ਼ੁੱਕਰਵਾਰ ਨੂੰ ਤਰਾਲ ਜਾਣ ਵਾਲਾ ਹੈ ਜਿਥੇ ਇਕ ਕਸ਼ਮੀਰ ਨੌਜਵਾਨ ਦੇ ਫੌ²ਜ ਨਾਲ ਮੁਕਾਬਲੇ ਵਿਚ ਮਾਰੇ ਜਾਣ ਦੇ ਵਿਰੋਧ ਵਿਚ ਰੋਸ ਵਿਖਾਵਾ ਹੋਵੇਗਾ। ਹੁਰੀਅਤ ਆਗੂ ਸਈਅਦ ਅਲੀ ਸ਼ਾਹ ਗਿਲਾਨੀ ਦੀ ਅਗਵਾਈ ਵਿਚ ਇਸ ਰੋਸ ਵਿਖਾਵੇ ਦਾ ਸੱਦਾ ਦਿੱਤਾ ਗਿਆ ਹੈ। ਇਸ ਬਾਰੇ ਜਦੋਂ ਮੁਸਰਤ ਕੋਲੋਂ ਪੁੱਛਿਆ ਗਿਆ ਕਿ ਉਹ ਉਥੇ ਵੀ ਭਾਰਤ ਵਿਰੋਧੀ ਨਾਅਰੇ ਲਗਾਵੇਗਾ ਤਾਂ ਉਸ ਨੇ ਕਿਹਾ ਕਿ ਉਥੋਂ ਦੇ ੇਲੋਕਾਂ ਦੇ ਜਜ਼ਬਾਤ ਹਨ ਤੇ ਨਾਅਰੇ ਵੀ ਲਗਾਏ ਜਾਣਗੇ।
ਦਾਦੀ ਦੀ ਸਾੜ੍ਹੀ ਨੂੰ ਪਹਿਨਿਆ ਪ੍ਰਿਯੰਕਾ ਨੇ
NEXT STORY