ਨਵੀਂ ਦਿੱਲੀ-ਡੋਪ ਸਕੈਂਡਲਸ ਦਾ ਮਾਮਲਾ ਵਧਦਾ ਹੀ ਜਾ ਰਿਹਾ ਹੈ। ਇਸ ਬਾਰੇ ਖੇਡਾਂ 'ਚ ਹੀ ਨਹੀਂ, ਸਗੋਂ 3 ਗੋਲਡ ਮੈਡਲ ਜਿੱਤਣ ਵਾਲੇ ਪੰਜਾਬ ਦੇ ਸਾਈਕਲਿਸਟ ਅੰਮ੍ਰਿਤ ਸਿੰਘ ਦਾ ਨਾਂ ਵੀ ਸਾਹਮਣੇ ਆਇਆ ਹੈ। ਅੰਮ੍ਰਿਤ ਸਿੰਘ ਦਾ ਨਾਂ ਦੇਸ਼ ਦੇ ਨਾਮੀ ਰਾਈਡਰਾਂ 'ਚ ਲਿਆ ਜਾਂਦਾ ਹੈ ਅਤੇ ਉਹ ਇਸ ਸਮੇਂ ਭਾਰਤੀ ਟੀਮ ਦੇ ਮੈਂਬਰ ਹਨ।
ਇਸ ਵਾਰ ਨੈਸ਼ਨਲ ਗੇਮਜ਼ 'ਚ ਡੋਪ 'ਚ ਫਸਣ ਵਾਲਿਆਂ ਦੀ ਗਿਣਤੀ 7 ਹੋ ਗਈ ਹੈ। ਅੰਮ੍ਰਿਤ ਸਿੰਘ ਨੈਸ਼ਨਲ ਗੇਮਜ਼ 'ਚ ਪੰਜਾਬ ਲਈ ਖੇਡੇ, ਇਸ ਦੌਰਾਨ ਉਨ੍ਹਾਂ ਨੇ ਇਕ ਕਿਲੋਮੀਟਰ ਟਾਈਮ ਟ੍ਰਾਇਲ ਅਤੇ ਕੀਰੀਨ 'ਚ ਨਿਜੀ ਤੌਰ 'ਤੇ ਸੋਨਾ ਵੀ ਜਿੱਤਿਆ ਸੀ। ਨਾਡਾ ਵਲੋਂ ਅੰਮ੍ਰਿਤ ਦੇ ਬਾਥਰੂਮ ਦੇ ਸੈਂਪਲ ਲਏ ਗਏ। ਅੰਮ੍ਰਿਤ ਦੇ ਬਾਥਰੂਮ ਸੈਂਪਲ 'ਚ ਆਕਸੀਫਲੋਰਿਨ ਨਾਂ ਦਾ ਸਟੀਮੁਲੈਂਟ ਪਾਇਆ ਗਿਆ ਹੈ। ਪੰਜਾਬ ਨੇ ਸਾਈਕਲਿੰਗ 'ਚ 4 ਗੋਲਡ ਜਿੱਤੇ ਸਨ ਪਰ ਮੰਨਿਆ ਜਾ ਰਿਹਾ ਹੈ ਕਿ ਅੰਮ੍ਰਿਤ ਦਾ ਨਾਂ ਡੋਪ 'ਚ ਆਉਣ ਦੇ ਕਾਰਨ 3 ਗੋਲਡ ਖੋਹ ਲਏ ਜਾਣਗੇ। ਦੂਜੇ ਪਾਸੇ ਕਾਮਨਵੈਲਥ ਗੇਮਜ਼ ਗੋਲਡ ਮੈਡਲਿਸਟ ਵੇਟਲਿਫਟਰ ਗੀਤਾ ਰਾਣੀ ਵੀ ਡੋਪ 'ਚ ਪਾਜ਼ੀਵਿਟ ਪਾਈ ਗਈ ਹੈ।
ਗਰਭਵਤੀ ਔਰਤ ਨੂੰ ਕੀਤਾ ਅਗਵਾ, ਗਰਭ ਤੋਂ ਗਾਇਬ ਹੋ ਗਿਆ ਬੱਚਾ
NEXT STORY