ਜਕਾਰਤਾ— ਇੰਡੋਨੇਸ਼ੀਆ ਦੇ ਇਕ ਜਹਾਜ਼ ਨੇ ਸ਼ੁੱਕਰਵਾਰ ਨੂੰ ਬੰਬ ਦੀ ਖਬਰ ਮਿਲਣ ਤੋਂ ਬਾਅਦ ਐਂਮਰਜੈਂਸੀ ਲੈਂਡਿੰਗ ਕੀਤੀ। ਜਹਾਜ਼ ਦੇ ਚਾਲਕ ਦਲ ਨੂੰ ਜਹਾਜ਼ 'ਚ ਬੰਬ ਰੱਖੇ ਹੋਣ ਦੀ ਖਬਰ ਦਿੱਤੀ ਗਈ ਸੀ। ਇੰਡੋਨੇਸ਼ੀਆ ਦੇ ਟਰਾਂਸਪੋਰਟ ਮੰਤਰਾਲੇ ਦੇ ਬੁਲਾਰੇ ਜੇ.ਏ. ਬਰਾਤਾ ਨੇ ਕਿਹਾ ਕਿ 'ਬਾਟਿਕ ਏਅਰ' ਜਹਾਜ਼ ਦੇ ਚਾਲਕ ਦਲ ਨੂੰ ਏਅਰ ਟ੍ਰੈਫਿਕ ਕੰਟਰੋਲ ਤੋਂ ਜਹਾਜ਼ 'ਚ ਬੰਬ ਹੋਣ ਦੀ ਜਾਣਕਾਰੀ ਮਿਲੀ ਸੀ। ਇਹ ਜਹਾਜ਼ ਪੂਰਬੀ ਇੰਡੋਨੇਸ਼ੀਆ ਦੇ ਅੰਬੋਨ ਸ਼ਹਿਰ ਤੋਂ ਜਕਾਰਤਾ ਜਾ ਰਿਹਾ ਸੀ। ਇਸ ਵਿਚ 122 ਲੋਕ ਸਵਾਰ ਸਨ।
ਸਮਾਚਾਰ ਏਜੰਸੀ 'ਸਿਨਹੁਆ' ਨੇ ਬੁਲਾਰੇ ਦੇ ਹਵਾਲੇ ਤੋਂ ਦੱਸਿਆ ਕਿ ਜਹਾਜ਼ ਨੂੰ ਸਲਾਵੇਸੀ ਦੀਪ ਦੇ ਮਕਾਸੱਰ ਦੇ ਸੁਲਤਾਨ ਹਸਾਨੁਦੀਨ ਹਵਾਈ ਅੱਡੇ ਵੱਲ ਮੋੜ ਦਿੱਤਾ ਗਿਆ। ਹਵਾਈ ਅੱਡੇ 'ਤੇ ਜਹਾਜ਼ ਦੇ ਉਤਰਨ ਤੋਂ ਬਾਅਦ ਬੰਬ ਨਹੀਂ ਮਿਲੀਆਂ। 'ਬਾਟਿਕ ਏਅਰ' ਇੰਡੋਨੇਸ਼ੀਆ ਦੀ ਕਿਫਾਇਤੀ ਜਹਾਜ਼ ਕੰਪਨੀ 'ਲਾਇਨ ਏਅਰ' ਦੀ ਸਹਾਇਕ ਕੰਪਨੀ ਹੈ।
ਆਸਟ੍ਰੇਲੀਆ 'ਚ ਦਰਦਨਾਕ ਹਾਦਸੇ 'ਚ ਪੰਜਾਬੀ ਨੌਜਵਾਨ ਦੀ ਮੌਤ
NEXT STORY