ਪ੍ਰਧਾਨ ਮੰਤਰੀ ਆਪਣੇ ਸੰਸਦ ਮੈਂਬਰਾਂ ਨਾਲ ਗੱਲ ਕਰਨਗੇ ਕਿ ਕਿਸ ਤਰ੍ਹਾਂ ਸਰਕਾਰ 'ਤੇ ਕਾਂਗਰਸ ਵਲੋਂ ਕੀਤੇ ਜਾ ਰਹੇ ਹਮਲਿਆਂ ਦਾ ਸਾਹਮਣਾ ਕਰਨਾ ਹੈ। ਉਨ੍ਹਾਂ ਨੇ ਸੰਸਦ ਦੇ ਸੈਸ਼ਨ ਤੋਂ ਪਹਿਲਾਂ ਕਾਂਗਰਸ ਨੂੰ ਗਰੀਬ ਵਿਰੋਧੀ ਕਿਹਾ।
ਜਿੱਥੇ ਕਾਂਗਰਸ ਦੀ ਯੋਜਨਾ 19 ਅਪ੍ਰੈਲ ਨੂੰ ਰੈਲੀ ਕਰਨ ਦੀ ਹੈ, ਉੱਥੇ ਸੱਤਾ ਧਿਰ ਭਾਜਪਾ ਆਪਣੇ ਸੰਸਦ ਮੈਂਬਰਾਂ ਨੂੰ ਕੁਝ ਦਿਨ ਇਕ ਕਾਰਜਸ਼ਾਲਾ 'ਚ ਬਿਜ਼ੀ ਰੱਖੇਗੀ, ਜਿਥੇ ਉਨ੍ਹਾਂ ਨਾਲ ਗੱਲਬਾਤ ਕਰਨਗੇ, ਕਿਸ ਤਰ੍ਹਾਂ 'ਗਰੀਬਾਂ ਲਈ ਬਣਾਈਆਂ ਗਈਆਂ ਕਲਿਆਣ ਯੋਜਨਾਵਾਂ' ਨੂੰ ਜਨਤਾ ਤਕ ਪਹੁੰਚਾਇਆ ਜਾਵੇ। 'ਗਰੀਬ ਕਲਿਆਣ ਯੋਜਨਾਵਾਂ ਨੂੰ ਪ੍ਰਭਾਵੀ ਤੌਰ 'ਤੇ ਲਾਗੂ ਕਰਨਾ ਅਤੇ ਸੰਸਦ ਮੈਂਬਰਾਂ ਦੀ ਭੂਮਿਕਾ' ਨਾਮਕ ਕਾਰਜਸ਼ਾਲਾ ਦਾ ਮੁਖ ਮਕਸਦ ਸਰਕਾਰ ਦੇ ਗਰੀਬਾਂ ਦੇ ਕਲਿਆਣ ਲਈ ਪ੍ਰੋਗਰਾਮ ਅਤੇ ਉਨ੍ਹਾਂ ਨੂੰ ਜ਼ਮੀਨੀ ਪੱਧਰ 'ਤੇ ਕਿਸ ਤਰ੍ਹਾਂ ਲਾਗੂ ਕੀਤਾ ਜਾਵੇ, 'ਤੇ ਕੇਂਦਰਿਤ ਹੋਵੇਗਾ। ਮੋਦੀ ਉਦਘਾਟਨੀ ਭਾਸ਼ਣ ਦੇਣਗੇ ਅਤੇ ਅਮਿਤ ਸ਼ਾਹ ਆਪਣੇ ਭਾਸ਼ਣ ਨਾਲ ਕਾਰਜਸ਼ਾਲਾ ਨੂੰ ਖਤਮ ਕਰਨਗੇ।
'ਮੇਕ ਇਨ ਇੰਡੀਆ' ਦੀ ਪੇਡ ਪ੍ਰਮੋਸ਼ਨ
ਅਜਿਹਾ ਦਿਖਾਈ ਦੇ ਰਿਹਾ ਹੈ ਕਿ ਸਰਕਾਰ ਨੇ 'ਮੇਕ ਇਨ ਇੰਡੀਆ' ਨੂੰ ਗੰਭੀਰਤਾ ਨਾਲ ਲਾਗੂ ਕਰਨ ਲਈ ਉਦਯੋਗਿਕ ਗਲਿਆਰੇ ਤਕ ਪਹੁੰਚ ਕੀਤੀ ਹੈ ਅਤੇ ਕੁਝ ਨਹੀÎਂ ਤਾਂ ਘੱਟੋ-ਘੱਟ ਸੋਸ਼ਲ ਮੀਡੀਆ ਤਕ । ਇਕ ਅਸਾਧਾਰਨ ਕਾਰਵਾਈ ਦੇ ਤਹਿਤ ਟਵਿਟਰ 'ਤੇ 'ਮੇਕ ਇਨ ਇੰਡੀਆ' ਦਾ ਟ੍ਰੈਂਡ ਬਣਾਉਣ ਲਈ ਸਰਕਾਰ ਪੇਡ ਪ੍ਰਮੋਸ਼ਨ ਕਰ ਰਹੀ ਹੈ। ਵੀਰਵਾਰ ਨੂੰ 'ਮੇਕ ਇਨ ਇੰਡੀਆ' ਟੈਗ ਇਕ ਪ੍ਰਮੋਟਿਡ ਆਈਟਮ ਦੇ ਤੌਰ 'ਤੇ ਟਵਿਟਰ 'ਤੇ ਚੋਟੀ 'ਤੇ ਟ੍ਰੈਂਡ ਕਰ ਰਿਹਾ ਸੀ।
6 ਸਾਲਾਂ 'ਚ 3 ਲੱਖ ਭਰੂਣ ਹੱਤਿਆਵਾਂ
NEXT STORY