ਰੋਹਤਕ- ਹਰਿਆਣਾ 'ਚ ਇਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿਸ ਨੂੰ ਜਾਣ ਕੇ ਤੁਹਾਡੀ ਰੂਹ ਵੀ ਕੰਬ ਜਾਵੇਗੀ। ਇਹ ਮਾਮਲਾ ਹਰਿਆਣਾ ਦੇ ਰੋਹਤਕ ਜ਼ਿਲੇ ਦਾ ਹੈ। ਮਾਮਲਾ ਨਹਿਰ 'ਚ ਨੌਜਵਾਨ ਦੀ ਲਾਸ਼ ਮਿਲਣ ਦਾ ਹੈ। ਪੰਡਿਤ ਨੇਰੀਕਾਮ ਕਾਲਜ ਦੇ ਵਿਦਿਆਰਥੀ ਦੀ ਲਾਸ਼ ਮਾਇਨਾ ਪਿੰਡ ਕੋਲ ਨਹਿਰ 'ਚ ਮਿਲੀ ਹੈ। ਵਿਦਿਆਰਥੀ ਦੀ ਲਾਸ਼ ਨਹਿਰ 'ਚ ਕਿਸੇ ਰੱਸੀ ਨਾਲ ਉਲਝੀ ਸੀ। ਪਰਿਵਾਰ ਵਾਲਿਆਂ ਅਨੁਸਾਰ ਨਾਬਾਲਗ ਵਿਦਿਆਰਥੀ ਸਵੇਰੇ ਹੀ ਘਰ ਤੋਂ ਕਾਲਜ ਲਈ ਨਿਕਲਿਆ ਸੀ। ਸ਼ੁੱਕਰਵਾਰ ਨੂੰ ਦੇਰ ਸ਼ਾਮ ਮਾਇਨਾ ਪਿੰਡ ਕੋਲੋਂ ਲੰਘ ਰਹੀ ਜੇ. ਐੱਲ. ਐੱਨ. ਨਹਿਰ ਦੇ ਪੁੱਲ ਕੋਲ ਲੋਕਾਂ ਨੇ ਇਕ ਨੌਜਵਾਨ ਦੀ ਲਾਸ਼ ਨਹਿਰ 'ਚ ਫੱਸੀ ਦੇਖੀ। ਫਰਮਾਣਾ ਵਾਸੀ ਸੁਰਿੰਦਰ ਨੇ ਪੁਲਸ ਨੂੰ ਇਸ ਬਾਰੇ ਸੂਚਿਤ ਕੀਤਾ। ਸੂਚਨਾ ਮਿਲਣ ਦੇ ਕਰੀਬ 2 ਘੰਟਿਆਂ ਦੀ ਦੇਰੀ ਨਾਲ ਥਾਣਾ ਸਦਰ ਪੁਲਸ ਮੌਕੇ 'ਤੇ ਪੁੱਜੀ ਅਤੇ ਲਾਸ਼ ਨੂੰ ਪਿੰਡ ਵਾਸੀਆਂ ਦੀ ਮਦਦ ਲਈ ਬਾਹਰ ਕੱਢਿਆ। ਲਾਸ਼ ਇੱਥੇ ਪੁੱਲ ਦੇ ਹੇਠਾਂ ਰੱਸੀ 'ਚ ਉਲਝੀ ਮਿਲੀ ਹੈ। ਲਾਸ਼ ਦੀ ਪਛਾਣ ਲਈ ਉਸ ਦੀ ਫੋਟੋ ਸਾਰੇ ਥਾਣਿਆਂ ਅਤੇ ਚੌਕੀਆਂ 'ਚ ਭਿਜਵਾਈ ਗਈ ਤਾਂ 2 ਘੰਟਿਆਂ ਦੇ ਅੰਦਰ ਹੀ ਮ੍ਰਿਤਕ ਦੀ ਪਛਾਣ ਹੋ ਗਈ।
ਮ੍ਰਿਤਕ ਦੀ ਪਛਾਣ ਮੋਹਿਤ ਕਪੂਰ ਵਾਸੀ ਪ੍ਰੇਮ ਨਗਰ ਦੇ ਰੂਪ 'ਚ ਹੋਈ ਹੈ। ਉਸ ਦੇ ਪਿਤਾ ਵਿਨੋਦ ਕੁਮਾਰ ਦਾ ਪ੍ਰੇਮ ਨਗਰ 'ਚ ਹੀ ਜਨਰਲ ਸਟੋਰ ਹੈ। ਨੌਜਵਾਨ ਦੀ ਦਾਦੀ ਸਰੋਜ ਨੇ ਦੱਸਿਆ ਕਿ ਮੋਹਿਤ ਅਜੇ 18 ਸਾਲ ਦਾ ਵੀ ਨਹੀਂ ਹੋਇਆ ਸੀ। ਉਹ ਸ਼ੁੱਕਰਵਾਰ ਨੂੰ ਸਵੇਰੇ 12.30 ਵਜੇ ਕਾਲਜ ਲਈ ਨਿਕਲਿਆ ਸੀ। ਘਰ ਤੋਂ ਨਿਕਲਦੇ ਹੋਏ ਉਹ ਖੁਸ਼ ਲੱਗ ਰਿਹਾ ਸੀ ਪਰ ਉਹ ਘਰ ਨਹੀਂ ਆਇਆ। ਮੋਹਿਤ ਨੇਰੀਕਾਮ ਕਾਲਜ 'ਚ ਬੀਸੀਏ ਪਹਿਲੇ ਸਾਲ ਦਾ ਵਿਦਿਆਰਥੀ ਸੀ। ਰੋਂਦੇ ਹੋਏ ਦਾਦੀ ਸਰੋਜ ਨੇ ਦੱਸਿਆ ਕਿ ਉਸ ਦੇ ਘਰ ਨੂੰ ਕਿਸੇ ਦੀ ਨਜ਼ਰ ਲੱਗ ਗਈ ਹੈ। ਕੀ ਹੋਇਆ, ਕਿਵੇਂ ਹੋਇਆ ਅਜੇ ਕੁਝ ਪਤਾ ਨਹੀਂ ਹੈ। ਹਿਮਾਂਸ਼ੂ ਗਰਗ, ਐੱਸ. ਐੱਚ. ਓ., ਥਾਣਾ ਸਦਰ ਨੇ ਦੱਸਿਆ ਕਿ ਨਹਿਰ 'ਚ ਮਿਲੇ ਲੜਕੇ ਦੀ ਪਛਾਣ ਉਸ ਦੇ ਪਰਿਵਾਰ ਵਾਲਿਆਂ ਨੇ ਕਰ ਲਈ ਹੈ। ਨੌਜਵਾਨ ਦੀ ਲਾਸ਼ ਪੋਸਟਮਾਰਟਮ ਲਈ ਪੀ. ਜੀ. ਆਈ 'ਚ ਭਿਜਵਾ ਦਿੱਤਾ ਹੈ। ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।
ਜਿਸ ਪੁੱਤ ਨੂੰ 9 ਮਹੀਨੇ ਕੁੱਖ 'ਚ ਰੱਖਿਆ, ਉਹ ਹੀ ਬਣ ਗਿਆ ਜਾਨ ਦਾ ਵੈਰੀ (ਦੇਖੋ ਤਸਵੀਰਾਂ)
NEXT STORY