ਜੰਮੂ-ਕਸ਼ਮੀਰ- ਵੱਖਵਾਦੀ ਨੇਤਾ ਮਸਰਤ ਆਲਮ ਦੀ ਗ੍ਰਿਫਤਾਰੀ ਦੇ ਵਿਰੋਧ 'ਚ ਘਾਟੀ ਉਬਲ ਰਹੀ ਹੈ। ਸਵੇਰ ਤੋਂ ਜਾਰੀ ਪ੍ਰਦਰਸ਼ਨਾਂ ਦਰਮਿਆਨ 16 ਸਾਲਾ ਲੜਕੇ ਦੀ ਮੌਤ ਹੋ ਚੁੱਕੀ ਹੈ। ਪ੍ਰਦਰਸ਼ਨਕਾਰੀਆਂ 'ਤੇ ਸੁਰੱਖਿਆ ਫੋਰਸਾਂ ਵੱਲੋਂ ਕੀਤੀ ਗਈ ਗੋਲੀਬਾਰੀ ਦੌਰਾਨ ਬਡਗਾਮ ਜ਼ਿਲੇ ਦੇ ਨਰਬਾਲ ਖੇਤਰ 'ਚ 16 ਸਾਲਾ ਸੁਹੇਲ ਦੀ ਮੌਤ ਹੋ ਗਈ ਹੈ। ਗੋਲੀਬਾਰੀ 'ਚ ਤਿੰਨ ਲੋਕ ਬੁਰੀ ਤਰ੍ਹਾਂ ਨਾਲ ਜ਼ਖਮੀ ਹੋਏ ਹਨ। ਇਹ ਵਿਰੋਧ ਪ੍ਰਦਰਸ਼ਨ 84 ਸਾਲਾ ਕੱਟੜਵਾਦੀ ਨੇਤਾ ਦੀ ਅਪੀਲ 'ਤੇ ਕੀਤੀ ਜਾ ਰਹੀ ਹੈ। ਸ਼ੁੱਕਰਵਾਰ ਦੀ ਰਾਤ ਨੂੰ ਗਿਲਾਨੀ ਨੇ ਅਪੀਲ ਕੀਤੀ ਸੀ ਕਿ ਦੱਖਣੀ ਕਸ਼ਮੀਰ ਦੇ ਤਰਾਲ 'ਚ ਹੋਏ ਮੁਕਾਬਲੇ ਅਤੇ ਮਸਰਤ ਆਲਮ ਦੀ ਗ੍ਰਿਫਤਾਰੀ ਦੇ ਵਿਰੋਧ 'ਚ ਲੋਕ ਸੜਕਾਂ 'ਤੇ ਉਤਰੇ।
ਚੌਕਸੀ ਦੇ ਤੌਰ 'ਤੇ ਪੁਲਸ ਨੇ ਹੁਰੀਅਤ ਨੇਤਾ ਮੀਰਵਾਇਜ਼ ਉਮਰ ਫਾਰੂਕ ਨੂੰ ਨਜ਼ਰਅੰਦਾਜ਼ ਕਰ ਦਿੱਤਾ ਹੈ। ਨਰਬਾਲ ਘਾਟ 'ਚ ਲੋਕਾਂ ਦਾ ਪ੍ਰਦਰਸ਼ਨ ਜਾਰੀ ਹੈ। ਸੁਰੱਖਿਆ ਫੋਰਸਾਂ ਵੱਲੋਂ ਭੀੜ ਨੂੰ ਦੌੜਾਉਣ ਲਈ ਅੱਥਰੂ ਗੈਸ ਦੇ ਗੋਲੇ ਵੀ ਦਾਗੇ ਜਾ ਰਹੇ ਹਨ। ਉੱਥੇ ਹੀ ਪ੍ਰਦਰਸ਼ਕਾਰੀ ਵੀ ਪਥਰਾਅ ਕਰਨ 'ਤੇ ਉਤਰ ਆਏ ਹਨ। ਲੋਕ ਭਾਰਤ ਵਿਰੋਧੀ ਨਾਅਰੇਬਾਜ਼ੀ ਕਰਨ ਦੇ ਨਾਲ ਹੀ ਸੁਰੱਖਿਆ ਫੋਰਸਾਂ ਦੇ ਖਿਲਾਫ ਸਖਤ ਕਾਰਵਾਈ ਕਰਨ ਦੀ ਮੰਗ ਵੀ ਕਰ ਰਹੇ ਹਨ।
ਸਹੇਲੀ ਦੀ ਅਸ਼ਲੀਲ ਫੋਟੋ ਖਿੱਚ ਫੇਸਬੁੱਕ 'ਤੇ ਪਾਈ ਅਤੇ ਫਿਰ...
NEXT STORY