ਰਾਦੌਰ- ਪਾਕਿਸਤਾਨ 'ਚ ਰਹਿਣ ਵਾਲੇ ਲੋਕਾਂ ਵੀ ਨੂੰ ਭਾਰਤ ਦੀ ਧਰਤੀ ਨਾਲ ਗੂੜ੍ਹਾ ਪਿਆਰ ਹੈ। ਭਾਵੇਂ ਹੀ ਸਾਡਾ ਦੇਸ਼ ਭਾਰਤ ਦੋ ਹਿੱਸਿਆ ਵਿਚ ਵੰਡਿਆ ਗਿਆ ਅਤੇ ਆਜ਼ਾਦੀ ਦੇ 68 ਸਾਲ ਬੀਤ ਜਾਣ ਤੋਂ ਬਾਅਦ ਵੀ ਹਿੰਦੂ-ਮੁਸਲਿਮ ਪਰਿਵਾਰ ਵਿਚਾਲੇ ਡੂੰਘੀ ਦੋਸਤੀ ਕਾਇਮ ਹੈ। ਅਜਿਹਾ ਹੀ ਹੈ, ਇਹ ਸ਼ਖਸ ਜਿਸ ਨੇ ਭਾਰਤ ਆ ਕੇ ਆਪਣਾ ਦਰਦ ਬਿਆਨ ਕੀਤਾ। ਵੀਜ਼ਾ ਜਾਂ ਰਹਿਣ-ਸਹਿਣ ਨੂੰ ਲੈ ਕੇ ਉਨ੍ਹਾਂ ਨੇ ਦੱਸਿਆ ਕਿ ਭਾਰਤ ਦਾ ਵੀਜ਼ਾ ਹਾਸਲ ਕਰਨਾ ਬਹੁਤ ਮੁਸ਼ਕਲ ਕੰਮ ਹੈ।
ਵੰਡ ਤੋਂ ਪਹਿਲਾਂ ਅੰਬਾਲਾ ਦੇ ਰਹਿਣ ਵਾਲੇ ਖਵਾਜਾ ਮੁਹੰਮਦ ਦਾ ਕਹਿਣਾ ਹੈ ਕਿ ਅੰਬਾਲਾ ਦੇ ਖਵਾਜਾ ਮੁਹੱਲਾ ਵਿਚ ਰਹਿਣ ਵਾਲੇ ਮੁਹੰਮਦ ਅਤੇ ਰਘੁਬਰ ਦਿਆਲ ਗੁਪਤਾ ਦਾ ਪਰਿਵਾਰ ਵੰਡ ਦੇ ਦਹਾਕਿਆਂ ਬਾਅਦ ਵੀ ਆਪਣੀ ਦੋਸਤੀ 'ਤੇ ਕਾਇਮ ਹਨ। ਪਾਕਿਸਤਾਨ ਦੇ ਮੰਡੀ ਬਹਾਉਦੀਨ ਵਿਚ ਰਹਿਣ ਵਾਲੇ ਖਵਾਜਾ ਮੁਹੰਮਦ ਨੇ ਦੱਸਿਆ ਕਿ ਵੰਡ ਤੋਂ ਪਹਿਲਾਂ ਉਨ੍ਹਾਂ ਦੇ ਦਾਦਾ ਦੋਸਤ ਮੁਹੰਮਦ ਅਤੇ ਰਘੁਬਰ ਦਿਆਲ ਗੁਪਤਾ ਅੰਬਾਲਾ ਵਿਚ ਰਹਿੰਦੇ ਸਨ। ਦੋਵੇਂ ਡੂੰਘੇ ਦੋਸਤ ਸਨ। ਜਿਨ੍ਹਾਂ ਦੀ ਦੋਸਤੀ ਦੀ ਲੋਕ ਮਿਸਾਲ ਦਿੰਦੇ ਸਨ। ਵੰਡੇ ਦੇ ਸਮੇਂ ਦਾਦਾ ਦੋਸਤ ਮੁਹੰਮਦ ਉਨ੍ਹਾਂ ਦੇ ਭਰਾ ਅਬਦੁੱਲ, ਰੱਜਾਕ, ਮੁਹੰਦਮ ਯਾਕੂਬ ਅੰਬਾਲਾ ਛਾਉਣੀ ਵਿਚ ਬਣਾਏ ਗਏ ਕੈਂਪ 'ਚ ਰਹਿੰਦੇ ਸਨ, ਤਾਂ ਉਸ ਸਮੇਂ ਦੰਗੇ ਭੜਕ ਗਏ ਤਾਂ ਕੈਂਪ 'ਤੇ ਹਮਲਾ ਬੋਲ ਦਿੱਤਾ।
ਰਘੁਬਰ ਦਿਆਲ ਗੁਪਤਾ ਨੇ ਆਪਣੀ ਜਾਨ ਦੀ ਪਰਵਾਰ ਕੀਤੇ ਬਿਨਾਂ ਆਪਣੇ ਦੋਸਤ ਮੁਹੰਮਦ ਅਤੇ ਉਸ ਦੇ ਪਰਿਵਾਰ ਦੀ ਦੰਗਾਈਆਂ ਤੋਂ ਜਾਨ ਬਚਾਈ ਸੀ। ਭਾਰਤ ਦੀ ਵੰਡ ਤੋਂ ਬਾਅਦ ਮੁਹੰਮਦ ਦਾ ਪੋਤਾ ਖਵਾਜਾ ਮੁਹੰਦਮ ਸਵਰਗੀਯ ਰਘੁਬਰ ਦਿਆਲ ਗੁਪਤਾ ਦੀ ਪੋਤੀ ਉਨ੍ਹਾਂ ਦੇ ਪਤੀ ਰਾਜਕੁਮਾਰ ਨੂੰ ਮਿਲਣ ਲਈ ਭਾਰਤ ਆਏ। ਖਵਾਜਾ ਨੇ ਦੱਸਿਆ ਕਿ ਪਾਕਿਸਤਾਨੀਆਂ ਲਈ ਭਾਰਤ ਦਾ ਵੀਜ਼ਾ ਹਾਸਲ ਕਰਨਾ ਮੁਸ਼ਕਲ ਕੰਮ ਹੈ। ਉਨ੍ਹਾਂ ਨੇ ਦੱਸਿਆ ਕਿ ਵੀਜ਼ਾ ਲਗਵਾਉਣ ਲਈ ਬਹੁਤ ਮੁੱਸ਼ਕਤ ਕਰਨੀ ਪੈਂਦੀ ਹੈ।
ਕਸ਼ਮੀਰ 'ਚ ਚੱਲ ਰਹੀਆਂ ਹਨ ਗੋਲੀਆਂ, ਲੜਕੇ ਦੀ ਮੌਤ (ਦੇਖੋ ਤਸਵੀਰਾਂ)
NEXT STORY