ਰਾਂਚੀ- ਦੁਨੀਆ 'ਚ ਭਗਵਾਨ ਦੇ ਚਮਤਕਾਰਾਂ ਦੀ ਕਮੀ ਨਹੀਂ ਹੈ। ਭਗਵਾਨ ਕਦੋਂ, ਕੀ ਅਤੇ ਕਿਵੇਂ ਕਰਿਸ਼ਮਾ ਦਿਖਾ ਦੇਵੇ ਕੋਈ ਕੁਝ ਨਹੀਂ ਕਹਿ ਸਕਦਾ। ਇਕ ਅਜਿਹਾ ਹੀ ਕਰਿਸ਼ਮਾ ਦੇਖਣ ਨੂੰ ਮਿਲਿਆ ਝਾਰਖੰਡ ਦੇ ਗਿਰੀਡੀਹ 'ਚ। ਜਿੱਥੇ ਬੱਚੇ ਨੇ ਅਵਿਕਸਿਤ 4 ਹੱਥ ਅਤੇ 4 ਪੈਰਾਂ ਨਾਲ ਜਨਮ ਲਿਆ। ਹਾਲਾਂਕਿ ਜਨਮ ਦੇ 15 ਮਿੰਟ ਬਾਅਦ ਹੀ ਬੱਚੇ ਦੀ ਮੌਤ ਹੋ ਗਈ।
ਜਿਵੇਂ ਹੀ ਲੋਕਾਂ ਦੇ ਕੰਨਾਂ 'ਚ 4 ਪੈਰ ਅਤੇ 4 ਹੱਥ ਵਾਲੇ ਬੱਚੇ ਦੀ ਜਨਮ ਹੋਣ ਦੀ ਖਬਰ ਪੁੱਜੀ, ਕਲੀਨਿਕ 'ਚ ਭੀੜ ਲੱਗ ਗਈ। ਸਥਾਨਕ ਪੁਲਸ ਨੂੰ ਭੀੜ ਕੰਟਰੋਲ ਕਰਨ 'ਚ ਕਾਫੀ ਪਰੇਸ਼ਾਨੀ ਝੱਲਣੀ ਪਈ ਕਿਉਂਕਿ ਸੈਂਕੜੇ ਲੋਕ ਇਸ ਬੱਚੇ ਨੂੰ ਦੇਖਣ ਨੂੰ ਆਏ ਹਨ। ਜਾਣਕਾਰੀ ਅਨੁਸਾਰ ਸਥਾਨਕ ਟੀਵੀ ਚੈਨਲ 'ਤੇ ਉਸ ਦੇ ਇਕ ਰਿਸ਼ਤੇਦਾਰ ਨੇ ਦੱਸਿਆ ਕਿ ਜਦੋਂ ਉਹ ਬੱਚਾ ਪਹਿਲੀ ਆਇਆ ਤਾਂ ਉਨ੍ਹਾਂ ਲੋਕਾਂ ਨੂੰ ਯਕੀਨ ਹੀ ਨਹੀਂ ਹੋਇਆ।
ਦੇਸ਼ ਤਾਂ ਵੰਡਿਆ ਗਿਆ ਪਰ ਅੱਜ ਵੀ ਕਾਇਮ ਹੈ ਹਿੰਦੂ-ਮੁਸਲਿਮ ਪਰਿਵਾਰ 'ਚ ਦੋਸਤੀ
NEXT STORY