ਲਖਨਊ- ਆਏ ਦਿਨ ਭਾਰਤ ਨੂੰ ਅੱਖਾਂ ਦਿਖਾਉਣ ਵਾਲੇ ਪਾਕਿਸਤਾਨ ਦੀ ਹੁਸਨ ਆਰਾ ਹੁਣ ਭਾਰਤੀ ਅੱਖਾਂ ਨਾਲ ਦੁਨੀਆ ਦੇਖੇਗੀ। ਕਰਾਚੀ ਦੀ ਹੁਸਨ ਆਰਾ ਦੀਆਂ ਦੋਵੇਂ ਅੱਖਾਂ ਦੀ ਰੋਸ਼ਨੀ ਚਲੀ ਗਈ ਸੀ। ਉਨ੍ਹਾਂ ਦੀ ਜ਼ਿੰਦਗੀ ਮੁਸ਼ਕਲਾਂ ਨਾਲ ਭਰੀ ਸੀ। ਉਨ੍ਹਾਂ ਦੀ ਰੋਜ਼ਾਨਾ ਦੀ ਜ਼ਿੰਦਗੀ ਦੂਜਿਆਂ 'ਤੇ ਨਿਰਭਰ ਸੀ, ਇਸ ਦਰਮਿਆਨ ਕਾਨਪੁਰ ਵਿਚ ਰਹਿਣ ਵਾਲੇ ਉਨ੍ਹਾਂ ਦੇ ਜਵਾਈ ਨੇ ਉਨ੍ਹਾਂ ਨੂੰ ਆਪਣੇ ਘਰ ਬੁਲਾ ਲਿਆ। ਕਾਨਪੁਰ ਵਿਚ ਉਨ੍ਹਾਂ ਦੇ ਜਵਾਈ ਨੇ ਉਨ੍ਹਾਂ ਨੂੰ ਡਾ. ਮੁਹੰਮਦ ਰਹਿਮਾਨੀ ਨੂੰ ਦਿਖਾਇਆ। ਡਾ. ਰਹਿਮਾਨੀ ਨੇ ਦੱਸਿਆ ਕਿ ਹੁਸਨ ਆਰਾ ਨੂੰ ਕਾਨਪੁਰ ਦੀ ਹੀ ਸਰੋਜ ਖੰਨਾ ਦੀਆਂ ਅੱਖ ਟਰਾਂਸਪਲਾਂਟ ਕੀਤੀ ਗਈ ਹੈ।
ਸਰੋਜ ਖੰਨਾ ਨੇ ਆਪਣੀ ਵਸੀਅਤ ਵਿਚ ਦੇਹਦਾਨ ਦਾ ਵੀ ਜ਼ਿਕਰ ਕੀਤਾ ਸੀ। ਉਨ੍ਹਾਂ ਦੀ ਮੌਤ ਤੋਂ ਬਾਅਦ ਵਸੀਅਤ ਮੁਤਾਬਕ ਉਨ੍ਹਾਂ ਦੇ ਬੇਟੇ ਰਾਕੇਸ਼ ਖੰਨਾ ਨੇ ਆਪਣੀ ਮਾਂ ਦੀ ਦੇਹ ਮੈਡੀਕਲ ਕਾਲਜ ਵਿਚ ਦਾਨ ਕਰ ਦਿੱਤੀ। ਡਾ. ਰਹਿਮਾਨੀ ਨੇ ਦੱਸਿਆ ਕਿ ਉਨ੍ਹਾਂ ਦੇ ਹਸਪਤਾਲ ਵਿਚ ਸਰੋਜ ਖੰਨਾ ਦੀ ਇਕ ਅੱਖ ਹੁਸਨ ਆਰਾ ਨੂੰ ਟਰਾਂਸਪਲਾਂਟ ਕਰ ਦਿੱਤੀ ਗਈ ਹੈ। 10 ਦਿਨ ਹਸਪਤਾਲ ਵਿਚ ਰਹਿਣ ਤੋਂ ਬਾਅਦ ਉਹ ਆਪਣੀ ਬੇਟੀ ਦੇ ਘਰ ਚਲੀ ਗਈ। ਉਨ੍ਹਾਂ ਨੇ ਦਾਅਵਾ ਕੀਤਾ ਕਿ ਹੁਸਨ ਆਰਾ ਸਭ ਦੇਖ ਰਹੀ ਹੈ ਪਰ ਸਾਵਧਾਨੀ ਦੇ ਤੌਰ 'ਤੇ ਅਜੇ ਕੁਝ ਦਿਨ ਉਨ੍ਹਾਂ ਨੂੰ ਕਾਨਪੁਰ ਵਿਚ ਹੀ ਰੁੱਕਣ ਲਈ ਕਿਹਾ ਗਿਆ ਹੈ।
ਨਿਤੀਨ ਗਡਕਰੀ ਦੀ ਭੈਣ ਦੇ ਘਰ ਚੋਰਾਂ ਦਾ ਹਮਲਾ
NEXT STORY