ਚੰਡੀਗੜ੍ਹ - ਬੈਂਸ ਭਰਾਵਾਂ ਦੀ ਆਵਾਜ਼ ਨੂੰ ਦਬਾ ਕੇ ਤੇ ਉਨ੍ਹਾਂ ਨੂੰ ਗੈਰ-ਕਾਨੂੰਨੀ ਢੰਗ ਨਾਲ ਗ੍ਰਿਫਤਾਰ ਕਰਕੇ ਬਾਦਲ ਸਰਕਾਰ ਨੇ ਰੇਤ ਮਾਫੀਆ ਨਾਲ ਆਪਣੀ ਗੰਢਤੁੱਪ ਹੋਣ ਦਾ ਸਬੂਤ ਦਿੱਤਾ ਹੈ। ਕਾਂਗਰਸ ਉਨ੍ਹਾਂ ਦੀ ਬਿਨਾਂ ਸ਼ਰਤ ਰਿਹਾਈ ਦੀ ਮੰਗ ਕਰਦੀ ਹੈ। ਇਹ ਮੰਗ ਕਰਦਿਆਂ ਪੰਜਾਬ ਪ੍ਰਦੇਸ਼ ਕਾਂਗਰਸ ਦੇ ਬੁਲਾਰੇ ਸੁਖਪਾਲ ਸਿੰਘ ਖਹਿਰਾ ਨੇ ਸ਼ਨੀਵਾਰ ਨੂੰ ਇਥੇ ਕਿਹਾ ਕਿ ਸਰਕਾਰ ਆਪਣੀ ਤਾਕਤ ਦੀ ਦੁਰਵਰਤੋਂ ਕਰਕੇ ਉਨ੍ਹਾਂ ਸਾਰਿਆਂ ਨੂੰ ਡਰਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਜੋ ਕਿ ਪੰਜਾਬ ਵਿਚਲੀ ਗੈਰ-ਕਾਨੂੰਨੀ ਖੋਦਾਈ ਦੇ ਗੰਭੀਰ ਮੁੱਦੇ ਖਿਲਾਫ ਆਵਾਜ਼ ਉਠਾ ਰਹੇ ਹਨ।
ਉਨ੍ਹਾਂ ਕਿਹਾ ਕਿ ਇਸ ਨਾਜ਼ੁਕ ਮੁੱਦੇ ਨੇ ਨਾ ਸਿਰਫ ਮਰਹੂਮ ਜਸਦੀਪ ਮਲਹੋਤਰਾ ਵਰਗੇ ਪੱਤਰਕਾਰ ਦੀ ਜਾਨ ਲਈ ਹੈ ਬਲਕਿ ਰੇਤ ਮਾਫੀਆ ਤੇ ਤਾਕਤਵਰ ਸਿਆਸਤਦਾਨਾਂ ਦੀ ਗੰਢਤੁੱਪ ਨਾਲ ਪੂਰੇ ਪੰਜਾਬ ਵਿਚ ਕੀਤੀ ਗਈ ਜਾਅਲੀ ਨਿਲਾਮੀ ਦਾ ਹਾਈਕੋਰਟ ਨੇ ਵੀ ਨੋਟਿਸ ਲਿਆ ਹੈ। ਬੀਤੇ ਦਿਨ ਵੀ ਜਦ ਪੁਲਸ ਲੁਧਿਆਣਾ ਦੇ ਪਿੰਡ ਚੂਹੜਵਾਲ ਵਿਖੇ ਐੱਮ. ਐੱਲ. ਏ. ਸਿਮਰਜੀਤ ਸਿੰਘ ਬੈਂਸ ਨੂੰ ਗੈਰ-ਕਾਨੂੰਨੀ ਤੌਰ 'ਤੇ ਹਿਰਾਸਤ ਵਿਚ ਲੈ ਰਹੀ ਸੀ ਤਾਂ ਉਥੇ ਨੇੜਲੇ ਪਿੰਡਾਂ ਦੇ ਵਸਨੀਕਾਂ ਦੀ ਮੌਜੂਦ ਵੱਡੀ ਗਿਣਤੀ ਨੇ ਵੀ ਮਾਫੀਆ ਵਲੋਂ ਕਾਫੀ ਅਰਸੇ ਤੋਂ ਗੈਰ-ਕਾਨੂੰਨੀ ਖੋਦਾਈ ਕੀਤੇ ਜਾਣ ਦਾ ਸਬੂਤ ਦਿੱਤਾ ਹੈ।
ਇਲਾਕੇ ਵਿਚ ਤਹਿਸ-ਨਹਿਸ ਹੋ ਚੁੱਕੀਆਂ ਸੜਕਾਂ ਇਸ ਗੱਲ ਦਾ ਸਬੂਤ ਹਨ ਕਿ ਕਿਵੇਂ ਮਾਫੀਆ ਰਾਤਾਂ ਦੇ ਹਨੇਰੇ ਵਿਚ ਟਿੱਪਰਾਂ ਤੇ ਟਰਾਲਿਆਂ ਨਾਲ ਵੱਡੇ ਪੱਧਰ ਉੱਤੇ ਗੈਰ-ਕਾਨੂੰਨੀ ਖੋਦਾਈ ਕਰ ਰਿਹਾ ਹੈ, ਜੋ ਕਿ ਬਿਨਾਂ ਸਿਆਸੀ ਸਰਪ੍ਰਸਤੀ ਦੇ ਮੁਮਕਿਨ ਨਹੀਂ ਹੈ। ਖਹਿਰਾ ਨੇ ਕਿਹਾ ਕਿ ਪਰ ਬਾਦਲ ਸਰਕਾਰ ਮਾਫੀਆ ਦੇ ਖਿਲਾਫ ਕੋਈ ਕਾਰਵਾਈ ਕਰਨ ਦੀ ਬਜਾਏ ਬੈਂਸ ਭਰਾਵਾਂ ਵਰਗੇ ਆਵਾਜ਼ ਉਠਾਉਣ ਵਾਲਿਆਂ ਨੂੰ ਝੂਠੇ ਮਾਮਲਿਆਂ 'ਚ ਗ੍ਰਿਫਤਾਰ ਕਰਕੇ ਉਨ੍ਹਾਂ ਨੂੰ ਡਰਾ ਰਹੀ ਹੈ।
ਫਿਰੋਜ਼ਪੁਰ ਮੰਡੀਆਂ 'ਚ ਕਣਕ ਦੀ ਖਰੀਦ ਸ਼ੁਰੂ (ਵੀਡੀਓ)
NEXT STORY