ਲੁਧਿਆਣਾ (ਰਿਸ਼ੀ)-ਫੋਕਲ ਪੁਆਇੰਟ ਫੇਸ-5 ਸਥਿਤ ਫੈਕਟਰੀ ਵਿਚ ਸ਼ਨੀਵਾਰ ਨੂੰ ਕੰਮ ਕਰਦੇ ਸਮੇਂ 14 ਸਾਲਾ ਮਾਸੂਮ ਨਾਲ ਉਸ ਦੇ ਨਾਲ ਹੀ ਕੰਮ ਕਰਨ ਵਾਲੇ ਨੌਜਵਾਨ ਨੇ ਬਲਾਤਕਾਰ ਕਰ ਦਿਤਾ ਅਤੇ ਮੌਕੇ ਤੋਂ ਫਰਾਰ ਹੋ ਗਿਆ। ਇਸ ਮਾਮਲੇ ਵਿਚ ਥਾਣਾ ਫੋਕਲ ਪੁਆਇੰਟ ਦੀ ਪੁਲਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਦੋਸ਼ੀ ਖਿਲਾਫ ਕੇਸ ਦਰਜ ਕਰ ਕੇ ਉਸ ਦੀ ਭਾਲ ਸ਼ੁਰੂ ਕਰ ਦਿਤੀ।
ਚੌਕੀ ਜੀਵਨ ਨਗਰ ਦੇ ਇੰਚਾਰਜ ਸੰਜੀਵ ਕੁਮਾਰ ਨੇ ਦੱਸਿਆ ਕਿ ਦੋਸ਼ੀ ਦੀ ਪਛਾਣ ਸਲੇਸ਼ ਪਟੇਲ (21) ਨਿਵਾਸੀ ਢੰਡਾਰੀ ਖੁਰਦ ਦੇ ਰੂਪ ਵਿਚ ਹੋਈ ਹੈ। ਪੁਲਸ ਨੇ ਉਸ ਖਿਲਾਫ ਪੀੜਤਾ ਦੀ ਮਾਂ ਉਰਮਿਲਾ ਦੇ ਬਿਆਨ 'ਤੇ ਕੇਸ ਦਰਜ ਕੀਤਾ ਹੈ। ਪੁਲਸ ਨੂੰ ਦਿਤੇ ਬਿਆਨ ਵਿਚ ਉਸ ਨੇ ਦੱਸਿਆ ਕਿ ਉਸ ਦੀ ਬੇਟੀ ਕਾਫੀ ਸਮੇਂ ਤੋਂ ਉਕਤ ਫੈਕਟਰੀ ਵਿਚ ਕੰਮ ਕਰ ਰਹੀ ਹੈ। ਸ਼ਨੀਵਾਰ ਦੁਪਹਿਰ ਕਰੀਬ 12 ਵਜੇ ਕੰਮ ਕਰਦੇ ਸਮੇਂ ਉਹ ਬਾਥਰੂਮ 'ਚ ਜ਼ਬਰਦਸਤੀ ਫੜ ਕੇ ਉਸ ਨੂੰ ਹਵਸ ਦਾ ਸ਼ਿਕਾਰ ਬਣਾ ਲਿਆ। ਉਸ ਵਲੋਂ ਰੌਲਾ ਪਾਉਣ ਦੇ ਦੋਸ਼ੀ ਮੌਕੇ ਤੋਂ ਫਰਾਰ ਹੋ ਗਿਆ। ਜਿਸ ਦੇ ਬਾਅਦ ਉਨ੍ਹਾਂ ਨੇ ਪੁਲਸ ਨੂੰ ਸ਼ਿਕਾਇਤ ਦਿਤੀ।
ਬਜ਼ੁਰਗ ਮਹਿਲਾ ਦੀ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਨੂੰ ਸੌਂਪਿਆ
NEXT STORY