ਚੰਡੀਗੜ੍ਹ : ਸੂਬਾ ਕਾਂਗਰਸ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਦੋਸ਼ ਲਗਾਇਆ ਹੈ ਕਿ ਜਿਸ ਤਰ੍ਹਾਂ ਪੰਜਾਬ ਦੀਆਂ ਜੇਲਾਂ ਵਿਚ ਹਥਿਆਰ ਚੱਲ ਰਹੇ ਹਨ ਉਸ ਤੋਂ ਇੰਝ ਜਾਪਦਾ ਹੈ ਕਿ ਜਿਵੇਂ ਜੇਲਾਂ ਵਿਚ ਅਲਕਾਇਦਾ ਦੀ ਟ੍ਰੇਨਿੰਗ ਚੱਲ ਰਹੀ ਹੋਵੇ। ਬਾਜਵਾ ਨੇ ਅਕਾਲੀ ਦਲ 'ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਇਹ ਅਕਾਲੀ ਹੀ ਹਨ ਜਿਹੜੇ ਜੇਲਾਂ ਵਿਚ ਬੰਦ ਗੁੰਡਾ ਅਨਸਰਾਂ ਨੂੰ ਸ਼ਹਿ ਦੇ ਰਹੇ ਹਨ।
ਉਧਰ ਜੇਲ ਮੰਤਰੀ ਸੋਹਨ ਸਿੰਘ ਠੰਡਲ ਨੇ ਬਾਜਵਾ ਦੇ ਬਿਆਨਾਂ ਤੋਂ ਇਨਕਾਰ ਕੀਤਾ ਹੈ। ਹੁਸ਼ਿਆਰਪੁਰ ਪੁੱਜੇ ਠੰਡਲ ਨੇ ਬਾਜਵਾ ਨੂੰ ਪਹਿਲਾਂ ਆਪਣੀ ਪਾਰਟੀ ਸੰਭਾਲਣ ਦੀ ਨਸੀਹਤ ਦੇ ਦਿੱਤੀ।
ਇਥੇ ਇਹ ਜ਼ਿਕਰਯੋਗ ਹੈ ਕਿ ਬਠਿੰਡਾ ਦੀ ਜੇਲ ਵਿਚ ਦੋ ਧਿਰਾਂ ਵਿਚਾਲੇ ਹੋਈ ਗੈਂਗਵਾਰ ਦਾ ਵਿਰੋਧੀ ਧਿਰ ਕਾਂਗਰਸ ਪੂਰੀ ਤਰ੍ਹਾਂ ਲਾਹਾ ਲੈ ਰਹੀ ਹੈ ਜਦਕਿ ਸੱਤਾਧਾਰੀ ਪਾਰਟੀ ਸਿਰਫ ਜਾਂਚ ਦੀਆਂ ਗੱਲਾਂ ਕਰਕੇ ਆਪਣਾ ਖਹਿੜਾ ਛੁਡਾ ਰਹੀ ਹੈ।
ਸਿੱਲ੍ਹੀ ਫਸਲ ਬਣੀ ਕਿਸਾਨਾਂ ਤੇ ਵਿਭਾਗ ਲਈ ਮੁਸੀਬਤ
NEXT STORY