ਅੰਮ੍ਰਿਤਸਰ, (ਇੰਦਰਜੀਤ)— ਸਥਾਨਕ ਮੰਡੀ ਭਗਤਾਂਵਾਲਾ ਵਿਖੇ 2 ਦਿਨਾਂ ਤੋਂ ਆ ਰਹੀ ਕਣਕ ਦੀ ਅਜੇ ਤੱਕ ਖਰੀਦ ਨਹੀਂ ਹੋ ਰਹੀ। ਹਾਲਾਂਕਿ ਖੁਰਾਕ ਸਪਲਾਈ ਵਿਭਾਗ ਨੇ ਨਵੀਂ ਫਸਲ ਦੀ ਤੁਰੰਤ ਖਰੀਦ ਦਾ ਐਲਾਨ ਕਰ ਦਿੱਤਾ ਹੈ। ਜ਼ਿਲਾ ਖੁਰਾਕ ਸਪਲਾਈ ਵਿਭਾਗ ਦੇ ਮੁੱਖ ਅਧਿਕਾਰੀ ਰਮਿੰਦਰ ਸਿੰਘ ਬਾਠ ਨੇ ਦੱਸਿਆ ਕਿ ਵਿਭਾਗ ਨਵੀਂ ਫਸਲ ਖਰੀਦਣ ਨੂੰ ਤਿਆਰ ਹੈ ਪਰ ਫਸਲ ਅਜੇ ਤੱਕ ਸਿੱਲ੍ਹੀ ਹੈ ਤੇ ਉਸ ਦੇ ਤੋਲ ਵਿਚ ਕਈ ਤਰ੍ਹਾਂ ਦੀਆਂ ਦਿੱਕਤਾਂ ਆ ਸਕਦੀਆਂ ਹਨ। ਇਸ ਸੰਬੰਧੀ ਸਥਾਨਕ ਦਾਣਾ ਮੰਡੀ ਦੇ ਸਰਵੇਖਣ ਦੌਰਾਨ ਵੇਖਿਆ ਗਿਆ ਕਿ ਉਥੇ ਵੱਡੀ ਗਿਣਤੀ ਟਰੱਕ ਨਵੀਂ ਫਸਲ ਦੇ ਆ ਰਹੇ ਸਨ, ਜਿਨ੍ਹਾਂ ਨੂੰ ਅਨਲੋਡ ਕਰਨ ਲਈ ਵੀ ਵੱਡੀ ਗਿਣਤੀ ਵਿਚ ਮਜ਼ਦੂਰ ਤਾਇਨਾਤ ਸਨ।
ਉਥੇ ਮੌਜੂਦ ਆੜ੍ਹਤੀ ਸੂਰਜ ਢੀਂਗਰਾ ਨੇ ਦੱਸਿਆ ਕਿ ਫਸਲ ਅਜੇ ਸੁੱਕ ਨਹੀਂ ਰਹੀ, ਹਾਲਾਂਕਿ ਧੁੱਪ ਵੀ ਤੇਜ਼ ਹੈ ਪਰ ਧੁੱਪ ਵਿਚ ਇੰਨੀ ਊਰਜਾ ਨਹੀਂ ਹੈ ਕਿ ਫਸਲ ਤੇਜ਼ੀ ਨਾਲ ਸੁੱਕ ਸਕੇ, ਜਦੋਂ ਕਿ ਮੌਸਮ ਵਿਚ ਨਮੀ ਵੀ ਖੜ੍ਹੀ ਫਸਲ ਨੂੰ ਸੁੱਕਣ ਨਹੀਂ ਦੇ ਰਹੀ। ਉਨ੍ਹਾਂ ਦੱਸਿਆ ਕਿ ਸਰਕਾਰ ਦੇ ਖੁਰਾਕ ਸਪਲਾਈ ਵਿਭਾਗ ਨੇ ਕਣਕ ਦਾ ਖਰੀਦ ਮੁੱਲ 1450 ਰੁਪਏ ਪ੍ਰਤੀ ਕੁਇੰਟਲ ਨਿਯਤ ਕੀਤਾ ਹੈ ਪਰ ਪ੍ਰਾਈਵੇਟ ਤੌਰ 'ਤੇ ਹੁਣੇ 1400 ਰੁਪਏ ਦੇ ਹਿਸਾਬ ਨਾਲ ਕਣਕ ਵਿਕੀ ਹੈ।
ਦਾਣਾ ਮੰਡੀ ਵਿਚ ਕਈ ਲੋਕਾਂ ਨੇ ਦੱਸਿਆ ਕਿ ਪਿਛਲੇ ਸੀਜ਼ਨ ਦਾ ਝੋਨਾ ਵੀ ਅਜੇ ਤੱਕ ਨਹੀਂ ਵਿਕਿਆ।
ਪਿਛਲੇ ਸਾਲ 45 ਰੁਪਏ ਕਿਲੋ ਦੀ ਕੀਮਤ ਵਾਲਾ ਚੌਲ ਇਸ ਸੀਜ਼ਨ ਵਿਚ 40 ਦੇ ਬਾਅਦ 30 ਰੁਪਏ ਕਿਲੋ ਹੋ ਗਿਆ, ਜਦੋਂ ਕਿ ਇਸ ਸਮੇਂ 30 ਰੁਪਏ ਵਿਚ ਵੀ ਗਾਹਕ ਨਹੀਂ। ਉਲਟਾ ਕੱਟੀ ਹੋਈ ਫਸਲ ਨੂੰ ਇਸ ਤਰ੍ਹਾਂ ਸੁਕਾਉਣ ਨਾਲ ਮਾਲ ਦੀ ਕੁਆਲਿਟੀ ਘਟ ਜਾਂਦੀ ਹੈ ਤੇ ਤੂੜੀ ਵੀ ਘੱਟ ਨਿਕਲਦੀ ਹੈ, ਜਦੋਂ ਕਿ ਖੇਤਾਂ ਵਿਚ ਕੰਬਾਈਨਾਂ ਚਲਾਉਣ ਵਿਚ ਵੀ ਮੁਸ਼ਕਲ ਹੁੰਦੀ ਹੈ ਅਤੇ ਸਮਾਂ ਵੀ ਜ਼ਿਆਦਾ ਲੱਗਦਾ ਹੈ। ਕਿਸਾਨ ਮੀਂਹ ਦੇ ਦਬਾਅ ਵਿਚ : ਕਿਸਾਨਾਂ ਵਲੋਂ ਜਲਦੀ ਮਾਲ ਲਿਆਉਣ ਅਤੇ ਵੇਚਣ ਦੀ ਹੋੜ ਜਿੱਥੇ ਵਿਭਾਗ ਲਈ ਸੰਕਟ ਖੜ੍ਹਾ ਕਰ ਸਕਦੀ ਹੈ, ਉਥੇ ਹੀ ਇਸ ਦੀ ਮਾਰਕੀਟ ਦੀ ਕੀਮਤ 'ਤੇ ਵੀ ਪ੍ਰਭਾਵ ਪੈ ਸਕਦਾ ਹੈ ਕਿਉਂਕਿ ਕਿਸਾਨ ਇਸ ਗੱਲੋਂ ਡਰੇ ਹੋਏ ਹਨ ਕਿ ਕਿਤੇ ਮੀਂਹ ਨਾਲ ਸਾਡੀ ਫਸਲ ਦਾ ਨੁਕਸਾਨ ਨਾ ਹੋ ਜਾਵੇ।
ਹਵਸ 'ਚ ਅੰਨ੍ਹੇ ਨੇ ਕਰਤਾ ਅਜਿਹਾ ਕਾਰਾ ਕਿ...
NEXT STORY