ਜਲੰਧਰ (ਸ਼ੋਰੀ) - ਨਰੇਸ਼ ਕੁਮਾਰ ਪੁੱਤਰ ਰਾਜ ਕੁਮਾਰ ਨਿਵਾਸੀ ਬੇਅੰਤ ਨਗਰ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਲੱਕੀ ਨਾਮੀ ਨੌਜਵਾਨ ਦੀ ਸਮੈਕ ਪੀਂਦੇ ਦੀ ਵੀਡੀਓ ਕਿਸੇ ਨੇ ਥਾਣਾ ਰਾਮਾ ਮੰਡੀ ਵਿਚ ਇਕ ਪੁਲਸ ਵਾਲੇ ਨੂੰ ਭੇਜ ਦਿੱਤੀ, ਜਿਸ ਦੇ ਬਾਅਦ ਪੁਲਸ ਨੇ ਲੱਕੀ ਨੂੰ ਪੁੱਛਗਿਛ ਲਈ ਬੁਲਾਇਆ ਅਤੇ ਬਾਅਦ ਵਿਚ ਛੱਡ ਦਿੱਤਾ। ਲੱਕੀ ਨੂੰ ਕਿਸੇ ਨੇ ਝੂਠ ਹੀ ਕਹਿ ਦਿੱਤਾ ਕਿ ਉਸ ਨੇ ਉਸ ਦੀ ਵੀਡੀਓ ਪੁਲਸ ਨੂੰ ਭੇਜੀ ਹੈ। ਜ਼ਖਮੀ ਨਰੇਸ਼ ਨੇ ਦੱਸਿਆ ਕਿ ਰਾਤ ਨੂੰ ਉਸ ਦਾ ਭਰਾ ਸ਼ਿਵ ਆਪਣੇ ਦੋਸਤ ਪ੍ਰਭੂ ਪੁੱਤਰ ਦਵਿੰਦਰ ਨਿਵਾਸੀ ਲੱਧੇਵਾਲੀ ਨਾਲ ਘਰ ਆ ਰਿਹਾ ਸੀ ਕਿ ਲੱਕੀ ਨੇ ਆਪਣੇ ਪਰਿਵਾਰ ਤੇ ਹੋਰ ਸਾਥੀਆਂ ਨਾਲ ਮਿਲ ਕੇ ਉਸ 'ਤੇ ਹਮਲਾ ਕਰ ਦਿੱਤਾ।
ਇਸ ਬਾਰੇ ਪਤਾ ਲੱਗਣ 'ਤੇ ਉਹ ਤੁਰੰਤ ਭਰਾ ਨੂੰ ਬਚਾਉਣ ਲਈ ਪਹੁੰਚਿਆ ਤਾਂ ਹਮਲਾਵਰਾਂ ਨੇ ਉਸ ਨੂੰ ਕੁੱਟਿਆ ਅਤੇ ਇਕ ਵਿਅਕਤੀ, ਜੋ ਖੁਦ ਨੂੰ ਪੁਲਸ ਵਾਲਾ ਕਹਿ ਰਿਹਾ ਸੀ, ਨੇ ਰਿਵਾਲਵਰ ਨਾਲ ਗੋਲੀ ਮਾਰ ਦਿੱਤੀ। ਕਿਸੇ ਤਰ੍ਹਾਂ ਉਹ ਉਥੋਂ ਭੱਜਿਆ ਤੇ ਆਪਣੀ ਜਾਨ ਬਚਾਈ।
ਦੂਜੇ ਪੱਖ ਦੇ ਜ਼ਖਮੀ ਸੁਖਦੇਵ ਸਿੰਘ ਪੁੱਤਰ ਜਗੀਰ ਸਿੰਘ ਨਿਵਾਸੀ ਕੋਟ ਰਾਮਦਾਸ ਨੇ ਨਰੇਸ਼ ਦੇ ਦੋਸ਼ਾਂ ਨੂੰ ਗਲਤ ਕਰਾਰ ਦਿੰਦੇ ਹੋਏ ਕਿਹਾ ਕਿ ਉਹ ਆਪਣੇ ਭਾਣਜੇ ਲਖਵਿੰਦਰ ਸਿੰਘ ਨਾਲ ਆਪਣੀ ਭੈਣ ਦੇ ਘਰ ਤੋਂ ਹੁੰਦੇ ਹੋਏ ਵਾਪਸ ਘਰ ਆ ਰਿਹਾ ਸੀ ਕਿ ਰਸਤੇ ਵਿਚ ਨਰੇਸ਼, ਸ਼ਿਵ ਕੁਮਾਰ ਤੇ ਉਸ ਦੇ ਕੁਝ ਸਾਥੀ ਸਮੈਕ ਦਾ ਨਸ਼ਾ ਕਰ ਰਹੇ ਸੀ, ਉਕਤ ਲੋਕ ਉਸ ਦੇ ਭਾਣਜੇ ਨਾਲ ਰੰਜਿਸ਼ ਰੱਖਦੇ ਸੀ। ਜਿਵੇਂ ਹੀ ਉਹ ਉਨ੍ਹਾਂ ਕੋਲੋਂ ਲੰਘੇ ਤਾਂ ਉਕਤ ਲੋਕਾਂ ਨੇ ਵਿਵਾਦ ਕਰਨਾ ਸ਼ੁਰੂ ਕਰ ਦਿੱਤਾ ਅਤੇ ਉਸ ਦੇ ਸਿਰ 'ਤੇ ਇੱਟਾਂ ਨਾਲ ਹਮਲਾ ਕਰਨਾ ਸ਼ੁਰੂ ਕਰ ਦਿੱਤਾ। ਥਾਣਾ ਰਾਮਾ ਮੰਡੀ ਦੇ ਐੱਸ. ਐੱਚ. ਓ. ਪਲਵਿੰਦਰ ਸਿੰਘ ਦਾ ਕਹਿਣਾ ਸੀ ਕਿ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਫੇਰਿਆਂ ਤੋਂ ਪਹਿਲਾਂ NRI ਲਾੜੇ ਨੂੰ 'ਦਫਾ ਹੋ ਜਾਓ' ਕਹਿਣ ਵਾਲੀ ਕੁੜੀ ਦਾ ਅਸਲੀ ਸੱਚ ਹਿਲਾ ਦੇਵੇਗਾ
NEXT STORY