ਅੰਮ੍ਰਿਤਸਰ-ਵਿਆਹ ਵਾਲੇ ਦਿਨ ਐੱਨ. ਆਰ. ਆਈ. ਲਾੜੇ ਵਲੋਂ 5 ਲੱਖ ਰੁਪਿਆਂ ਦੀ ਡਿਮਾਂਡ ਕਰਨ ਤੋਂ ਬਾਅਦ ਉਸ ਨੂੰ ਦਫਾ ਹੋ ਜਾਓ ਕਹਿਣ ਵਾਲੀ ਲਾੜੀ ਦੇ ਅਸਲੀ ਸੱਚ ਨੇ ਸਭ ਨੂੰ ਹਿਲਾ ਕੇ ਰੱਖ ਦਿੱਤਾ ਹੈ। ਅਸਲ 'ਚ ਕੁੜੀ ਖੁਦ ਹੀ ਇਹ ਵਿਆਹ ਨਹੀਂ ਕਰਨਾ ਚਾਹੁੰਦੀ ਸੀ, ਜਿਸ ਕਾਰਨ ਉਸ ਨੇ ਲਾੜੇ 'ਤੇ ਪੈਸੇ ਮੰਗਣ ਦਾ ਝੂਠਾ ਦੋਸ਼ ਲਾਇਆ ਸੀ। ਇਹ ਕਹਿਣਾ ਹੈ ਲਾੜੇ ਦੇ ਪਰਿਵਾਰ ਦਾ।
ਜਾਣਕਾਰੀ ਮੁਤਾਬਕ ਹਰੀਪੁਰਾ ਦੀ ਜੋਤੀ ਭਗਤ ਅਤੇ ਉਸ ਦੇ ਪਰਿਵਾਰ ਨੇ ਲਖਨਊ ਤੋਂ ਆਏ ਲਾੜੇ ਭੁਪਿੰਦਰ ਸਿੰਘ 'ਤੇ ਵਿਆਹ ਤੋਂ ਪਹਿਲਾਂ 5 ਲੱਖ ਰੁਪਏ ਮੰਗਣ ਦਾ ਦੋਸ਼ ਲਾਇਆ ਸੀ ਪਰ ਭੁਪਿੰਦਰ ਦੇ ਪਰਿਵਾਰ ਵਾਲਿਆਂ ਨੇ ਪ੍ਰੈੱਸ ਕਾਨਫਰੰਸ 'ਚ ਦੱਸਿਆ ਕਿ ਅਸਲ 'ਚ ਜੋਤੀ ਦੀ ਹੀ ਭੁਪਿੰਦਰ ਨਾਲ ਵਿਆਹ ਕਰਨ ਦੀ ਇੱਛਾ ਨਹੀਂ ਸੀ, ਇਸੇ ਲਈ ਉਸ ਨੇ ਇਹ ਝੂਠਾ ਦੋਸ਼ ਲਾਇਆ। ਭੁਪਿੰਦਰ ਦੇ ਭਰਾ ਵਿਕਾਸ ਕੁਮਾਰ ਨੇ ਦੱਸਿਆ ਕਿ ਫੇਰਿਆਂ ਤੋਂ ਪਹਿਲਾਂ ਕੁੜੀ ਨੇ ਹੀ ਰੌਲਾ ਪਾ ਦਿੱਤਾ ਸੀ।
ਉਸ ਨੇ ਦੱਸਿਆ ਕਿ ਅਸਲ 'ਚ ਜੋਤੀ ਪੰਜਾਬ ਦੀ ਸੀ ਅਤੇ ਭੁਪਿੰਦਰ ਲਖਨਊ ਦਾ। ਜੋਤੀ ਨੇ ਭੁਪਿੰਦਰ ਨੂੰ ਸਾਫ ਕਿਹਾ ਸੀ ਕਿ ਉਹ ਲਖਨਊ ਨਹੀਂ ਜਾਣਾ ਚਾਹੁੰਦੀ। ਉਹ ਹੀਣ ਭਾਵਨਾ ਦਾ ਸ਼ਿਕਾਰ ਹੋਣ ਕਾਰਨ ਭੁਪਿੰਦਰ ਨਾਲ ਵਿਆਹ ਨਹੀਂ ਕਰਨਾ ਚਾਹੁੰਦੀ ਸੀ। ਉਸ ਨੇ ਵਿਆਹ ਤੋਂ ਪਹਿਲਾਂ ਹੀ ਭੁਪਿੰਦਰ ਅੱਗੇ ਕਈ ਸ਼ਰਤਾਂ ਰੱਖੀਆਂ ਸਨ ਪਰ ਫਿਰ ਵੀ ਭੁਪਿੰਦਰ ਅਖੀਰ ਤੱਕ ਉਸ ਨੂੰ ਵਿਆਹ ਲਈ ਮਨਾਉਂਦਾ ਰਿਹਾ।
ਵਿਕਾਸ ਨੇ ਦੱਸਿਆ ਕਿ ਸ਼ਗਨ 'ਚ ਵੀ ਉਨ੍ਹਾਂ ਨੇ ਜੋਤੀ ਨੂੰ ਡਾਇੰਮਡ ਰਿੰਗ ਅਤੇ ਐੱਪਲ ਮੋਬਾਇਲ ਦਿੱਤਾ ਸੀ। ਜਦੋਂ ਉਹ 21 ਅਪ੍ਰੈਲ ਨੂੰ ਬਰਾਤ ਲੈ ਕੇ ਪਹੁੰਚੇ ਤਾਂ ਉੱਥੇ ਕੋਈ ਵੀ ਨਹੀਂ ਸੀ ਅਤੇ ਫੋਨ ਕਰਕੇ ਉਨ੍ਹਾਂ ਨੇ ਜੋਤੀ ਦੇ ਪਰਿਵਾਰ ਵਾਲਿਆਂ ਨੂੰ ਬੁਲਾਇਆ ਸੀ। ਬਰਾਤ ਆਉਣ ਤੋਂ ਇਕ ਘੰਟਾ ਬਾਅਦ ਉਨ੍ਹਾਂ ਦਾ ਸੁਆਗਤ ਕੀਤਾ ਗਿਆ। ਵਿਕਾਸ ਨੇ ਦੱਸਿਆ ਕਿ ਭੁਪਿੰਦਰ ਵਿਆਹ ਵਾਲੇ ਦਿਨ ਤੋਂ ਹੀ ਗਾਇਬ ਹੈ ਅਤੇ ਪੂਰਾ ਪਰਿਵਾਰ ਉਸ ਨੂੰ ਲੱਭਣ ਦੀ ਕੋਸ਼ਿਸ਼ ਕਰ ਰਿਹਾ ਹੈ। ਇਸ ਤਰ੍ਹਾਂ ਭੁਪਿੰਦਰ 'ਤੇ ਝੂਠੇ ਦੋਸ਼ ਲਾਉਣ ਵਾਲੀ ਜੋਤੀ ਹੁਣ ਖੁਦ ਸਵਾਲਾਂ ਦੇ ਘੇਰੇ 'ਚ ਉਲਝ ਗਈ ਹੈ।
ਸਿਰਫ ਤੁਹਾਡਾ ਇਕ ਕਲਿੱਕ ਕਰੇਗਾ ਬੀਮਾਰੀ ਦਾ ਇਲਾਜ
NEXT STORY