ਕਰਤਾਰਪੁਰ-ਕਰਤਾਰਪੁਰ ਪੁਲਸ ਨੇ 5 ਸਾਲ ਪੁਰਾਣੇ ਅੰਨ੍ਹੇ ਕਤਲ ਦੀ ਗੁੱਥੀ ਨੂੰ ਸੁਲਝਾਉਣ 'ਚ ਸਫਲਤਾ ਹਾਸਲ ਕਰ ਲਈ ਹੈ। ਪਿੰਡ ਜੱਲੋਵਾਲ 'ਚ ਸਾਲ 2010 'ਚ ਹੋਏ ਰਾਜਕੁਮਾਰ ਨਾਂ ਦੇ ਨੌਜਵਾਨ ਦੇ ਕਾਤਲਾਂ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। ਅਸਲ 'ਚ ਰਾਜਕੁਮਾਰ ਦਾ ਕਤਲ ਕਰਨ ਵਾਲੇ ਉਸ ਦੇ ਆਪਣੇ ਹੀ ਦੋਸਤ ਸਨ, ਜਿਨ੍ਹਾਂ ਨੇ ਜੂਏ 'ਚ ਮਿਲੀ ਹਾਰ ਕਾਰਨ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ।
ਉਸ ਦੇ ਕਤਲ ਦੇ ਦੋਸ਼ੀ ਦੀਪਾ ਨੇ ਪੁਲਸ ਨੂੰ ਦੱਸਿਆ ਕਿ ਉਸ ਨੇ ਦੁਪੱਟੇ ਨਾਲ ਰਾਜਕੁਮਾਰ ਦਾ ਗਲਾ ਘੁੱਟ ਕੇ ਉਸ ਦਾ ਕਤਲ ਕਰ ਦਿੱਤਾ ਸੀ ਅਤੇ ਮੇਹਟਿਆਣਾ ਨਹਿਰ 'ਚ ਉਸ ਦੀ ਲਾਸ਼ ਨੂੰ ਸੁੱਟ ਦਿੱਤਾ ਸੀ। ਜ਼ਿਕਰਯੋਗ ਹੈ ਕਿ 2010 'ਚ ਦੀਵਾਲੀ ਵਾਲੇ ਦਿਨ ਆਪਣੇ ਦੋਸਤਾਂ ਤੋਂ ਜੂਏ 'ਚ 3000 ਰੁਪਏ ਅਤੇ ਇਕ ਮੋਬਾਇਲ ਜਿੱਤਣਾ ਰਾਜਕੁਮਾਰ ਨੂੰ ਰਾਸ ਨਹੀਂ ਆਇਆ ਅਤੇ ਇਸ ਦੇ ਬਦਲੇ ਉਸ ਨੂੰ ਆਪਣੀ ਜਾਨ ਦੇਣੀ ਪੈ ਗਈ।
ਗੇਮ ਦੇ ਬਹਾਨੇ ਘਰ ਬੁਲਾਇਆ ਤੇ ਧੱਕੇ ਨਾਲ ਕੀਤਾ ਸ਼ਰਮਨਾਕ ਕਾਰਾ
NEXT STORY