ਮੁੰਬਈ- ਅਮਿਤਾਭ ਬੱਚਨ ਕਿਸੇ ਪਛਾਣ ਦੇ ਮੁਥਾਜ ਨਹੀਂ ਹਨ। ਬਿੱਗ ਬੀ ਦੀ ਫੈਨ ਫਾਲੋਇੰਗ ਇੰਡੀਆ ਹੀ ਨਹੀਂ, ਸਗੋਂ ਵਿਦੇਸ਼ਾਂ 'ਚ ਵੀ ਹੈ। ਸੁਪਰਸਟਾਰ ਤੋਂ ਲੈ ਕੇ ਆਮ ਇਨਸਨ ਤਕ ਬਿੱਗ ਬੀ ਦਾ ਫੈਨ ਹੈ ਤੇ ਹੁਣ ਇਸ ਲਿਸਟ 'ਚ ਇਕ ਅੱਤਵਾਦੀ ਵੀ ਸ਼ਾਮਲ ਹੋ ਗਿਆ ਹੈ। ਜੀ ਹਾਂ, ਇਹ ਜਾਣ ਕੇ ਬੇਸ਼ੱਕ ਤੁਹਾਨੂੰ ਥੋੜ੍ਹਾ ਅਜੀਬ ਲੱਗੇਗਾ ਪਰ ਸੱਚ ਇਹੀ ਹੈ ਕਿ ਬਿੱਗ ਬੀ ਦੀ ਫੈਨ ਲਿਸਟ 'ਚ ਅੱਤਵਾਦੀ ਤਕ ਸ਼ਾਮਲ ਹਨ। ਇਹ ਵਾਕਿਆ ਉਦੋਂ ਸਾਹਮਣੇ ਆਇਆ, ਜਦੋਂ ਹਾਲ ਹੀ 'ਚ ਪੱਤਰਕਾਰ ਤੇ ਲੇਖਕ ਐੱਸ. ਹੁਸੈਨ ਜੈਦੀ ਨੇ ਆਪਣੀ ਨਵੀਂ ਕਿਤਾਬ 'ਮੁੰਬਈ ਅਵੈਂਜਰਸ' ਲਾਂਚ ਕੀਤੀ। ਬਲੈਕ ਫਰਾਈਡੇ, ਡੋਂਗਰੀ ਟੂ ਦੁਬਈ ਤੇ ਭਾਯਖਲਾ ਤੋਂ ਬੈਂਕਾਕ ਵਰਗੀਆਂ ਕਿਤਾਬਾਂ ਲਿਖ ਚੁੱਕੇ ਜੈਦੀ ਨੇ ਆਪਣੀ ਨਵੀਂ ਕਿਤਾਬ ਦੇ ਲਾਂਚ 'ਤੇ ਇਕ ਰੋਮਾਂਚਕ ਕਿੱਸਾ ਸੁਣਾਇਆ।
ਹੋਇਆ ਇੰਝ ਕਿ ਇਕ ਵਾਰ ਬਗਦਾਦ 'ਚ ਸੱਦਾਮ ਹੁਸੈਨ ਸਬੰਧੀ ਪੁੱਛਗਿੱਛ ਕਰਦਿਆਂ ਕੁਝ ਅੱਤਵਾਦੀਆਂ ਨੇ ਉਨ੍ਹਾਂ ਨੂੰ ਕਿਡਨੈਪ ਕਰ ਲਿਆ ਸੀ। ਉਨ੍ਹਾਂ ਦੀਆਂ ਅੱਖਾਂ 'ਤੇ ਪੱਟੀ ਬੰਨ੍ਹ ਕੇ ਇਕ ਸੁਨਸਾਨ ਜਗ੍ਹਾ 'ਤੇ ਲਿਜਾਇਆ ਗਿਆ। ਖਾਸ ਗੱਲ ਇਹ ਰਹੀ ਕਿ ਅੱਤਵਾਦੀਆਂ ਨੇ ਉਨ੍ਹਾਂ ਦੀ ਜਾਨ ਅਮਿਤਾਭ ਬੱਚਨ ਦੇ ਨਾਂ ਦੀ ਵਜ੍ਹਾ ਕਾਰਨ ਬਕਸ਼ੀ। ਜਦੋਂ ਉਨ੍ਹਾਂ ਕੋਲੋਂ ਇਕ ਅੱਤਵਾਦੀ ਨੇ ਪੁੱਛਿਆ ਕਿ ਕੀ ਉਹ ਪਾਕਿਸਤਾਨ ਤੋਂ ਹਨ ਤਾਂ ਉਨ੍ਹਾਂ ਜਵਾਬ ਦਿੱਤਾ ਕਿ ਉਹ ਭਾਰਤ ਤੋਂ ਹਨ। ਭਾਰਤ ਨਾਲ ਸਬੰਧ ਰੱਖਣ ਦੀ ਵਜ੍ਹਾ ਕਾਰਨ ਉਹ ਅੱਤਵਾਦੀ ਉਨ੍ਹਾਂ ਨੂੰ ਵਾਰ-ਵਾਰ ਅਮਿਤਾਭ ਬੱਚਨ ਬਾਰੇ ਪੁੱਛ ਰਹੇ ਸਨ। ਹਾਲਾਂਕਿ ਉਹ ਅਮਿਤਾਭ ਬੱਚਨ ਨੂੰ 'ਅਮੀਸ਼ਾ ਬੱਕਨ' ਆਖ ਰਹੇ ਸਨ।
ਜਦੋਂ ਉਨ੍ਹਾਂ ਕਿਹਾ ਕਿ ਉਹ ਅਮੀਸ਼ਾ ਬੱਕਨ ਨੂੰ ਜਾਣਦੇ ਹਨ ਤਾਂ ਉਨ੍ਹਾਂ ਨੇ ਕਿਹਾ ਕਿ ਸ਼ਾਇਦ ਤੁਸੀਂ ਅਮੀਸ਼ਾ ਪਟੇਲ ਦੀ ਗੱਲ ਕਰ ਰਹੇ ਹੋ। ਇਸ 'ਤੇ ਅੱਤਵਾਦੀ ਗੁੱਸੇ 'ਚ ਆ ਗਏ ਤੇ 1982 'ਚ ਰਿਲੀਜ਼ ਫਿਲਮ 'ਸ਼ਕਤੀ' ਦਾ ਪੋਸਟ ਲੈ ਆਏ, ਜਿਸ 'ਤੇ ਅਮਿਤਾਭ ਬੱਚਨ ਦੀ ਫੋਟੋ ਲੱਗੀ ਹੋਈ ਸੀ। ਬੱਚਨ ਦੀ ਫੋਟੋ ਦੇਖ ਉਹ ਖੁਸ਼ੀ ਨਾਲ ਚੀਕ ਉਠੇ। ਉਦੋਂ ਅੱਤਵਾਦੀ ਨੇ ਕਿਹਾ ਕਿ ਜੇਕਰ ਉਹ ਮੁੰਬਈ ਆਵੇਗਾ ਤਾਂ ਉਹ ਉਸ ਨੂੰ ਅਮਿਤਾਭ ਨਾਲ ਮਿਲਵਾਏਗਾ। ਜਨਾਬ ਨੇ ਜਾਨ ਬਚਾਉਣ ਦੇ ਚੱਕਰ ਵਿਚ ਹਾਂ ਕਕਰ ਦਿੱਤੀ, ਤਦ ਕਿਤੇ ਜਾ ਕੇ ਅੱਤਵਾਦੀਆਂ ਦੇ ਜਾਅਲ 'ਚੋਂ ਉਹ ਬਾਹਰ ਨਿਕਲ ਸਕੇ।
ਆਲੀਆ ਭੱਟ ਹੋ ਗਈ ਹੈ ਨਸ਼ੇ ਦੀ ਆਦੀ!
NEXT STORY