ਮੁੰਬਈ- ਬਾਲੀਵੁੱਡ 'ਚ ਬੇਬੋ ਦੇ ਨਾਂ ਨਾਲ ਮਸ਼ਹੂਰ ਕਰੀਨਾ ਕਪੂਰ ਸਿਲਵਰ ਸਕ੍ਰੀਨ 'ਤੇ ਇਕ ਵਾਰ ਫਿਰ ਤੋਂ ਪੱਤਰਕਾਰ ਦਾ ਕਿਰਦਾਰ ਅਦਾ ਕਰਦੀ ਦਿਖੇਗੀ। ਬਾਲੀਵੁੱਡ ਦੇ ਮਸ਼ਹੂਰ ਨਿਰਦੇਸ਼ਕ ਅਭਿਸ਼ੇਕ ਚੌਬੇ ਇਨ੍ਹੀਂ ਦਿਨੀਂ 'ਉੜਤਾ ਪੰਜਾਬ' ਨਾਂ ਦੀ ਫਿਲਮ ਬਣਾ ਰਹੇ ਹਨ। ਇਸ ਫਿਲਮ 'ਚ ਕਰੀਨਾ ਕਪੂਰ, ਸ਼ਾਹਿਦ ਕਪੂਰ, ਆਲੀਆ ਭੱਟ ਅਤੇ ਪਾਲੀਵੁੱਡ ਗਾਇਕ ਤੇ ਅਭਿਨੇਤਾ ਦਿਲਜੀਤ ਦੀਆਂ ਵੀ ਅਹਿਮ ਭੂਮਿਕਾਵਾਂ ਹਨ। ਦੱਸਿਆ ਜਾਂਦਾ ਹੈ ਕਿ ਕਰੀਨਾ ਇਸ ਫਿਲਮ 'ਚ ਇਕ ਪੱਤਰਕਾਰ ਦੀ ਭੂਮਿਕਾ 'ਚ ਨਜ਼ਰ ਆਵੇਗੀ। ਕਰੀਨਾ ਇਸ ਤੋਂ ਪਹਿਲਾਂ ਪ੍ਰਕਾਸ਼ ਝਾ ਦੀ ਫਿਲਮ 'ਸੱਤਿਆਗ੍ਰਹਿ' 'ਚ ਵੀ ਬਤੌਰ ਜਰਨਲਿਸਟ ਵਜੋ ਨਜ਼ਰ ਆਈ ਸੀ। ਫਿਲਮ 'ਉੜਤਾ ਪੰਜਾਬ' 'ਚ ਕਰੀਨਾ ਆਪਣੇ ਕਿਰਦਾਰ 'ਚ ਪੰਜਾਬੀ ਵਿੱਚ ਗੱਲਾਂ ਕਰਦੀ ਦਿਖੇਗੀ। ਜ਼ਿਕਰਯੋਗ ਹੈ ਕਿ ਫਿਲਮ 'ਉੜਤਾ ਪੰਜਾਬ' ਦੀ ਕਹਾਣੀ ਡਰੱਗ ਤਸਕਰੀ 'ਤੇ ਆਧਾਰਿਤ ਹੈ ਜਿਸ ਦਾ ਖੁਲਾਸਾ ਇਕ ਪੱਤਰਕਾਰ ਦੇ ਤੌਰ 'ਤੇ ਕਰੀਨਾ ਦਾ ਕਿਰਦਾਰ ਕਰਦਾ ਰਹੇਗਾ। ਇਸ ਫਿਲਮ 'ਚ ਕਰੀਨਾ ਦੇ ਐਕਸ਼ਨ ਸੀਨਜ਼ ਵੀ ਹਨ।
ਇਸ ਅਭਿਨੇਤਰੀ ਨੇ 45 ਮਿੰਟ ਦਾ 'ਲਾਈਵ ਡਲਿਵਰੀ' ਸੀਨ ਸ਼ੂਟ ਕਰ ਮਚਾ ਦਿੱਤਾ ਸੀ ਤਹਿਲਕਾ (ਦੇਖੋ ਤਸਵੀਰਾਂ)
NEXT STORY