ਮੁੰਬਈ- ਮਸ਼ਹੂਰ ਅਭਿਨੇਤਰੀ, ਮਾਡਲ ਤੇ ਟੀ. ਵੀ. ਐਂਕਰ ਸ਼ਵੇਤਾ ਮੈਨਨ ਦਾ 23 ਅਪ੍ਰੈਲ ਨੂੰ ਜਨਮਦਿਨ ਸੀ। 23 ਅਪ੍ਰੈਲ 1974 ਨੂੰ ਜਨਮੀ ਸ਼ਵੇਤਾ 41 ਸਾਲਾਂ ਦੀ ਹੋ ਗਈ ਹੈ। ਸ਼ਵੇਤਾ ਦੇ ਫਿਲਮੀ ਕਰੀਅਰ ਦੀ ਸਭ ਤੋਂ ਵੱਡੀ ਕੰਟਰੋਵਰਸੀ ਇਹ ਰਹੀ ਕਿ ਉਸ ਨੇ ਫਿਲਮ 'ਕਾਲੀਮਨੂੰ' 'ਚ ਲਾਈਵ ਡਲਿਵਰੀ ਦਾ ਸੀਨ ਸ਼ੂਟ ਕੀਤਾ ਸੀ। ਪੇਸ਼ ਹਨ ਸ਼ਵੇਤਾ ਦੀਆਂ ਕੁਝ ਚੋਣਵੀਆਂ ਤਸਵੀਰਾਂ। ਦੱਸਣਯੋਗ ਹੈ ਕਿ ਫਿਲਮ 'ਚ ਲਾਈਵ ਡਲਿਵਰੀ ਦਾ ਸੀਨ ਪੂਰੇ 45 ਮਿੰਟਾਂ ਦਾ ਸੀ। ਫਿਲਮ 'ਚ ਜਨਮੀ ਬੱਚੀ ਦਾ ਨਾਂ ਸਬਾਇਨਾ ਰੱਖਿਆ ਗਿਆ ਸੀ। ਫਿਲਮੀ ਦੁਨੀਆ 'ਚ ਕਦਮ ਰੱਖਣ ਤੋਂ ਪਹਿਲਾਂ ਸ਼ਵੇਤਾ ਨੇ ਕਈ ਪ੍ਰਤੀਯੋਗਤਾਵਾਂ ਜਿੱਤੀਆਂ ਸਨ। ਫਿਲਮਾਂ ਤੋਂ ਇਲਾਵਾ ਸ਼ਵੇਤਾ ਨੇ ਖਈ ਟੀ. ਵੀ. ਸ਼ੋਅਜ਼, ਐਵਾਰਡ ਫੰਕਸ਼ਨ ਤੇ ਕਈ ਹੋਰ ਪ੍ਰੋਗਰਾਮਾਂ 'ਚ ਮੇਜ਼ਬਾਨੀ ਕੀਤੀ ਹੈ।
ਅੱਤਵਾਦੀ ਹੈ ਬਿੱਗ ਬੀ ਦਾ ਫੈਨ, ਜ਼ਾਹਿਰ ਕੀਤੀ ਮਿਲਣ ਦੀ ਇੱਛਾ
NEXT STORY