ਚੰਡੀਗੜ੍ਹ (ਭੁੱਲਰ) - ਬੇਮੌਸਮੀ ਮੀਂਹ ਨੂੰ ਲੈ ਕੇ ਪੰਜਾਬ ਦੀਆਂ ਅਨਾਜ ਮੰਡੀਆਂ ਅੰਦਰ ਬੋਲੀ ਨਾ ਹੋਣ ਕਾਰਨ ਰੁਲ ਰਹੀ ਕਣਕ ਦੀ ਫਸਲ ਨੂੰ ਲੈ ਕੇ ਅੱਜ ਕੇਂਦਰ ਤੋਂ ਕਾਂਗਰਸ ਆਗੂ ਰਾਹੁਲ ਗਾਂਧੀ ਦੇ ਦੁਖੀ ਕਿਸਾਨਾਂ ਦੀ ਸਾਰ ਲੈਣ ਲਈ ਰੇਲ ਗੱਡੀ ਰਾਹੀਂ ਅੰਬਾਲਾ ਪਹੁੰਚਣ 'ਤੇ ਪੰਜਾਬ ਦੀ ਸਾਬਕਾ ਮੁੱਖ ਮੰਤਰੀ ਤੇ ਸੀਨੀਅਰ ਕਾਂਗਰਸੀ ਆਗੂ ਰਾਜਿੰਦਰ ਕੌਰ ਭੱਠਲ ਨੇ ਉਨ੍ਹਾਂ ਦਾ ਸਵਾਗਤ ਕਰਨ ਤੋਂ ਬਾਅਦ ਰਾਜ ਵਿਚ ਕਿਸਾਨੀ ਦੀ ਹੋ ਰਹੀ ਦੁਰਦਸ਼ਾ ਅਤੇ ਰਾਜ ਸਰਕਾਰ ਦੀਆਂ ਨੀਤੀਆਂ ਤੋਂ ਵਿਸਥਾਰ ਨਾਲ ਜਾਣੂ ਕਰਵਾਇਆ। ਬਾਅਦ 'ਚ ਉਹ ਰਾਹੁਲ ਗਾਂਧੀ ਨਾਲ ਮੰਡੀਆਂ ਦੇ ਦੌਰੇ ਸਮੇਂ ਵੀ ਮੌਜੂਦ ਰਹੇ।
ਇਸ ਮੌਕੇ ਭੱਠਲ ਨੇ ਕਿਹਾ ਕਿ ਕਿਸਾਨ ਹਿਤੈਸ਼ੀ ਕਹਾਉਣ ਵਾਲੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਕਣਕ ਦੀ ਖਰੀਦ ਕਰਨ ਸਬੰਧੀ ਮੂੰਹ ਕਿਉਂ ਨਹੀਂ ਖੁੱਲ੍ਹ ਰਿਹਾ, ਜਦਕਿ ਅੱਜ ਕਿਸਾਨ ਦੀ ਕਣਕ ਮੰਡੀਆਂ ਵਿਚ ਰੁਲ ਰਹੀ ਹੈ।
ਮੰਡੀਆਂ ਵਿਚ ਕਣਕ ਸੁੱਟਣ ਲਈ ਜਗ੍ਹਾ ਤੱਕ ਨਹੀਂ ਹੈ ਅਤੇ ਅਜੇ ਤੱਕ ਮੌਜੂਦਾ ਸਰਕਾਰ ਦਾ ਕੋਈ ਵੀ ਮੰਤਰੀ ਜਾਂ ਅਧਿਕਾਰੀ ਮੰਡੀ ਵਿਚ ਬੈਠੇ ਕਿਸਾਨਾਂ ਦੀ ਸਾਰ ਤੱਕ ਲੈਣ ਨਹੀਂ ਪਹੁੰਚਿਆ।
ਉਨ੍ਹਾਂ ਕਿਹਾ ਕਿ ਮੰਡੀਆਂ ਅੰਦਰ ਹੋਈ ਕੁੱਝ ਕਣਕ ਦੀ ਬੋਲੀ ਕੱਚੇ ਤੌਰ 'ਤੇ ਕੀਤੀ ਜਾ ਰਹੀ ਹੈ, ਜਿਸ ਕਾਰਨ ਕਿਸਾਨ ਆਪਣੀ ਫਸਲ ਮੰਡੀ ਵਿਚ ਸੁੱਟਣ ਦੀ ਬਜਾਏ ਘਰਾਂ ਅੰਦਰ ਸੁੱਟਣ ਲਈ ਮਜਬੂਰ ਹਨ। ਮਾਰਕੀਟ ਕਮੇਟੀਆਂ ਵਲੋਂ ਕੋਈ ਠੋਸ ਪ੍ਰਬੰਧ ਨਹੀਂ ਹਨ। ਪੀਣ ਲਈ ਪਾਣੀ, ਰਾਤ ਸਮੇਂ ਜਨਰੇਟਰ ਦਾ ਪ੍ਰਬੰਧ ਨਾ ਹੋਣ ਕਾਰਨ ਬਿਜਲੀ ਸੰਕਟ ਕਾਰਨ ਕਿਸਾਨ ਦੁਖੀ ਹਨ।
ਕਿਸਾਨ ਲਈ ਮੀਂਹ ਜਾਨਲੇਵਾ ਸਾਬਿਤ ਹੋਇਆ, ਮੰਡੀ 'ਚ ਹੀ ਮੌਤ
NEXT STORY