ਮਿਲਾਨ/ਇਟਲੀ (ਸਾਬੀ ਚੀਨੀਆ)-ਇਟਲੀ ਦੇ ਸਿੱਖਿਆ ਮੰਤਰਾਲੇ ਵਲੋਂ ਕਾਨੂੰਨ ਪ੍ਰਣਾਲੀ 'ਚ ਤਬਦੀਲੀ ਕਰਦੇ ਹੋਏ ਨਵੀਂ ਘੋਸ਼ਣਾ ਕੀਤੀ ਗਈ ਹੈ, ਜਿਸ ਤਹਿਤ ਇਟਲੀ ਦੇ ਸਕੂਲਾਂ 'ਚ ਸਿੱਖਿਆਰਥੀ ਨੂੰ ਪੜ੍ਹਾਉਣ ਲਈ ਅਧਿਆਪਕ ਦੇ ਤੌਰ 'ਤੇ ਵਿਦੇਸ਼ੀ ਵੀ ਦਰਖਾਸਤਾਂ ਦੇ ਸਕਦੇ ਹਨ ਜਦੋਂ ਕਿ ਪਹਿਲਾਂ ਸਿਰਫ ਤੇ ਸਿਰਫ ਇਟਾਲੀਅਨ ਜਾ ਫਿਰ ਯੂਰਪੀਅਨ ਯੂਨੀਅਨ ਦੇਸ਼ਾਂ ਨਾਲ ਸੰਬਧਤ ਗੋਰੇ ਹੀ ਅਧਿਆਪਕ ਦੇ ਤੌਰ 'ਤੇ ਨੌਕਰੀ ਕਰ ਸਕਦੇ ਸੀ।
ਇਸ ਭੇਦਭਾਵ ਵਾਲੇ ਕਾਨੂੰਨ ਨੂੰ ਖਤਮ ਕਰਦੇ ਹੋਏ ਸਰਕਾਰ ਨੇ ਨਵਾਂ ਕਾਨੂੰਨ ਹੋਂਦ 'ਚ ਲਿਆਂਦਾ ਹੈ, ਜਿਸ ਤਹਿਤ ਇੱਥੇ ਰਹਿਣ ਵਾਲੇ ਵਿਦੇਸ਼ੀ ਜਿਨ੍ਹਾਂ ਕੋਲ ਖੁੱਲ੍ਹੇ ਪੇਪਰ ਹੋਣ 'ਤੇ ਉਹ ਨੌਕਰੀ ਲਈ ਲੋੜੀਂਦੀਆਂ ਸ਼ਰਤਾਂ ਪੂਰੀਆਂ ਕਰਦੇ ਹੋਣ ਦੀ ਸੂਰਤ 'ਚ ਇਕ ਅਧਿਆਪਕ ਦੇ ਤੌਰ 'ਤੇ ਨੌਕਰੀ ਲਈ ਅਰਜ਼ੀ ਦੇ ਸਕਦੇ ਹਨ।ਇਸ ਨਵੇਂ ਕਾਨੂੰਨ ਦੇ ਆਉਣ ਨਾਲ ਵਿਦੇਸ਼ੀਆਂ 'ਚ ਖੁਸ਼ੀ ਦੀ ਲਹਿਰ ਹੈ ਅਤੇ ਅੰਦਾਜ਼ਾ ਲਿਆ ਜਾ ਸਕਦਾ ਹੈ ਕਿ ਆਉਂਦੇ ਸਮੇਂ 'ਚ ਇਥੋਂ ਦੇ ਬਹੁਤ ਸਾਰੇ ਸਕੂਲਾਂ 'ਚ ਭਾਰਤੀ ਵੀ ਅਧਿਆਪਕ ਦੇ ਤੌਰ 'ਤੇ ਨੌਕਰੀ ਕਰਨਗੇ।
ਅਫਗਾਨਿਸਤਾਨ ਵਿਚ ਜ਼ਮੀਨ ਧਸੀ, 50 ਦੀ ਮੌਤ
NEXT STORY