ਵਿਆਹੁਤਾ ਜੀਵਨ ਦਾ ਸੁੱਖ ਪਤੀ-ਪਤਨੀ ਦੋਹਾਂ ਲਈ ਜ਼ਰੂਰੀ ਹੁੰਦਾ ਹੈ। ਅਕਸਰ ਦੇਖਿਆ ਜਾਂਦਾ ਹੈ ਕਿ ਔਰਤਾਂ ਛੇਤੀ ਅੱਕ ਜਾਂਦੀਆਂ ਹਨ ਅਤੇ ਉਨ੍ਹਾਂ 'ਚ ਇਸ ਦੀ ਖਾਸ ਇੱਛਾ ਨਹੀਂ ਹੁੰਦੀ, ਜਦਕਿ ਮਰਦਾਂ ਦੇ ਸੰਬੰਧ 'ਚ ਇਸ ਤੋਂ ਬਿਲਕੁਲ ਉਲਟ ਹੈ। ਇਹ ਵੀ ਦੇਖਣ 'ਚ ਆਇਆ ਹੈ ਕਿ ਯੌਨ ਸੰਬੰਧਾਂ ਦੌਰਾਨ ਮਰਦਾਂ ਨੂੰ ਜਿਸ ਸੁਖ ਦੀ ਪ੍ਰਾਪਤੀ ਬਹੁਤ ਛੇਤੀ ਹੁੰਦੀ ਹੈ, ਉਥੇ ਹੀ ਔਰਤਾਂ ਨੂੰ ਇਸ ਸੁਖ ਦਾ ਅਹਿਸਾਸ ਕਰਵਾਉਣਾ ਔਖਾ ਹੁੰਦਾ ਹੈ। ਇਸ ਦੇ ਕਈ ਕਾਰਨ ਹੈ, ਜਿਨ੍ਹਾਂ 'ਚ ਔਰਤਾਂ ਦੀ ਸਰੀਰਕ ਬਨਾਵਟ ਸਭ ਤੋਂ ਅਹਿਮ ਹੈ। ਔਰਤਾਂ ਦੀ ਅੰਦਰੂਨੀ ਸਰੰਚਨਾ ਇਹੋ ਜਿਹੀ ਹੁੰਦੀ ਹੈ ਕਿ ਉਹ ਮਰਦਾਂ ਦੀ ਤੁਲਨਾ 'ਚ ਕਾਫੀ ਦੇਰ ਬਾਅਦ ਇਸ ਆਨੰਦ ਨੂੰ ਮਹਿਸੂਸ ਕਰਦੀਆਂ ਹਨ। ਉਂਝ ਮਰਦਾਂ ਲਈ ਔਰਤਾਂ ਨੂੰ ਸਮਝਣਾ ਤਾਂ ਹਮੇਸ਼ਾ ਇਕ ਬੁਝਾਰਤ ਰਿਹਾ ਹੈ।
ਔਰਤਾਂ ਦੇ ਸਰੀਰ 'ਚ ਇਕ ਅਜਿਹਾ ਅੰਗ ਹੁੰਦਾ ਹੈ, ਜੋ ਖਾਸ ਤੌਰ 'ਤੇ ਸੰਭੋਗ ਦੌਰਾਨ ਸੁੱਖ ਦਾ ਅਹਿਸਾਸ ਕਰਵਾਉਣ ਲਈ ਹੀ ਹੁੰਦਾ ਹੈ। ਮੰਨਿਆ ਜਾਂਦਾ ਹੈ ਕਿ ਔਰਤਾਂ ਨੂੰ ਇਸ ਸੁੱਖ ਦੀ ਸਿਖਰ ਤੱਕ ਪਹੁੰਚਣ 'ਚ ਕਾਫੀ ਸਮਾਂ ਲੱਗਦਾ ਹੈ ਪਰ ਇਕ ਖੋਜ 'ਚ ਕਈ ਦਿਲਚਸਪ ਤੱਥ ਸਾਹਮਣੇ ਆਏ ਹਨ, ਖੋਜ 'ਚ ਸ਼ਾਮਲ 500 ਔਰਤਾਂ 'ਚੋਂ ਜ਼ਿਆਦਾਤਰ ਨੇ ਇਹ ਮੰਨਿਆ ਕਿ ਸਿਰਫ 5 ਮਿੰਟਾਂ 'ਚ ਹੀ ਆਰਗੇਜ਼ਮ ਤੱਕ ਪਹੁੰਚ ਜਾਂਦੀਆਂ ਹਨ। ਕੁਲ ਮਿਲਾ ਕੇ ਇਹ ਇਕ ਦਿਮਾਗੀ ਫਿਤੂਰ ਹੈ, ਕੌਣ ਕਿਸ ਤਰੀਕੇ ਨਾਲ ਵਧੇਰੇ ਸੁੱਖ ਪ੍ਰਾਪਤ ਕਰਦਾ ਹੈ, ਇਹ ਉਸ ਦੇ ਨਜ਼ਰੀਏ 'ਤੇ ਨਿਰਭਰ ਹੈ।
ਪਾਰਲਰ ਕਿਉਂ ਜਾਣਾ, ਜਦ ਤੁਹਾਡੇ ਕੋਲ ਹੈ ਹੋਮਮੇਡ ਸਕ੍ਰਬ
NEXT STORY