ਰੁਟੀਨ 'ਚ ਪਾਰਲਰ ਜਾਣਾ ਕਿਸੇ ਲਈ ਵੀ ਸੰਭਵ ਨਹੀਂ ਹੈ ਅਤੇ ਨਾ ਹੀ ਵਾਰ-ਵਾਰ ਪੈਸਾ ਖਰਚ ਕਰਨਾ ਪਰ ਖੂਬਸੂਰਤ ਹਰ ਕੋਈ ਦਿਸਣਾ ਚਾਹੁੰਦਾ ਹੈ। ਇਸ ਨੂੰ ਧਿਆਨ 'ਚ ਰੱਖਦਿਆਂ ਦੱਸ ਰਹੇ ਹਾਂ ਕਿ ਕੁਝ ਅਜਿਹੇ ਘਰੇਲੂ ਸਕ੍ਰਬ, ਜਿਨ੍ਹਾਂ ਨਾਲ ਤੁਹਾਡੀ ਸਕਿੱਨ ਇੰਝ ਨਜ਼ਰ ਆਏਗੀ, ਜਿਵੇਂ ਹੁਣੇ-ਹੁਣੇ ਪਾਰਲਰ 'ਚੋਂ ਨਿਕਲੇ ਹੋਵੋ।
1. ਚਮੜੀ 'ਚ ਸੌਮਯਤਾ ਲਿਆਉਣ ਲਈ ਗਰਮ ਦੁੱਧ 'ਚ ਸੂਜ਼ੀ ਰਲਾ ਕੇ ਪੇਸਟ ਬਣਾ ਲਓ। ਫਿਰ ਇਸ 'ਚ ਚੋਕਰ, ਕੇਲਾ ਅਤੇ ਦੋ-ਚਾਰ ਬੂੰਦਾਂ ਸ਼ਹਿਦ ਦੀਆਂ ਰਲਾ ਕੇ ਚਿਹਰੇ ਅਤੇ ਗਰਦਨ 'ਤੇ ਲਗਾਓ। ਸੁੱਕਣ ਪਿੱਛੋਂ ਪੋਲੇ ਹੱਥਾਂ ਨਾਲ ਰਬ ਕਰਕੇ ਲਾਹ ਦਿਓ। ਰੁਟੀਨ 'ਚ ਇਸ ਸਕ੍ਰਬ ਨੂੰ ਵਰਤਣ ਨਾਲ ਚਿਹਰੇ 'ਤੇ ਸੌਮਯਤਾ ਆਏਗੀ।
2. ਬਾਜ਼ਾਰ 'ਚ ਕੌਫੀ ਬੀਨਸ ਤਾਂ ਅਸਾਨੀ ਨਾਲ ਮਿਲ ਜਾਂਦੇ ਹਨ। ਇਨ੍ਹਾਂ ਨੂੰ ਵੀ ਤੁਸੀਂ ਸਕ੍ਰਬ ਦੇ ਤੌਰ 'ਤੇ ਵਰਤ ਸਕਦੇ ਹੋ। ਤਿੰਨ ਚੱਮਚ ਤਾਜ਼ੇ ਪੀਸੇ ਕੌਫੀ ਬੀਨਸ, ਇਕ ਚੱਮਚ ਦੁੱਧ ਅਤੇ ਥੋੜ੍ਹੀ ਜਿਹੀ ਖਸਖਸ ਪਾ ਕੇ ਪੇਸਟ ਬਣਾ ਲਓ ਅਤੇ ਇਸ ਨੂੰ ਚਿਹਰੇ ਅਤੇ ਗਰਦਨ 'ਤੇ ਸਕ੍ਰਬ ਕਰੋ। ਰੋਜ਼ਾਨਾ ਇੰਝ ਕਰਨ ਨਾਲ ਸਕਿੱਨ ਨਰਮ ਅਤੇ ਨਾਜ਼ੁਕ ਨਜ਼ਰ ਆਏਗੀ।
3. ਇਕ ਚੱਮਚ ਕੈਲੋਮਾਈਨ ਪਾਊਡਰ, ਅੱਧਾ ਚੱਮਚ ਮੁਲਤਾਨੀ ਮਿੱਟੀ 'ਚ ਕੁਝ ਦਾਣੇ ਖਸਖਸ ਅਤੇ ਮਲਾਈ ਮਿਕਸ ਕਰਕੇ ਪੇਸਟ ਬਣਾ ਲਓ ਅਤੇ ਰੋਜ਼ਾਨਾ ਇਸ ਲੇਪ ਨੂੰ ਚਿਹਰੇ ਅਤੇ ਗਰਦਨ 'ਤੇ ਸਕ੍ਰਬ ਕਰੋ।
ਸਟਾਈਲ ਸਟੇਟਮੈਂਟ ਬਣਦੀਆਂ ਨੇਮ-ਪਲੇਟਸ
NEXT STORY