ਮਿਲਾਨ/ਇਟਲੀ (ਸਾਬੀ ਚੀਨੀਆ)-ਜਿੱਥੇ ਪੰਜਾਬ ਦੀ ਧਰਤੀ 'ਤੇ ਬਹੁਤ ਸਾਰੇ ਨੌਜਵਾਨ ਨਸ਼ਿਆਂ ਵਰਗੀ ਲਾਹਨਤ ਦਾ ਸ਼ਿਕਾਰ ਹੋ ਕੇ ਪੰਜਾਬੀ ਵਿਰਸੇ ਅਤੇ ਸਿਰ ਦਾ ਤਾਜ ਦਸਤਾਰ ਨੂੰ ਬੰਨ੍ਹਣਾ ਭੁੱਲਦੇ ਜਾ ਰਹੇ ਹਨ।ਉਥੇ ਵਿਦੇਸ਼ੀ ਧਰਤੀ 'ਤੇ ਰਹਿੰਦੇ ਸਿੱਖ ਨੌਜਵਾਨਾਂ ਵਲੋਂ ਸਿਰ 'ਤੇ ਸੋਹਣੀ ਦਸਤਾਰ ਸਜਾਉਣ ਲਈ ਖਾਸ ਦਿਲਚਸਪੀ ਵਿਖਾਈ ਜਾ ਰਹੀ ਹੈ।ਨੌਜਵਾਨਾਂ 'ਚ ਦਸਤਾਰ ਦਾ ਰੁਝਾਨ ਵਧਾਉਣ ਲਈ ਇਟਲੀ ਦੀ ਪ੍ਰਸਿੱਧ ਸੰਸਥਾ ਕਲਤੂਰਾ ਸਿੱਖ ਤੇ ਨੌਜਵਾਨ ਸਭਾ ਬੋਰਗੋ ਸਨਯਾਕਮੋ ਵਲੋਂ ਸਮੇਂ-ਸਮੇਂ ਸਿਰ ਦਸਤਾਰ ਸਿਖਲਾਈ ਕੈਂਪਾਂ ਦਾ ਆਯੋਜਨ ਕਰਕੇ ਵਿਸ਼ੇਸ਼ ਯੋਗਦਾਨ ਪਾਇਆ ਜਾ ਰਿਹਾ ਹੈ, ਜਿਸ ਦੇ ਫਲਸਰੂਪ ਸਿਰ ਸੋਹਣੀ ਦਸਤਾਰ ਸੁਜਾਉਣ ਵਾਲੇ ਨੌਜਵਾਨਾਂ ਦੀ ਗਿਣਤੀ 'ਚ ਵਾਧਾ ਹੋਇਆ ਹੈ। ਬੇਸ਼ਕ ਇਟਲੀ ਦੇ ਹਵਾਈ ਅੱਡਿਆਂ 'ਤੇ ਦਸਤਾਰ ਦੀ ਬੇਅਦਬੀ ਨੂੰ ਲੈ ਕੇ ਕਈ ਵਾਰੀ ਚਰਚਾ ਵੀ ਹੋਈ ਹੈ।ਪਰ ਉਸ ਦੇ ਯੂਨੀਵਰਸਿਟੀਆਂ, ਸਕੂਲਾਂ ਅਤੇ ਕਾਲਜਾਂ 'ਚ ਪੜ੍ਹਣ ਵਾਲੇ ਨੌਜਵਾਨ ਸਿਰ 'ਤੇ ਸੋਹਣੀ ਦਸਤਾਰ ਸਜਾ ਕੇ ਜਾਂਦੇ ਹਨ ਅਤੇ ਉਹ ਨਾਲ ਪੜਣ ਵਾਲੇ ਵਿਦਿਆਰਥੀਆਂ ਅਤੇ ਟੀਚਰਾਂ ਨੂੰ ਦਸਤਾਰ ਦੀ ਮਹੱਤਤਾ ਬਾਰੇ ਦੱਸਣ ਵਿਚ ਕਾਮਯਾਬ ਵੀ ਹੋਏ ਹਨ।ਸਿੱਖੀ ਪ੍ਰਚਾਰ ਕਰ ਰਹੀਆਂ ਸੰਸਥਾਵਾਂ ਵਲੋਂ 1 ਮਈ ਤੋਂ ਤਿੰਨ ਦਿਨਾਂ ਦਸਤਾਰ ਸਿਖਲਾਈ ਕੈਂਪ ਦਾ ਆਯੋਜਨ ਵੀ ਕੀਤਾ ਜਾ ਰਿਹਾ ਹੈ।
ਸਿਗਰੇਟ ਨਾ ਮਿਲੀ ਤਾਂ ਔਰਤ ਨੇ ਅੱਗ ਲਾ ਕੇ ਫੂਕ 'ਤਾ ਪੈਟਰੋਲ ਪੰਪ
NEXT STORY