ਯੇਰੂਸ਼ਲਮ- ਇਜ਼ਰਾਇਲੀ ਪੁਲਸ ਨੇ ਇਕ ਔਰਤ ਨੂੰ ਪੈਟਰੋਲ ਪੰਪ 'ਤੇ ਅੱਗ ਲਗਾਉਣ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਹੈ। ਘਟਨਾ ਮੰਗਲਵਾਰ ਦੀ ਹੈ। ਸੀ. ਸੀ. ਟੀ. ਵੀ. ਫੁਟੇਜ ਰਾਹੀਂ ਪਤਾ ਲੱਗਾ ਕਿ 30 ਸਾਲ ਤੋਂ ਜ਼ਿਆਦਾ ਉਮਰ ਦੀ ਔਰਤ ਪੈਟਰੋਲ ਪੰਪ 'ਤੇ ਖੜ੍ਹੇ ਇਕ ਵਿਅਕਤੀ ਕੋਲ ਆਉਂਦੀ ਹੈ। ਫਿਰ ਪਿੱਛੇ ਮੁੜਦੀ ਹੈ ਅਤੇ ਜੇਬ 'ਚੋਂ ਲਾਈਟਰ ਕੱਢ ਕੇ ਪੈਟਰੋਲ ਪੰਪ ਨੂੰ ਅੱਗ ਲਗਾ ਦਿੰਦੀ ਹੈ। ਸਥਾਨਕ ਮੀਡੀਆ ਦੀ ਰਿਪੋਰਟ ਮੁਤਾਬਕ ਜੋ ਵਿਅਕਤੀ ਉਥੇ ਖੜਾ ਸੀ, ਉਸ ਦਾ ਭਰਾ ਕਾਰ 'ਚ ਹੀ ਬੈਠਾ ਹੋਇਆ ਸੀ। ਪਰ ਸਹੀ ਸਮੇਂ 'ਤੇ ਉਹ ਬਾਹਰ ਨਿਕਲ ਆਇਆ ਅਤੇ ਕੋਈ ਜ਼ਖਮੀ ਨਹੀਂ ਹੋਇਆ।
ਅੱਗ ਲੱਗਣ ਤੋਂ ਬਾਅਦ ਔਰਤ ਬੜੇ ਆਰਾਮ ਨਾਲ ਉਥੋਂ ਜਾਂਦੀ ਦੇਖੀ ਗਈ। ਪੁਲਸ ਬੁਲਾਰੇ ਮਾਈਕੀ ਰੋਸੇਨਫੇਲਡ ਨੇ ਦੱਸਿਆ ਕਿ ਔਰਤ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਪੁਲਸ ਮੁਤਾਬਕ ਕਾਰ ਦਾ ਮਾਲਕ ਜਦੋਂ ਕਾਰ 'ਚ ਪੈਟਰੋਲ ਭਰ ਰਿਹਾ ਸੀ ਤਾਂ ਔਰਤ ਉਸ ਕੋਲ ਆਈ ਅਤੇ ਸਿਗਰੇਟ ਦੀ ਮੰਗ ਕੀਤੀ। ਜਦੋਂ ਕਾਰ ਮਾਲਕ ਨੇ ਸਿਗਰੇਟ ਦੇਣ ਤੋਂ ਮਨ੍ਹਾਂ ਕੀਤਾ ਤਾਂ ਔਰਤ ਨੇ ਲਾਈਟਰ ਕੱਢ ਕੇ ਪੈਟਰੋਲ ਪੰਪ ਨੇੜੇ ਜਾ ਕੇ ਉਸ ਨੂੰ ਅੱਗ ਲਗਾ ਦਿੱਤੀ।
ਕਾਰ ਮਾਲਕ ਨੇ ਫੁਰਤੀ ਮਾਰੀ ਅਤੇ ਪਾਈਪ ਨੂੰ ਕਾਰ ਦੇ ਟੈਂਕ ਤੋਂ ਦੂਰ ਸੁੱਟ ਦਿੱਤਾ ਅਤੇ ਉਥੋਂ ਭੱਜ ਗਿਆ। ਪੈਟਰੋਲ ਪੰਪ ਦੇ ਮੁਲਾਜ਼ਮਾਂ ਨੇ ਤੁਰੰਤ ਅੱਗ ਨੂੰ ਬੁਝਾ ਦਿੱਤੀ। ਹਾਲਾਂਕਿ ਪੁੱਛਗਿੱਛ 'ਚ ਔਰਤ ਨੇ ਅਜਿਹਾ ਕੁਝ ਵੀ ਮੰਨਣ ਤੋਂ ਮਨ੍ਹਾਂ ਕੀਤਾ। ਇਜ਼ਰਾਈਲੀ ਨਿਊਜ਼ ਵੈੱਬਸਾਈਟ ਦੀ ਰਿਪੋਰਟ ਮੁਤਾਬਕ ਮੈਜਿਸਟ੍ਰੇਟ ਕੋਰਟ ਨੇ ਔਰਤ ਨੂੰ 5 ਦਿਨ ਦੀ ਹਿਰਾਸਤ 'ਚ ਭੇਜਿਆ ਹੈ। ਨਾਲ ਹੀ ਇਸ ਦਾ ਮਾਨਸਿਕ ਪ੍ਰੀਖਣ ਕਰਵਾਉਣ ਨੂੰ ਵੀ ਕਿਹਾ ਹੈ।
...ਤਾਂ ਇਸ ਤਰ੍ਹਾਂ ਮਿਲਦੀ ਹੈ ਇਟਾਲੀਅਨ ਨਾਗਰਿਕਤਾ!
NEXT STORY