ਮੁੰਬਈ- ਅਦਾਕਾਰਾ ਅਨੁਸ਼ਕਾ ਸ਼ਰਮਾ ਅਤੇ ਰਣਬੀਰ ਕਪੂਰ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਬਾਂਬੇ ਵੈਲਵੇਟ' ਨੂੰ ਪ੍ਰਮੋਟ ਕਰਨ 'ਚ ਰੁੱਝੇ ਹੋਏ ਹਨ। ਇਕ ਆਨਲਾਈਨ ਮੈਚ ਪ੍ਰਵਿਊ ਸ਼ੋਅ ਦੌਰਾਨ ਦੋਵਾਂ ਨੂੰ ਆਰ.ਸੀ.ਵੀ ਤੋਂ ਆਪਣੇ ਪਸੰਦੀਦਾ ਬੱਲੇਬਾਜ਼ ਦਾ ਸਕੈੱਚ ਬਣਾਉਣ ਨੂੰ ਕਿਹਾ ਗਿਅ। ਦੋਵਾਂ ਨੇ ਕਾਗਜ਼ 'ਤੇ ਵਿਰਾਟ ਕੋਹਲੀ ਦੀ ਤਸਵੀਰ ਬਣਾਈ। ਤਸਵੀਰ 'ਚ ਤੁਸੀਂ ਦੇਖ ਸਕਦੇ ਹੋ ਕਿ ਅਨੁਸ਼ਕਾ ਨੇ ਵਿਰਾਟ ਦੀ ਵੱਡੀ ਤਸਵੀਰ ਬਣਾਈ ਹੈ ਉਧਰ ਰਣਬੀਰ ਨੇ ਇਕ ਛੋਟੀ ਤਸਵੀਰ ਬਣਾਈ ਹੈ ਜਿਸ 'ਚ ਉਹ ਆਕਰਮਕ ਤਰੀਕੇ ਨਾਲ ਬੈਟ ਉਠਾਏ ਦਿਖ ਰਹੇ ਹਨ ਇੰਨਾ ਹੀ ਨਹੀਂ ਰਣਬੀਰ ਨੇ ਇਸ ਸਕੈੱਚ ਨੂੰ ਮਜ਼ੇਦਾਰ ਬਣਾਉਣ ਲਈ ਅਨੁਸ਼ਕਾ ਦੀ ਵਿਰਾਟ ਨੂੰ ਚੀਅਰ ਕਰਦੇ ਹੋਏ ਦੀ ਤਸਵੀਰ ਵੀ ਬਣਾਈ ਹੈ। ਦੱਸਿਆ ਜਾਂਦਾ ਹੈ ਕਿ ਅਨੁਸ਼ਕਾ ਅਤੇ ਵਿਰਾਟ ਕਾਫੀ ਸਮੇਂ ਰਿਲੇਸ਼ਨ 'ਚ ਹਨ ਪਰ ਦੋਵਾਂ ਨੇ ਹੁਣ ਤੱਕ ਆਪਣੇ ਰਿਸ਼ਤੇ ਨੂੰ ਲੈ ਕੇ ਜਨਤਕ ਤੌਰ 'ਤੇ ਕੁਝ ਨਹੀਂ ਕਿਹਾ ਹੈ।
ਜਨਾਬ! 1951 'ਚ ਵੀ ਹੋ ਚੁੱਕਿਆ ਅਜਿਹਾ ਬੋਲਡ ਫੋਟੋਸ਼ੂਟ (ਦੇਖੋ ਤਸਵੀਰਾਂ)
NEXT STORY