ਮੁੰਬਈ- ਅੱਜ ਲਗਭਗ ਹਰੇਕ ਮੈਗਜ਼ੀਨ ਆਪਣੇ ਕਵਰ ਪੇਜ ਲਈ ਅਬਿਨੇਤਰੀ ਦੇ ਬੋਲਡ ਫੋਟੋਸ਼ੂਟ ਕਰਵਾਉਂਦੀ ਹੈ ਪਰ ਇਹ ਘੱਟ ਲੋਕ ਜਾਣਦੇ ਹਨ ਕਿ ਅਭਿਨੇਤਰੀਆਂ ਦੇ ਬੋਲਡ ਫੋਟੋਸ਼ੂਟ ਅੱਜਕਲ ਹੀ ਨਹੀਂ, ਸਗੋਂ 1951 ਦੌਰਾਨ ਵੀ ਹੁੰਦੇ ਸਨ। ਉਸ ਦੌਰ 'ਚ ਜਿਤੇ ਅਭਿਨੇਤਰੀਆਂ ਫਿਲਮਾਂ 'ਚ ਐਕਟਿੰਗ ਕਰਨ ਤੋਂ ਡਰਦੀਆਂ ਸਨ ਤੇ ਸਾੜ੍ਹੀ 'ਚ ਨਜ਼ਰ ਆਉਂਦੀਆਂ ਸਨ। ਉਸ ਜ਼ਮਾਨੇ 'ਚ ਇਕ ਅਭਿਨੇਤਰੀ ਨੇ ਬੋਲਡ ਫੋਟੋਸ਼ੂਟ ਕਰਵਾ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਸੀ। ਇਸ ਅਭਿਨੇਤਰੀ ਦਾ ਨਾਂ ਸੀ ਬੇਗਮ ਪਾਰਾ।
ਉਸ ਨੇ ਲਾਈਫ ਮੈਗਜ਼ੀਨ ਲਈ ਇਕ ਗਲੈਮਰੈੱਸ ਫੋਟੋਸ਼ੂਟ ਕਰਵਾਇਆ ਸੀ। ਇਸ ਫੋਟੋਸ਼ੂਟ 'ਚ ਉਸ ਨੇ ਵ੍ਹਾਈਟ ਸਾੜ੍ਹੀ ਪਹਿਨ ਸਿਗਰਟ ਦੇ ਸੂਟੇ ਲਗਾਉਂਦਿਆਂ ਅਜਿਹੇ ਪੋਜ਼ ਦਿੱਤੇ ਕਿ ਉਹ ਬਾਲੀਵੁੱਡ ਦੀ ਪਹਿਲੀ ਬੌਂਬਸ਼ੈੱਲ ਤੇ ਪਿਨਅੱਪ ਗਰਲ ਦੇ ਨਾਂ ਨਾਲ ਮਸ਼ਹੂਰ ਹੋ ਗਈ। ਬੇਗਮ ਪਾਰਾ ਦਾ ਇਹ ਫੋਟੋਸ਼ੂਟ ਉਸ ਦੌਰ ਦੇ ਪ੍ਰਸਿੱਧ ਫੋਟੋਗ੍ਰਾਫਰ ਜੇਮਸ ਬਰਕ ਨੇ ਕੀਤਾ ਸੀ। ਦੇਖੋ ਫੋਟੋਸ਼ੂਟ ਦੀਆਂ ਅਜਿਹੀਆਂ ਤਸਵੀਰਾਂ, ਜਿਨ੍ਹਾਂ ਨੂੰ ਦੇਖ ਅੱਜ ਦੇ ਜ਼ਮਾਨੇ ਦੀਆਂ ਹੀਰੋਇਨਾਂ ਵੀ ਹੈਰਾਨੀ ਮਹਿਸੂਸ ਕਰਨਗੀਆਂ।
ਮਹਾਰਾਸ਼ਟਰ ਸਰਕਾਰ ਵਲੋਂ ਵਿਦਿਆ ਬਾਲਨ ਹੋਵੇਗੀ ਸਨਮਾਨਤ (ਦੇਖੋ ਤਸਵੀਰਾਂ)
NEXT STORY