ਪਟਿਆਲਾ(ਬਲਜਿੰਦਰ)-ਲਗਭਗ ਤਿੰਨ ਸਾਲ ਪਹਿਲਾਂ ਸ਼ਹਿਰ ਦੀ ਆਦਰਸ਼ ਕਾਲੋਨੀ ਦੇ ਰਹਿਣ ਵਾਲੇ ਪ੍ਰਵੇਸ਼ ਕੁਮਾਰ ਦੇ ਕਤਲ ਦੇ ਦੋਸ਼ ਵਿਚ ਉਸ ਦੀ ਪਤਨੀ ਕੌਸ਼ਲਿਆ ਅਤੇ ਉਸ ਦੇ ਆਸ਼ਕ ਗੁਰਜੰਟ ਸਿੰਘ ਨੂੰ ਮਾਣਯੋਗ ਐਡੀਸ਼ਨਲ ਸੈਸ਼ਨ ਜੱਜ ਰਜਿੰਦਰ ਅਗਰਵਾਲ ਦੀ ਅਦਾਲਤ ਨੇ ਉਮਰਕੈਦ ਦੀ ਸਜ਼ਾ ਸੁਣਾ ਦਿੱਤੀ ਹੈ। ਦੋਵਾਂ ਦੇ ਖਿਲਾਫ ਥਾਣਾ ਸਿਵਲ ਲਾਈਨ ਦੀ ਪੁਲਸ ਨੇ ਓਮ ਪ੍ਰਕਾਸ਼ ਦੀ ਸ਼ਿਕਾਇਤ 'ਤੇ ਦਰਜ ਕੀਤਾ ਸੀ। ਪ੍ਰਵੇਸ਼ ਕੁਮਾਰ ਦੀ ਲਾਸ਼ ਥਾਪਰ ਕਾਲਜ ਦੀ ਦੀਵਾਰ ਦੇ ਕੋਲੋਂ ਮਿਲੀ ਸੀ। ਪ੍ਰਵੇਸ਼ ਦੇ ਪਿਤਾ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਦਾ ਲੜਕਾ ਪ੍ਰਵੇਸ਼ ਕੁਮਾਰ ਆਦਰਸ਼ ਨਗਰ ਵਿਚ ਰਹਿੰਦਾ ਸੀ ਅਤੇ ਲਗਭਗ 15 ਸਾਲ ਪਹਿਲਾਂ ਉਸ ਦਾ ਵਿਆਹ ਕੌਸ਼ਲਿਆ ਨਾਲ ਹੋਇਆ ਸੀ।
ਕੌਸ਼ਲਿਆ ਮਾਡਲ ਟਾਊਨ ਵਿਖੇ ਸਿਲਾਈ ਕਢਾਈ ਦਾ ਬੂਟੀਕ ਚਲਾਉਂਦੀ ਸੀ ਅਤੇ ਗੁਰਜੰਟ ਸਿੰਘ ਉਸ ਦੇ ਬੂਟੀਕ ਵਿਚ ਸਿਲਾਈ ਦਾ ਕੰਮ ਕਰਦਾ ਸੀ। ਜਿਥੇ ਦੋਵਾਂ ਦੇ ਨਾਜਾਇਜ਼ ਸੰਬੰਧ ਬਣ ਗਏ ਅਤੇ ਇਸ ਦਾ ਪਤਾ ਉਸ ਦੇ ਲੜਕੇ ਪ੍ਰਵੇਸ਼ ਨੂੰ ਲਗ ਗਿਆ ਸੀ। ਉਕਤ ਦੋਵਾਂ ਨੇ ਮਿਲ ਕੇ ਉਸ ਦੇ ਲੜਕੇ ਦਾ ਕਤਲ ਕਰਕੇ ਲਾਸ਼ ਨੂੰ ਥਾਪਰ ਕਾਲਜ ਦੀ ਦੀਵਾਰ ਦੇ ਕੋਲ ਸੁੱਟ ਦਿੱਤਾ। ਇਸ ਮਾਮਲੇ ਵਿਚ ਦੋਵਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ।
ਕੇਂਦਰ ਦੀ ਭਾਜਪਾ ਸਰਕਾਰ ਦਾ ਕਿਸਾਨਾਂ ਦੇ ਹਿੱਤਾਂ ਲਈ ਵਿਰੋਧ ਕਰਾਂਗੇ : ਰਾਹੁਲ ਗਾਂਧੀ
NEXT STORY