ਫਾਜ਼ਿਲਕਾ (ਲੀਲਾਧਰ)-ਭਾਰਤ-ਪਾਕ ਸੀਮਾ ਨਾਲ ਲਗਦੇ ਖੇਤਾਂ 'ਚ ਚੱਲ ਰਹੀ ਕਣਕ ਦੀ ਫਸਲ ਦੀ ਕਟਾਈ ਅਤੇ ਲਦਾਨ ਦੇ ਸਮੇਂ ਸੀਮਾ ਸੁਰੱਖਿਆ ਬਲ ਦੇ ਜਵਾਨ ਪੂਰੀ ਤਨਦੇਹੀ ਤੋਂ ਲੱਗੇ ਹੋਏ ਹਨ। ਜਾਣਕਾਰੀ ਅਨੁਸਾਰ ਪੰਜਾਬ ਵਿੱਚ ਫਸਲ ਦੀ ਕਟਾਈ ਦੇ ਸਮੇਂ ਮਜਦੂਰਾਂ ਤੋਂ ਵੱਖ ਸਮੇਂ ਤੱਕ ਕੰਮ ਲੈਣ ਦੇ ਲਈ ਕਈ ਵੱਡੇ ਜਿਮੀਦਾਰ ਉਨ੍ਹਾਂ ਨੂੰ ਨਸ਼ੀਲੀਆਂ ਵਸਤੂਆਂ ਦੀ ਵਰਤੋਂ ਕਰਵਾਉਂਦੇ ਹਨ। ਜਿਸ ਨਾਲ ਮਜਦੂਰ ਵਰਗ ਨਸ਼ੇ ਦੀ ਮਸਤੀ ਵਿੱਚ ਵੱਧ ਕੰਮ ਕਰਦਾ ਹੈ।
ਰਾਜਸਥਾਨ ਤੋਂ ਪੋਸਤ, ਅਫੀਮ ਅਤੇ ਹੋਰ ਨਸ਼ੇ ਦੀ ਸਪਲਾਈ ਨੂੰ ਪੰਜਾਬ ਦੇ ਸੀਮਾ ਨਾਲ ਲਗਦੇ ਇਲਾਕਿਆਂ ਵਿੱਚ ਰੋਕਣ ਲਈ ਪੰਜਾਬ ਪੁਲਿਸ ਸੁਚੇਤ ਰਹਿੰਦੀ ਹੈ। ਉਥੇ ਹੀ ਪਾਕਿਸਤਾਨ ਵੱਲੋਂ ਫਸਤਾਂ ਦੀ ਆੜ੍ਹ ਵਿੱਚ ਭਾਰਤ ਭੇਜੀ ਜਾਣ ਵਾਲੀ ਨਸ਼ੇ ਦੀ ਖੇਪ ਨੂੰ ਰੋਕਣ ਵਿੱਚ ਸੀਮਾ ਸੁਰਖਿੱਆ ਬੱਲ ਵੀ ਕਾਮਯਾਬ ਰਹਿੰਦੀ ਹੈ। ਇੱਥੋ ਤੱਕ ਦੀ ਫਸਲ ਦੀ ਕਟਾਈ ਦੇ ਸਮੇਂ ਬੀ.ਐਸ.ਐਫ ਦੇ ਜਵਾਨ ਕਿਸਾਨਾਂ ਦੀ ਸੁਰਖਿੱਆ ਦੇ ਨਾਲ ਨਾਲ ਉਨ੍ਹਾਂ ਦੇ ਕੰਮਾ ਤੇ ਖੁੱਦ ਨਜ਼ਰ ਰਖਦੇ ਹਨ।
ਬੀ.ਐਸ.ਐਫ. ਦੇ ਜਵਾਨਾਂ ਦੀ ਤੇਜ ਨਜ਼ਰ ਦੇ ਕਾਰਨ ਹੀ 129 ਬਟਾਲਿਅਨ ਦੇ ਜਵਾਨਾਂ ਨੇ ਪਾਕਿਸਤਾਨ ਤੋਂ ਆਈ ਭਾਰੀ ਨਸ਼ੇ ਦੀ ਖੇਪ ਨੂੰ ਪਕੜਿਆ ਉਥੇ ਹੀ ਫਸਲ ਲੈ ਕੇ ਆ ਰਹੇ ਇਕ ਕਿਸਾਨ ਦੇ ਟਰੇਕਟਰ ਦੀ ਬੈਟਰੀ ਅਤੇ ਬੈਲ ਗੱਡੀ ਵਿੱਚ ਲੁਕਾਈ ਹੇਰੋਈਨ ਦੀ ਖੇਪ ਬਰਾਮਦ ਕੀਤੀ ਅਤੇ ਪਾਕ ਦੀ ਨਾਪਾਕ ਚਾਲ ਨੂੰ ਨਾਕਾਮਯਾਬ ਕਰ ਦਿੱਤਾ।
ਪੰਜਾਬ ਪੁਲਸ ਦੇ ਇਸ ਹੌਲਦਾਰ ਨੇ ਤਾਂ ਹੱਦ ਹੀ ਟੱਪ ਛੱਡੀ!
NEXT STORY