ਜਲੰਧਰ- ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਅਮਿਤ ਸ਼ਾਹ ਦੇ ਪੰਜਾਬ ਦੌਰੇ ਨੂੰ ਲੈ ਕੇ ਤਿਆਰੀਆਂ ਦਾ ਸਿਲਸਿਲਾ ਜ਼ੋਰਾਂ 'ਤੇ ਹੈ। ਸ਼ਾਹ ਨੇ 2 ਮਈ ਨੂੰ ਅੰਮ੍ਰਿਤਸਰ 'ਚ ਭਾਜਪਾ ਦੇ ਵੱਖ-ਵੱਖ ਨੇਤਾਵਾਂ ਨਾਲ ਬੈਠਕਾਂ ਕੀਤੀਆਂ ਹਨ। ਸ਼ਾਹ ਦੇ ਇਸ ਦੌਰੇ ਨੂੰ ਲੈ ਕੇ ਪਾਰਟੀ 'ਚ ਖਿੱਚੋਤਾਣ ਦੀ ਮੁਹਿੰਮ ਵੀ ਜ਼ੋਰਾਂ 'ਤੇ ਚਲ ਰਹੀ ਹੈ।
ਜਾਣਕਾਰੀ ਅਨੁਸਾਰ ਪੰਜਾਬ 'ਚ ਭਾਜਪਾ ਨੇ ਸਾਰੇ 369 ਮੰਡਲਾਂ 'ਚ ਵਿਸਤਾਰਕਾਂ ਦੀ ਤਾਇਨਾਤੀ ਕਰਨੀ ਸੀ, ਜਿਸ ਲਈ 21 ਅਪ੍ਰੈਲ ਨੂੰ ਮੀਟਿੰਗ ਰੱਖੀ ਗਈ ਸੀ ਪਰ ਵਿਸਤਾਰਕ ਬਣਨ ਲਈ ਭਾਜਪਾ ਦੇ ਜ਼ਿਆਦਾਤਰ ਮੈਂਬਰਾਂ ਨੇ ਇਨਕਾਰ ਕਰ ਦਿੱਤਾ ਹੈ, ਜਿਸ ਕਾਰਨ ਮੀਟਿੰਗ ਰੱਦ ਕਰ ਦਿੱਤੀ ਗਈ। ਇਸੇ ਮੀਟਿੰਗ ਨੂੰ ਵੱਖ ਸਵਰੂਪ ਦੇ ਕੇ 25 ਅਪ੍ਰੈਲ ਨੂੰ ਲੁਧਿਆਣਾ 'ਚ ਚੁੱਪ-ਚਾਪ ਮੀਟਿੰਗ ਕੀਤੀ ਗਈ, ਜਿਸ 'ਚ ਪਾਰਟੀ ਨੂੰ ਪੂਰੀ ਜ਼ੋਰ ਅਜਮਾਇਸ਼ ਕਰਨ ਤੋਂ ਬਾਅਦ 132 ਵਿਸਤਾਰਕ ਨਸੀਬ ਹੋਏ।
ਪਾਰਟੀ ਦਾ ਵਰਕਰ ਜਿਸ ਤਰ੍ਹਾਂ ਪਾਰਟੀ ਤੋਂ ਬੇਮੁੱਖ ਹੋ ਰਿਹਾ ਹੈ, ਨੂੰ ਦੇਖ ਕੇ ਸਾਫ ਲੱਗ ਰਿਹਾ ਹੈ ਕਿ ਪੰਜਾਬ 'ਚ ਭਾਜਪਾ ਦੇ ਅੰਦਰ ਦਾ ਮਾਹੌਲ ਠੀਕ ਨਹੀਂ ਹੈ। ਪਾਰਟੀ ਨੂੰ ਕੁਝ ਲੋਕ ਸੰਭਾਲ ਰਹੇ ਹਨ। ਜਦਕਿ ਜ਼ਮੀਨੀ ਵਰਕਰ ਖਾਮੋਸ਼ ਹੋ ਕੇ ਘਰ ਬੈਠਾ ਹੈ। ਉਂਝ ਤਾਂ ਅਮਿਤ ਸ਼ਾਹ ਦੇ ਤੌਰ 'ਤੇ ਜ਼ਮੀਨੀ ਵਰਕਰ ਨੂੰ ਕਾਫੀ ਉਮੀਦਾਂ ਹਨ ਪਰ ਪੰਜਾਬ 'ਚ ਆਮ ਵਰਕਰ ਅਮਿਤ ਸ਼ਾਹ ਨੂੰ ਮਿਲ ਸਕੇਗਾ ਜਾਂ ਨਹੀਂ, ਇਹ ਕਾਫੀ ਕੁਝ ਭਾਜਪਾ ਦੀ ਸੂਬਾ ਪੱਧਰੀ ਲੀਡਰਸ਼ਿਪ 'ਤੇ ਨਿਰਭਰ ਹੈ।
ਅਮਰੀਕੀ ਕਮਿਸ਼ਨ ਦੀ ਰਿਪੋਰਟ 'ਚ ਸੰਘ ਅਤੇ ਵਿਹਿਪ 'ਤੇ ਉੱਠੀ ਉਂਗਲੀ
NEXT STORY