ਜੈਪੁਰ- ਬਾਲੀਵੁੱਡ ਦੇ ਨਾਂ 'ਤੇ ਰਾਜਸਥਾਨ 'ਚ ਇਕ ਹੋਰ ਲੜਕੀ ਨਾਲ ਧੋਖਾਧੜੀ ਦਾ ਮਾਮਲਾ ਸਾਹਮਣੇ ਆਇਆ ਹੈ। ਇਕ ਵਿਅਕਤੀ (ਜੂਲਰ) ਨੇ ਲੜਕੀ ਨੂੰ ਅਦਾਕਾਰ ਸਲਮਾਨ ਖਾਨ ਦੀ ਅਦਾਕਾਰਾ ਬਣਾਉਣ ਦਾ ਵਾਅਦਾ ਕਰਕੇ ਉਸ ਨਾਲ ਰੇਪ ਕੀਤਾ ਹੈ। ਦਰਜ ਸ਼ਿਕਾਇਤ ਮੁਤਾਬਕ ਮੁੰਬਈ ਦੇ ਜੂਲਰੀ ਟ੍ਰੇਡਰ ਨੇ ਲੜਕੀ ਦੇ ਨਾਲ ਜੈਪੁਰ ਦੇ ਇਕ ਹੋਟਲ 'ਚ ਰੇਪ ਕੀਤਾ। ਰੇਪ ਦੋਸ਼ੀ ਨੇ ਉਸ ਦੀਫਿਲਮ ਵੀ ਬਣਾਈ ਅਤੇ ਲੜਕੀ ਦੇ ਵਟਸਐਪ 'ਤੇ ਭੇਜੀ। ਦੱਸਿਆ ਜਾਂਦਾ ਹੈ ਕਿ ਕੁਝ ਸਮੇਂ ਪਹਿਲਾਂ ਦੋਵਾਂ ਦੀ ਮੁਲਾਕਾਤ ਜੈਪੁਰ 'ਚ ਹੋਈ ਸੀ। ਇਸ ਮਾਮਲੇ 'ਚ ਜੈਪੁਰ ਦੇ ਸ਼ਿਆਮਨਗਰ ਪੁਲਸ ਥਾਣੇ 'ਚ ਮਾਮਲਾ ਦਰਜ ਕਰ ਲਿਆ ਗਿਆ ਹੈ। ਰੇਪ ਦੋਸ਼ੀ ਨੂੰ ਪੁਲਸ ਹਿਰਾਸਤ 'ਚ ਲੈ ਲਿਆ ਗਿਆ ਹੈ।
ਦਿੱਲੀ ਫਿਰ ਹੋਈ ਸ਼ਰਮਸਾਰ: ਪੀਟੀ ਟੀਚਰ ਨੇ 19 ਵਿਦਿਆਰਥਣਾਂ ਦਾ ਕੀਤਾ ਯੌਨ ਸ਼ੋਸ਼ਣ
NEXT STORY