ਮੁੰਬਈ- ਪ੍ਰਮੁੱਖ ਆਨਲਾਈਨ ਪ੍ਰਚੂਨ ਕੰਪਨੀ ਸਨੈਪਡੀਲ, ਇਸ ਦੇ ਸੀ.ਈ.ਓ. ਕੁਣਾਲ ਬਹਿਲ ਅਤੇ ਹੋਰਨਾਂ ਦੇ ਖਿਲਾਫ ਸ਼ਨੀਵਾਰ ਨੂੰ ਐੱਫ.ਆਈ.ਆਰ. ਦਰਜ ਕੀਤੀ ਗਈ ਹੈ। ਨਵੀ ਮੁੰਬਈ ਪੁਲਸ ਨੇ ਮਹਾਰਾਸ਼ਟਰ ਦੇ ਖਾਧ ਅਤੇ ਦਵਾਈ ਪ੍ਰਸ਼ਾਸਨ (ਐੱਫ.ਡੀ.ਏ.) ਦੇ ਹੁਕਮ 'ਤੇ ਇਹ ਐੱਫ.ਆਈ.ਆਰ. ਦਰਜ ਕੀਤੀ ਹੈ। ਕੰਪਨੀ ਦੇ ਖਿਲਾਫ ਇਹ ਕਾਰਵਾਈ ਉਨ੍ਹਾਂ ਦਵਾਈਆਂ ਦੀ ਆਨਲਾਈਨ ਵਿਕਰੀ ਦੇ ਮਾਮਲੇ 'ਚ ਕੀਤੀ ਗਈ ਹੈ ਜੋ ਦੁਕਾਨਦਾਰ ਵੱਲੋਂ ਡਾਕਟਰ ਦਾ ਨੁਸਖਾ ਦੇਖਣ ਦੇ ਬਾਅਦ ਹੀ ਗਾਹਕ ਨੂੰ ਵੇਚੀ ਜਾ ਸਕਦੀ ਹੈ।
ਐੱਫ.ਡੀ.ਏ. ਕਮਿਸ਼ਨਰ ਹਰਸ਼ਦੀਪ ਕਾਂਬਲੇ ਨੇ ਕਿਹਾ ਕਿ ਐੱਫ.ਡੀ.ਏ. ਦੀ ਚਿਤਾਵਨੀ ਅਤੇ ਆਪਣੇ ਵੱਲੋਂ ਇਸ ਤਰ੍ਹਾਂ ਦੀ ਵਿਕਰੀ ਰੋਕਣ ਦਾ ਹਲਫਨਾਮਾ ਦਿੱਤੇ ਜਾਣ ਦੇ ਬਾਵਜੂਦ ਸਨੈਪਡੀਲ ਇਨ੍ਹਾਂ ਦਵਾਈਆਂ ਨੂੰ ਵੇਚਦੇ ਹੋਏ ਦੋਸ਼ੀ ਪਾਈ ਗਈ। ਉਨ੍ਹਾਂ ਕਿਹਾ ਕਿ ਫਲਿਪਕਾਰਟ ਅਤੇ ਅਮੇਜ਼ਨ ਜਿਹੀਆਂ ਹੋਰ ਪ੍ਰਮੁੱਖ ਈ-ਕਾਮਰਸ ਕੰਪਨੀਆਂ ਦੇ ਖਿਲਾਫ ਵੀ ਜਾਂਚ ਚਲ ਰਹੀ ਹੈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਕੀ ਉਹ ਇਸ ਤਰ੍ਹਾਂ ਦੀਆਂ ਗਤੀਵਿਧੀਆਂ 'ਚ ਸ਼ਾਮਲ ਹਨ। ਐੱਫ.ਡੀ.ਏ. ਤੋਂ ਇਸ ਬਾਰੇ ਹੁਕਮ ਮਿਲਣ ਦੇ ਤੁਰੰਤ ਬਾਅਦ ਨਵੀ ਮੁੰਬਈ ਪੁਲਸ ਨੇ ਸਨੈਪਡੀਲ, ਬਹਿਲ ਅਤੇ ਹੋਰਨਾਂ ਦੇ ਖਿਲਾਫ ਐੱਫ.ਆਈ.ਆਰ ਦਰਜ ਕੀਤੀ ਹੈ। ਐੱਫ.ਡੀ.ਏ. ਨੇ ਇਸ ਸਬੰਧ ਵਿਚ ਪਿਛਲੇ ਮਹੀਨੇ ਸਨੈਪਡੀਲ ਕੰਪਨੀ ਦੇ ਕੰਪਲੈਕਸਾਂ 'ਚ ਛਾਪੇ ਮਾਰੇ ਸਨ।
ਕੰਪਨੀ ਦੇ ਖਿਲਾਫ ਸ਼ਿਕਾਇਤ ਸੀ ਕਿ ਉਹ ਆਪਣੇ ਪੋਰਟਲ ਦੇ ਜ਼ਰੀਏ 'ਨੁਸਖੇ' ਦੀ ਸ਼ਰਤ ਵਾਲੀਆਂ ਦਵਾਈਆਂ ਸਮੇਤ ਹੋਰ ਦਵਾਈਆਂ ਵੇਚ ਰਹੀ ਹੈ। ਕਾਂਬਲੇ ਨੇ ਪੱਤਰਕਾਰਾਂ ਨੂੰ ਉਪਰੋਕਤ ਸਾਰੇ ਮਾਮਲੇ ਦੀ ਜਾਣਕਾਰੀ ਦਿੱਤੀ ਹੈ। ਇਸ ਬਾਰੇ 'ਚ ਸੰਪਰਕ ਕਰਨ 'ਤੇ ਸਨੈਪਡੀਲ ਦੇ ਬੁਲਾਰੇ ਨੇ ਕਿਹਾ ਕਿ ਇਸ ਮਾਮਲੇ 'ਚ ਅਸੀਂ ਐੱਫ.ਡੀ.ਏ. ਟੀਮ ਨੂੰ ਸਹਿਯੋਗ ਕਰ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਉਤਪਾਦਾਂ ਅਤੇ ਸਬੰਧਤ ਡਿਸਟ੍ਰੀਬਿਊਟਰਾਂ ਨੂੰ ਪਹਿਲਾਂ ਹੀ ਪੋਰਟਲ ਤੋਂ ਹਟਾ ਚੁੱਕੇ ਹਾਂ ਅਤੇ ਭੁਗਤਾਨ ਵੀ ਰੋਕ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਐੱਫ.ਡੀ.ਏ. ਨੂੰ ਸਾਰੀਆਂ ਜ਼ਰੂਰੀ ਸੂਚਨਾਵਾਂ ਉਪਲਬਧ ਕਰਾ ਰਹੇ ਹਾਂ।
ਇਸ ਤਰ੍ਹਾਂ ਦੀ ਕਾਰ, ਦੇਖ ਕੇ ਹੋ ਜਾਓਗੇ ਤੁਸੀਂ ਵਿਆਹ ਲਈ ਤਿਆਰ! (ਦੇਖੋ ਤਸਵੀਰਾਂ)
NEXT STORY