ਮੁੰਬਈ- ਬੈਂਕ ਆਫ ਇੰਡੀਆ ਨੇ ਆਪਣੀ ਆਧਾਰ ਦਰ ਵਿਚ 0.25 ਫੀਸਦੀ ਦੀ ਕਟੌਤੀ ਕਰਨ ਦਾ ਐਲਾਨ ਕੀਤਾ, ਜਿਸ ਦਾ ਸਿੱਧਾ ਲਾਭ ਫਲੋਟਿੰਗ ਦਰਾਂ 'ਤੇ ਕਰਜ਼ਾ ਲੈਣ ਵਾਲਿਆਂ ਨੂੰ ਮਿਲੇਗਾ। ਬੈਂਕ ਨੇ ਦੱਸਿਆ ਕਿ ਉਸ ਨੇ ਆਪਣੀ ਆਧਾਰ ਦਰ 10.20 ਫੀਸਦੀ ਤੋਂ ਘਟਾ ਕੇ 9.95 ਫੀਸਦੀ ਕਰ ਦਿੱਤੀ ਹੈ।
ਨਵੀਂ ਦਰ 4 ਮਈ ਤੋਂ ਲਾਗੂ ਹੋਵੇਗੀ, ਜਿਨ੍ਹਾਂ ਕਰਜ਼ਿਆਂ ਲਈ ਵਿਆਜ ਦਰਾਂ ਸਿੱਧੀਆਂ ਆਧਾਰ ਦਰਾਂ 'ਤੇ ਤੈਅ ਹੁੰਦੀਆਂ ਹਨ, ਉਨ੍ਹਾਂ ਵਿਚ ਗਾਹਕਾਂ ਨੂੰ ਇਸ ਦਾ ਤਤਕਾਲ ਲਾਭ ਮਿਲੇਗਾ। ਇਸ ਦੇ ਨਾਲ ਹੀ ਆਧਾਰ ਦਰਾਂ ਵਿਚ ਕਮੀ ਤੋਂ ਬਾਅਦ ਕਰਜ਼ਿਆਂ 'ਤੇ ਵਿਆਜ ਦਰਾਂ 'ਚ ਕਟੌਤੀ ਦੇ ਵੱਖਰਿਆ ਐਲਾਨ ਦੀ ਵੀ ਉਮੀਦ ਕੀਤੀ ਜਾ ਰਹੀ ਹੈ।
ਜੇਕਰ ਦਿੱਤੀ ਟ੍ਰੇਨ ਦੇ ਬਾਰੇ 'ਚ ਗਲਤ ਜਾਣਕਾਰੀ, ਤਾਂ ਦੇਣਾ ਪਵੇਗਾ ਜੁਰਮਾਨਾ
NEXT STORY