ਸੈਮਸੰਗ ਨੇ ਗਲੈਕਸੀ ਏ ਸੀਰੀਜ਼ ਦੇ ਦੋ ਟੈਬਲੇਟ ਟੈਬ ਏ 9.7 ਤੇ ਟੈਬ ਏ 8.0 ਨੂੰ ਲਾਂਚ ਕਰ ਦਿੱਤਾ ਹੈ। ਕੰਪਨੀ ਨੇ ਇਸ ਨੂੰ ਅਮਰੀਕੀ ਬਾਜ਼ਾਰ 'ਚ ਲਾਂਚ ਕੀਤਾ ਹੈ। 8 ਇੰਚ ਵਾਲੇ ਮਾਡਲ ਦੀ ਕੀਮਤ 230 ਡਾਲਰ (ਲੱਗਭਗ 14500 ਰੁਪਏ) ਤੇ 9.7 ਇੰਚ ਵਾਲੇ ਮਾਡਲ ਦੀ ਕੀਮਤ 300 ਡਾਲਰ (ਲੱਗਭਗ 19000 ਰੁਪਏ) ਰੱਖੀ ਗਈ ਹੈ। ਇਹ ਦੋਵੇਂ ਟੈਬਲੇਟ ਸਫੇਦ, ਟਾਈਟੇਨਿਅਮ ਤੇ ਧੂੰਏ ਵਾਲੇ ਨੀਲੇ ਰੰਗਾਂ 'ਚ ਉਪਲੱਬਧ ਹੋਣਗੇ।
ਦੋਵੇਂ ਟੈਬਲੇਟਸ ਕਵਾਲਕਾਮ ਏ.ਪੀ.ਕਿਊ. 8016 ਕਵਾਡ ਕੋਰ ਪ੍ਰੋਸੈਸਰ ਦੇ ਨਾਲ ਆਉਂਦੇ ਹਨ ਜਿਸ ਦੇ ਨਾਲ 1.2 ਜੀ.ਐਚ.ਜ਼ੈਡ. ਦੀ ਸਪੀਡ ਤੇ 1.5 ਜੀ.ਬੀ. ਦੀ ਰੈਮ ਮਿਲਦੀ ਹੈ। ਦੋਵਾਂ 'ਚ 16 ਜੀ.ਬੀ. ਦੀ ਇੰਟਰਨਲ ਸਟੋਰੇਜ ਦਿੱਤੀ ਗਈ ਹੈ। ਜਿਸ ਨੂੰ 128 ਜੀ.ਬੀ. ਤਕ ਵਧਾਇਆ ਜਾ ਸਕਦਾ ਹੈ। 8 ਇੰਚ ਵਾਲੇ ਮਾਡਲ 'ਚ 4200 ਐਮ.ਏ.ਐਚ. ਦੀ ਬੈਟਰੀ ਤੇ 9.7 ਇੰਚ ਵਾਲੇ ਮਾਡਲ 'ਚ 6000 ਐਮ.ਏ.ਐਚ. ਦੀ ਬੈਟਰੀ ਦਿੱਤੀ ਗਈ ਹੈ ਜੋ 11 ਘੰਟੇ ਤਕ ਦਾ ਟਾਕਟਾਈਮ ਦਿੰਦੀ ਹੈ।
ਐਪ ਜੋ ਬਣਾ ਦੇਵੇਗਾ ਮੈਮਰੀ ਕਾਰਡ 'ਚ 'ਕਾਂਟੈਕਟ ਅਤੇ ਮੈਸੇਜਿਜ਼' ਦਾ ਬੈਕਅਪ (ਦੇਖੋ ਤਸਵੀਰਾਂ)
NEXT STORY