ਨਵੀਂ ਦਿੱਲੀ- ਜਾਪਾਨ ਦੀਆਂ ਕੁਝ ਪ੍ਰਮੁੱਖ ਸੂਚਨਾ ਸੰਚਾਰ ਤਕਨੀਕ (ਆਈ.ਸੀ.ਟੀ.) ਕੰਪਨੀਆਂ ਨੇ ਦੇਸ਼ ਦੇ ਸਾਈਬਰ ਸੁਰੱਖਿਆ ਕਾਨੂੰਨਾਂ 'ਤੇ ਚਿੰਤਾ ਪ੍ਰਗਟ ਕੀਤੀ ਹੈ। ਇਹ ਕੰਪਨੀਆਂ ਭਾਰਤ ਵਿਚ ਨਿਵੇਸ਼ ਦੀਆਂ ਚਾਹਵਾਨ ਹਨ। ਜ਼ਿਕਰਯੋਗ ਹੈ ਕਿ ਜਾਪਾਨ ਦੇ ਵਪਾਰ ਅਤੇ ਉਦਯੋਗ ਮੰਤਰੀ ਯੋਈਚੀ ਮਿਯਾਜਾਵਾ ਪਿਛਲੇ ਹਫਤੇ ਜਦੋਂ ਭਾਰਤ ਦੀ ਯਾਤਰਾ 'ਤੇ ਆਏ ਸਨ ਤਾਂ ਉਨ੍ਹਾਂ ਨਾਲ ਵਫਦ ਵਿਚ ਇਨ੍ਹਾਂ ਕੰਪਨੀਆਂ ਦੇ ਅਧਿਕਾਰੀ ਵੀ ਸ਼ਾਮਲ ਸਨ।
ਸਰਕਾਰੀ ਅਧਿਕਾਰੀਆਂ ਨੇ ਦੱਸਿਆ ਕਿ ਸੰਚਾਰ ਅਤੇ ਆਈ.ਟੀ. ਮੰਤਰੀ ਨੇ ਜਾਪਾਨੀ ਵਫਦ ਨੂੰ ਭਰੋਸਾ ਦਿੱਤਾ ਸੀ ਕਿ ਸਰਕਾਰ ਇਨ੍ਹਾਂ ਸਬੰਧੀ ਬਹੁਤ ਹੀ ਗੰਭੀਰ ਹੈ ਅਤੇ ਉਹ ਕਾਨੂੰਨਾਂ ਨੂੰ ਮਜ਼ਬੂਤ ਬਣਾਉਣ ਦੀ ਪ੍ਰਕਿਰਿਆ ਵਿਚ ਹੈ। ਜਾਪਾਨ ਨੇ ਭਾਰਤ ਵਿਚ ਆਈ.ਸੀ.ਟੀ. ਸਮੇਤ ਵੱਖ-ਵੱਖ ਖੇਤਰਾਂ ਵਿਚ ਨਿਵੇਸ਼ ਦੀ ਇੱਛਾ ਪ੍ਰਗਟ ਕੀਤੀ ਹੈ।
ਮੋਬਾਈਲ ਐਪ ਸ਼ੁਰੂ ਕਰੇਗੀ ਪ੍ਰਸਾਰ ਭਾਰਤੀ
NEXT STORY