ਨਵੀਂ ਦਿੱਲੀ- 4ਜੀ ਇੰਟਰਨੈਟ ਸੇਵਾ ਵਿਚ ਤੇਜ਼ੀ ਨਾਲ ਹੋ ਰਹੇ ਵਿਸਥਾਰ ਦੇ ਸਹਾਰੇ ਚਾਲੂ ਸਾਲ ਦੀ ਪਹਿਲੀ ਤਿਮਾਹੀ ਵਿਚ ਸਮਾਰਟਫੋਨ ਵਿੱਕਰੀ ਨੇ ਉੱਚੀ ਛਾਲ ਮਾਰੀ ਅਤੇ 16 ਫੀਸਦੀ ਵਾਧੇ ਨਾਲ ਹੁਣ ਤੱਕ ਦੇ ਰਿਕਾਰਡ ਪੱਧਰ 34.2 ਕਰੋੜ 'ਤੇ ਪੁੱਜ ਗਈ।
ਖੋਜ ਅਤੇ ਸਲਾਹ ਦੇਣ ਵਾਲੀ ਕੰਪਨੀ ਕਾਊਂਟਰ ਪੁਆਇੰਟ ਰਿਸਰਚ ਦੀ ਰਿਪੋਰਟ ਅਨੁਸਾਰ ਇਸ ਦੌਰਾਨ ਭਾਰਤ, ਚੀਨ, ਬ੍ਰਾਜ਼ੀਲ, ਰੂਸ, ਮਲੇਸ਼ੀਆ ਅਤੇ ਯੂਰਪੀ ਬਾਜ਼ਾਰਾਂ ਵਿਚ 4ਜੀ (ਐਲ.ਟੀ.ਈ.) ਸਮਰੱਥ ਸਮਾਰਟਫੋਨਾਂ ਦੀ ਮੰਗ ਬਹੁਤ ਤੇਜ਼ੀ ਨਾਲ ਵਧੀ ਹੈ ਜਿਸ ਦੀ ਬਦੌਲਤ ਦੁਨੀਆ ਵਿਚ ਇਸ ਦੀ ਵਿੱਕਰੀ ਹੁਣ ਤੱਕ ਦੇ ਰਿਕਾਰਡ ਪੱਧਰ ਤੱਕ ਪੁੱਜਣ ਵਿਚ ਸਫਲ ਰਹੀ।
ਜਾਪਾਨੀ ਕੰਪਨੀਆਂ ਨੇ ਭਾਰਤ ਦੇ ਸਾਈਬਰ ਸੁਰੱਖਿਆ ਕਾਨੂੰਨਾਂ 'ਤੇ ਪ੍ਰਗਟਾਈ ਚਿੰਤਾ
NEXT STORY