ਮੁੰਬਈ- ਬਾਲੀਵੁੱਡ ਦੇ ਦਬੰਗ ਸਟਾਰ ਸਲਮਾਨ ਖਾਨ ਦਾ ਪਰਿਵਾਰ ਬਾਲੀਵੁੱਡ ਦਾ ਸਭ ਤੋਂ ਵੱਧ ਚਰਚਾ ਵਿਚ ਰਹਿਣ ਵਾਲਾ ਪਰਿਵਾਰ ਹੈ। ਉਂਝ ਸਲਮਾਨ ਖਾਨ ਦੇ ਪਰਿਵਾਰ ਦੇ ਜ਼ਿਆਦਾ ਮੈਂਬਰ ਫਿਲਮ ਇੰਡਸਟਰੀ 'ਚ ਸਰਗਰਮ ਹਨ ਪਰ ਕੁਝ ਮੈਂਬਰ ਪਰਦੇ ਦੇ ਪਿੱਛੇ ਹੀ ਰਹਿੰਦੇ ਹਨ।
ਜ਼ਰਾ ਨਜ਼ਦੀਕ ਤੋਂ ਜਾਣੋ ਸਲਮਾਨ ਖਾਨ ਦੇ ਪਰਿਵਾਰ ਬਾਰੇ
ਸਲਮਾਨ ਦੇ ਪਿਤਾ ਸਲੀਮ ਖਾਨ ਆਪਣੇ ਜ਼ਮਾਨੇ ਦੇ ਮਸ਼ਹੂਰ ਸਕ੍ਰਿਪਰਾਈਟਰ ਸਨ ਤੇ ਉਨ੍ਹਾਂ ਨੇ ਆਪਣੇ ਸਹਿਯੋਗੀ ਜਾਵੇਦ ਅਖਤਰ ਨਾਲ ਮਿਲ ਕੇ ਕਈ ਹਿੱਟ ਫਿਲਮਾਂ ਹਿੰਦੀ ਸਿਨੇਮਾ ਨੂੰ ਦਿੱਤੀਆਂ ਹਨ।
ਸਲਮਾਨ ਦੇ ਭਰਾ ਅਰਬਾਜ਼ ਖਾਨ ਤੇ ਸੋਹੇਲ ਖਾਨ ਵੀ ਫਿਲਮਾਂ ਵਿਚ ਬਤੌਰ ਐਕਟਰ ਕੰਮ ਕਰਦੇ ਹਨ। ਉਥੇ ਸਲਮਾਨ ਦੀਆਂ ਭੈਣਾਂ ਅਲਵੀਰਾ ਤੇ ਅਰਪਿਤਾ ਤੇ ਸੋਹੇਲ ਖਾਨ ਦੀ ਪਤਨੀ ਸੀਮਾ ਖਾਨ ਦਾ ਫਿਲਮਾਂ ਨਾਲ ਕਦੇ ਵੀ ਸਿੱਧੇ ਤੌਰ 'ਤੇ ਨਾਤਾ ਨਹੀਂ ਰਿਹਾ। ਇਹ ਸਲਮਾਨ ਦੇ ਪਰਿਵਾਰ ਦੇ ਉਹ ਮੈਂਬਰ ਹਨ, ਜਿਹੜੇ ਪਰਦੇ ਦੇ ਪਿੱਛੇ ਆਪਣੇ ਪਰਿਵਾਰ ਨੂੰ ਸੁਪੋਰਟ ਕਰਦੇ ਰਹੇ ਹਨ।
ਰੋਹਿਤ ਸ਼ੈੱਟੀ ਦੀ ਫਿਲਮ 'ਰਾਮ ਲਖਨ' 'ਚ ਨਜ਼ਰ ਆਵੇਗੀ ਤੱਬੂ?
NEXT STORY