ਮੁੰਬਈ- ਸੁਜੀਤ ਸਰਕਾਰ ਦੇ ਨਿਰਦੇਸ਼ਨ 'ਚ ਬਣੀ ਫਿਲਮ 'ਪੀਕੂ' ਅੱਜ ਯਾਨੀ ਸ਼ੁੱਕਰਵਾਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋ ਗਈ ਹੈ। ਇਸ 'ਚ ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਨੇ ਮੁੱਖ ਕਿਰਦਾਰ ਨਿਭਾਇਆ ਹੈ। ਇਸ ਫਿਲਮ ਦੇ ਕਲਾਕਾਰਾਂ ਨੇ ਆਪਣੀ ਵਧੀਆ ਅਦਾਕਾਰੀ ਨੂੰ ਪੇਸ਼ ਕੀਤਾ ਹੈ। ਇਸ ਫਿਲਮ 'ਚ ਅਮਿਤਾਭ ਬੱਚਨ ਤੋਂ ਇਲਾਵਾ ਅਦਾਕਾਰਾ ਦੀਪਿਕਾ ਪਾਦੁਕੋਣ ਅਤੇ ਇਰਫਾਨ ਖਾਨ ਦੀਆਂ ਮੁੱਖ ਭੂਮਿਕਾਵਾਂ ਹਨ। ਇਹ ਫਿਲਮ ਖੱਟੀ ਮਿੱਠੀ ਨੋਕ ਝੋਕ ਨਾਲ ਭਰੀ ਇਕ ਪਰਿਵਾਰਿਕ ਫਿਲਮ ਹੈ। 'ਪੀਕੂ' ਫਿਲਮ 'ਚ ਕਬਜ਼ ਨਾਲ ਪ੍ਰੇਸ਼ਾਨ ਇਕ ਬਜ਼ੁਰਗ ਆਪਣੇ ਭਾਵਨਾਤਮਕ ਉਤਾਰ ਚੜ੍ਹਾਅ ਨਾਲ ਲੜਦਾ ਦਿਖਦਾ ਹੈ। ਭਾਸਕਰ ਬੈਨਰਜ਼ੀ (ਅਮਿਤਾਭ ਬੱਚਨ) ਨਵੀਂ ਦਿੱਲੀ 'ਚ ਸੀ.ਆਰ ਪਾਰਕ ਦੇ ਬੰਗਾਲੀ ਇਨਕਲੇਵ 'ਚ ਆਪਣੀ ਬੇਟੀ ਪੀਕੂ ਦੇ ਨਾਲ ਰਹਿੰਦੇ ਹਨ। ਪਿਤਾ ਅਤੇ ਬੇਟੀ ਦਾ ਇਹ ਰਿਸ਼ਤਾ ਕਈ ਵਾਰ ਤੂਫਾਨ ਖੜ੍ਹਾ ਕਰ ਦਿੰਦਾ ਹੈ। ਆਪਣੇ ਘਰ ਤੋਂ ਦੂਰ ਹੋਣ ਦੇ ਗਮ 'ਚ ਭਾਸਕਰ ਦੁਆਰਾ ਆਪਣੇ ਘਰ ਜਾਣਾ ਚਾਹੁੰਦੇ ਜਿਥੇ ਉਸ ਦਾ ਬਚਪਨ ਲੰਘਿਆ ਸੀ। ਅਜਿਹੇ 'ਚ ਦਿੱਲੀ 'ਚ ਕੋਲਕਾਤਾ ਸੜਕ ਮਾਰਗ 'ਤੋਂ ਜਾਣ ਦੌਰਾਨ ਉਸ ਨੂੰ ਕਈ ਮੁਸ਼ਕਿਲਾਂ ਨਾਲ ਦੋ ਚਾਰ ਹੋਣਾ ਪਿਆ।
ਸਲਮਾਨ ਨੂੰ ਜ਼ਮਾਨਤ ਮਿਲਣ 'ਤੇ ਬਾਲੀਵੁੱਡ ਹੋਇਆ ਖੁਸ਼ (ਦੇਖੋ ਤਸਵੀਰਾਂ)
NEXT STORY