ਨਵੀਂ ਦਿੱਲੀ- ਹਿੱਟ ਐਂਡ ਰਨ ਕੇਸ 'ਚ ਮੁੰਬਈ ਹਾਈਕੋਰਟ ਨੇ ਸਲਮਾਨ ਖਾਨ ਦੀ ਸਜ਼ਾ 'ਤੇ ਰੋਕ ਲਗਾਉਣ ਦਾ ਫੈਸਲਾ ਸੁਣਾਇਆ ਹੈ। ਇਸ ਫੈਸਲੇ ਨਾਲ ਜਿੱਥੇ ਸਲਮਾਨ ਖਾਨ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਵੱਡੀ ਰਾਹਤ ਮਿਲੀ ਹੈ ਉਥੇ ਹੀ ਬਾਲੀਵੁੱਡ ਸਿਤਾਰਿਆਂ ਨੇ ਵੀ ਚੈਨ ਦਾ ਸਾਹ ਲਿਆ ਹੈ ਅਤੇ ਮੁੰਬਈ ਹਾਈਕੋਰਟ ਦੇ ਇਸ ਫੈਸਲੇ ਦਾ ਸੁਆਗਤ ਕੀਤਾ ਹੈ। ਰਿਸ਼ੀ ਕਪੂਰ, ਸਾਜਿਦ ਖਾਨ, ਅਮੀਸ਼ਾ ਪਟੇਲ, ਮੀਕਾ ਸਿੰਘ ਵਰਗੇ ਸਿਤਾਰਿਆਂ ਨੇ ਟਵੀਟ ਕਰਕੇ ਖੁਸ਼ੀ ਜ਼ਾਹਰ ਕੀਤੀ ਹੈ।
ਰਿਸ਼ੀ ਕਪੂਰ ਬਾਰੇ ਪਹਿਲਾਂ ਖਬਰ ਆਈ ਸੀ ਕਿ ਉਨ੍ਹਾਂ ਨੇ ਗਾਇਕ ਅਭਿਜੀਤ ਭੱਟਾਚਾਰੀਆ ਨਾਲ ਜੁੜੇ ਵਿਵਾਦ ਨਾਲ ਦੁਖੀ ਹੋ ਕੇ ਆਪਣਾ ਟਵੀਟ ਅਕਾਊਂਟ ਬੰਦ ਕਰਨ ਦਾ ਫੈਸਲਾ ਕਰ ਲਿਆ ਸੀ ਪਰ ਬਾਅਦ 'ਚ ਉਨ੍ਹਾਂ ਨੇ ਟਵੀਟ ਕਰਕੇ ਵਾਪਸ ਆਉਣ ਦੀ ਜਾਣਕਾਰੀ ਦੇ ਕੇ ਪ੍ਰਸ਼ੰਸਕਾਂ ਨੂੰ ਖੁਸ਼ ਕਰ ਦਿੱਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਟਵੀਟ ਰਾਹੀਂ ਮੁੰਬਈ ਹਾਈਕੋਰਟ ਦੇ ਫੈਸਲੇ ਦਾ ਸੁਆਗਤ ਕੀਤਾ ਹੈ। ਸਾਜਿਦ ਖਾਨ ਨੇ ਵੀ ਇਸ ਖੁਸ਼ੀ 'ਚ ਟਵੀਟ ਕਰਕੇ ਕਿਹਾ ਕਿ ਉਹ ਖਾਨ ਫੈਮਿਲੀ ਲਈ ਬਹੁਤ ਖੁਸ਼ ਹਨ। ਉਥੇ ਹੀ ਰੋਹਿਤ ਰਾਏ ਨੇ ਵੀ ਪੋਸਟ ਕਰਕੇ ਕਿਹਾ, ''ਕਿਸੇ ਨੇ ਸਾਡੀਆਂ ਸਾਰੀਆਂ ਦੁਆਵਾਂ ਕਬੂਲ ਕਰ ਲਈਆਂ ਹਨ।'' ਅਮੀਸ਼ਾ ਪਟੇਲ ਨੇ ਟਵੀਟ ਕਰਕੇ ਕਿਹਾ ਕਿ ਉਹ ਸਲਮਾਨ ਨੂੰ ਜ਼ਮਾਨਤ ਮਿਲਣ ਨਾਲ ਬਹੁਤ ਹੀ ਖੁਸ਼ ਹੈ। ਮੀਕਾ ਸਿੰਘ ਨੇ ਲਿਖਿਆ, ''ਦੁਆ ਦਿਲ 'ਚੋਂ ਕੀਤੀ ਗਈ ਹੋਵੇ ਤਾਂ ਜ਼ਰੂਰ ਪੂਰੀ ਹੁੰਦੀ ਹੈ।'' ਇਸ ਤੋਂ ਇਲਾਵਾ ਅੰਮ੍ਰਿਤਾ ਰਾਓ, ਸਤੀਸ਼ ਕੌਸ਼ਿਕ, ਡੇਜ਼ੀ ਸ਼ਾਹ, ਅਦਨਾਨ ਸਾਨੀ ਨੇ ਵੀ ਟਵੀਟ ਕਰਕੇ ਸਲਮਾਨ ਲਈ ਖੁਸ਼ੀ ਜ਼ਾਹਰ ਕੀਤੀ।
ਸਲਮਾਨ ਨੂੰ ਸਜ਼ਾ ਨਹੀਂ ਮਿਲਣ 'ਤੇ ਮ੍ਰਿਤਕ ਦੀ ਪਤਨੀ ਖੁਸ਼!
NEXT STORY