* ਮਨੁੱਖ ਨਵਜੰਮੇ ਬੱਚੇ ਵਰਗਾ ਹੈ, ਵਿਕਾਸ ਹੀ ਉਸ ਦੀ ਤਾਕਤ ਹੈ।
* ਮਨੋਰੰਜਨ ਨਵੇਂਪਣ ਦਾ ਦਾਸ ਹੈ ਅਤੇ ਸਮਾਨਤਾ ਦਾ ਦੁਸ਼ਮਣ।
* ਬੁਰੀਆਂ ਗੱਲਾਂ ਭੁੱਲ ਜਾਓ, ਬੁਰੀਆਂ ਗੱਲਾਂ ਹੀ ਦੇਖਦੇ ਰਹੋਗੇ ਤਾਂ ਇਨਸਾਨ ਰਾਖਸ਼ਸ ਬਣ ਜਾਵੇਗਾ।
* ਗਲਤੀ ਤਾਂ ਕੋਈ ਵੀ ਕਰ ਸਕਦਾ ਹੈ ਪਰ ਮੂਰਖ ਤੋਂ ਇਲਾਵਾ ਕੋਈ ਉਸ ਨੂੰ ਜਾਰੀ ਨਹੀਂ ਰੱਖੇਗਾ।
* ਆਨੰਦ ਦਾ ਮੁੱਖ ਸਿਧਾਂਤ ਤੰਦਰੁਸਤੀ ਹੈ ਅਤੇ ਤੰਦਰੁਸਤੀ ਦਾ ਮੁੱਖ ਸਿਧਾਂਤ ਕਸਰਤ।
* ਜਿਹੜੇ ਦੁਸ਼ਮਣ ਤੁਹਾਡੇ 'ਤੇ ਹਮਲਾ ਕਰਦੇ ਹਨ, ਉਨ੍ਹਾਂ ਤੋਂ ਨਾ ਡਰੋ। ਉਨ੍ਹਾਂ ਦੋਸਤਾਂ ਤੋਂ ਡਰੋ ਜੋ ਤੁਹਾਡੀ ਖੁਸ਼ਾਮਦ ਕਰਦੇ ਹਨ।
* ਗਿਆਨ ਹੰਕਾਰੀ ਹੁੰਦਾ ਹੈ ਕਿਉਂਕਿ ਉਸ ਨੇ ਬਹੁਤ ਕੁਝ ਸਿੱਖ ਲਿਆ ਹੈ।
* ਜੋ ਵਿਅਕਤੀ ਜਨਤਾ ਦੇ ਪੈਰ ਬਣ ਕੇ ਤੁਰਦਾ ਹੈ, ਉਸ ਨੂੰ ਕੰਡੇ ਨਹੀਂ ਚੁੱਭ ਸਕਦੇ।
* ਜੋ ਬੁਰਾਈ ਨੂੰ ਬਿਨਾਂ ਉਸ ਦਾ ਵਿਰੋਧ ਕੀਤੇ ਸਵੀਕਾਰ ਕਰ ਲੈਂਦਾ ਹੈ, ਅਸਲ ਵਿਚ ਉਹ ਉਸ ਦਾ ਸਹਾਇਕ ਹੁੰਦਾ ਹੈ।
* ਜੋ ਹਰ ਕਿਸੇ ਦੀ ਪ੍ਰਸ਼ੰਸਾ ਕਰਦਾ ਹੈ, ਅਸਲ ਵਿਚ ਉਹ ਕਿਸੇ ਦੀ ਪ੍ਰਸ਼ੰਸਾ ਨਹੀਂ ਕਰਦਾ।
* ਆਜ਼ਾਦੀ ਦਾ ਪਿਆਰ ਦੂਜਿਆਂ ਪ੍ਰਤੀ ਪਿਆਰ ਹੈ ਅਤੇ ਸੱਤਾ ਦਾ ਪਿਆਰ ਆਪਣੇ ਪ੍ਰਤੀ ਪਿਆਰ ਹੈ।
* ਗਰੀਬ ਉਹ ਨਹੀਂ ਜਿਸ ਕੋਲ ਘੱਟ ਪੈਸਾ ਹੈ, ਗਰੀਬ ਉਹ ਹੈ ਜਿਸ ਦੀਆਂ ਇੱਛਾਵਾਂ ਵਧੀਆਂ ਹੋਈਆਂ ਹਨ।
* ਯੋਗਤਾ ਨਾਲ ਬੀਤੇ ਹੋਏ ਜੀਵਨ ਨੂੰ ਸਾਨੂੰ ਸਾਲਾਂ ਦੇ ਨਹੀਂ, ਕਰਮਾਂ ਦੇ ਪੈਮਾਨੇ ਨਾਲ ਮਾਪਣਾ ਚਾਹੀਦਾ ਹੈ।
* ਸੰਸਾਰ ਵਿਚ ਡਰਪੋਕਾਂ ਲਈ ਕੋਈ ਥਾਂ ਨਹੀਂ। ਸਾਨੂੰ ਸਾਰਿਆਂ ਨੂੰ ਸਖਤ ਮਿਹਨਤ ਲਈ ਤਿਆਰ ਰਹਿਣਾ ਚਾਹੀਦਾ ਹੈ।
ਆਪਣੇ ਭੇਦ ਸਾਂਝੇ ਨਾ ਕਰੋ
NEXT STORY