ਦੁਨੀਆ 'ਚ ਕੋਈ ਵੀ ਇਨਸਾਨ ਪਰਫੈਕਟ ਨਹੀਂ ਹੁੰਦਾ, ਹਰ ਕਿਸੇ 'ਚ ਕੋਈ ਨਾ ਕੋਈ ਖਾਮੀ ਜਾਂ ਕਹਿ ਲਓ ਕਿ ਕੋਈ ਨਾ ਕੋਈ ਬੁਰੀ ਆਦਤ ਹੁੰਦੀ ਹੈ, ਜੋ ਉਸ ਨੂੰ ਦੂਜੇ ਲੋਕਾਂ 'ਚ ਨੀਵਾਂ ਅਤੇ ਸ਼ਰਮਿੰਦਾ ਦਿਖਾਉਂਦੀ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਕੁਝ ਬੁਰੀਆਂ ਆਦਤਾਂ ਤੁਹਾਡੀ ਸਿਹਤ ਲਈ ਕਾਫੀ ਚੰਗੀਆਂ ਹੁੰਦੀਆਂ ਹਨ। ਤੁਹਾਨੂੰ ਲੱਗੇਗਾ ਕਿ ਸ਼ਾਇਦ ਇਹ ਕੋਈ ਮਜ਼ਾਕ ਹੈ ਪਰ ਇਹ ਅਸੀਂ ਨਹੀਂ, ਸਗੋਂ ਕੁਝ ਖੋਜਾਂ ਦੱਸਦੀਆਂ ਹਨ। ਜਾਣਦੇ ਹਾਂ ਕਿਹੜੀਆਂ ਬੁਰੀਆਂ ਆਦਤਾਂ ਦੇ ਫਾਇਦੇ ਕੀ ਹਨ।
ਗੱਪਸ਼ੱਪ ਕਰਨੀ
ਗੱਪਸ਼ੱਪ ਕਰਨੀ ਭਲਾ ਕਿਸ ਨੂੰ ਚੰਗੀ ਨਹੀਂ ਲੱਗਦੀ। ਜੇਕਰ ਤੁਸੀਂ ਵੀ ਗੱਪਸ਼ੱਪ ਕਰਨ ਦੇ ਸ਼ੌਕੀਨ ਹੋ ਤਾਂ ਤੁਹਾਡੇ ਲਈ ਇਹ ਚੰਗੀ ਗੱਲ ਹੈ। ਅਸਲ 'ਚ ਗੱਪਸ਼ੱਪ ਦੌਰਾਨ ਸਾਡੇ ਸਰੀਰ 'ਚ ਫੀਲ ਗੁੱਡ ਹਾਰਮੋਨ ਰਿਸਦਾ ਹੈ, ਜੋ ਕਿ ਤਣਾਅ ਅਤੇ ਚਿੰਤਾ ਤੋਂ ਮੁਕਤ ਕਰਦਾ ਹੈ।
ਦਿਨ 'ਚ ਸੁਪਨੇ ਦੇਖਣਾ
ਇੰਝ ਮੰਨਿਆ ਜਾਂਦਾ ਹੈ ਕਿ ਜੋ ਲੋਕ ਦਿਨ ਵੇਲੇ ਸੁਪਨੇ ਦੇਖਦੇ ਹਨ, ਉਹ ਆਲਸੀ ਹੁੰਦੇ ਹਨ ਪਰ ਬ੍ਰਿਟੇਨ ਦੀ ਯੂਨੀਵਰਸਿਟੀ ਕੋਲੰਬੀਆ ਦੀ ਖੋਜ ਅਨੁਸਾਰ ਜੇਕਰ ਤੁਹਾਡਾ ਮਨ ਇਧਰ-ਉਧਰ ਭਟਕਦਾ ਹੈ ਤਾਂ ਇਸ ਨਾਲ ਤੁਹਾਡੇ 'ਚ ਸਮੱਸਿਆ ਸੁਲਝਾਉਣ ਦੀ ਸਮਰੱਥਾ ਵੱਧ ਜਾਂਦੀ ਹੈ।
ਚਾਕਲੇਟ ਖਾਣ ਦੀ ਆਦਤ
ਚਾਕਲੇਟ ਅਤੇ ਸਨੈਕਸ ਖਾਣ ਸੰਬੰਧੀ ਖੋਜ ਦੱਸਦੀ ਹੈ ਕਿ ਚਾਕਲੇਟ ਤੁਹਾਨੂੰ ਸਿਰਫ ਮਿੱਠਾ ਖਾਣ ਦੀ ਹੀ ਤਸੱਲੀ ਨਹੀਂ ਦਿੰਦੀ, ਸਗੋਂ ਇਹ ਦਿਲ ਦੀਆਂ ਬੀਮਾਰੀਆਂ ਤੋਂ ਵੀ ਬਚਾਉਂਦੀ ਹੈ। ਖਾਸ ਤੌਰ 'ਤੇ ਕੈਕਾਓ ਚਾਕਲੇਟ ਨਾਲ। ਇਸ ਤੋਂ ਇਲਾਵਾ ਲੋਅ ਬਲੱਡ ਪ੍ਰੈਸ਼ਰ ਨੂੰ ਵੀ ਇਹ ਠੀਕ ਰੱਖਦੀ ਹੈ। ਇਕ ਹੋਰ ਸਟੱਡੀ ਅਨੁਸਾਰ ਜੋ ਲੋਕ ਵਧੇਰੇ ਚਾਕਲੇਟ ਖਾਂਦੇ ਹਨ, ਉਨ੍ਹਾਂ ਨੂੰ ਸਟ੍ਰੋਕ ਦਾ ਖਤਰਾ ਵੀ ਘੱਟ ਹੁੰਦਾ ਹੈ।
ਦੇਰ ਤੱਕ ਸੌਣਾ
ਅਕਸਰ ਨੀਂਦ ਸੰਬੰਧੀ ਇਹੀ ਕਿਹਾ ਜਾਂਦੈ ਕਿ ਲੋੜ ਤੋਂ ਘੱਟ ਜਾਂ ਵੱਧ ਨੀਂਦ ਸਿਹਤ ਲਈ ਚੰਗੀ ਨਹੀਂ ਹੁੰਦੀ ਪਰ ਇਕ ਖੋਜ ਅਨੁਸਾਰ ਜੋ ਲੋਕ ਦੇਰ ਤੱਕ ਸੌਂਦੇ ਹਨ, ਉਨ੍ਹਾਂ ਦਾ ਮੈਟਾਬੋਲਿਜ਼ਮ ਚੰਗਾ ਰਹਿੰਦਾ ਹੈ ਅਤੇ ਉਨ੍ਹਾਂ ਦਾ ਭਾਰ ਨਹੀਂ ਵਧਦਾ।
ਗੁੱਸਾ ਕਰਨਾ
ਅਕਸਰ ਲੋਕ ਆਪਣਾ ਗੁੱਸਾ ਕੱਢਣ ਦੇ ਵੱਖ-ਵੱਖ ਤਰੀਕੇ ਅਪਣਾਉਂਦੇ ਹਨ ਪਰ ਇਕ ਖੋਜ ਅਨੁਸਾਰ ਗੁੱਸਾ ਕਰਨ ਨਾਲ ਤੁਹਾਡੀ ਰੋਗ ਪ੍ਰਤੀਰੋਧਕ ਸਮਰੱਥਾ ਸੁਧਰਦੀ ਹੈ। ਇੰਨਾ ਹੀ ਨਹੀਂ, ਤਣਾਅ ਨੂੰ ਜ਼ਾਹਿਰ ਕਰਨ ਨਾਲ ਕੈਂਸਰ ਹੋਣ ਦਾ ਖਤਰਾ ਵੀ ਘਟਦਾ ਹੈ।
ਕੌਫੀ ਪੀਣਾ
ਚਾਹ-ਕੌਫੀ ਦੀ ਬਹੁਤੀ ਆਦਤ ਸਿਹਤ ਲਈ ਚੰਗੀ ਨਹੀਂ ਹੁੰਦੀ, ਅਜਿਹਾ ਕਿਹਾ ਜਾਂਦਾ ਹੈ ਪਰ ਇਹ ਵੀ ਦੱਸਣਾ ਲਾਜ਼ਮੀ ਹੈ ਕਿ ਕੌਫੀ ਦੀ ਥੋੜ੍ਹੀ ਜਿਹੀ ਮਾਤਰਾ ਤੁਹਾਡੇ ਲਈ ਚੰਗੀ ਹੋ ਸਕਦੀ ਹੈ। ਸਾਰਾ ਦਿਨ ਲੱਗਭਗ ਤਿੰਨ ਕੱਪ ਕੌਫੀ ਪੀਣ ਨਾਲ ਪਿੱਤੇ ਦੀ ਪੱਥਰੀ ਦਾ ਖਤਰਾ ਘੱਟ ਹੁੰਦਾ ਹੈ। ਗੁਰਦੇ ਦੀ ਪੱਥਰੀ ਹੋਣ ਦਾ ਵੀ ਖਤਰਾ ਨਹੀਂ ਰਹਿੰਦਾ।
ਫੋਨ ਨਾਲ ਗਰਭ 'ਚ ਡਰ ਜਾਂਦੈ ਬੱਚਾ
NEXT STORY