ਗਰਭਵਤੀ ਔਰਤ ਦੇ ਮੋਬਾਈਲ ਫੋਨ ਦੀ ਘੰਟੀ ਦੀ ਤੇਜ਼ ਆਵਾਜ਼ ਉਸ ਦੇ ਗਰਭ ਵਿਚ ਪਲ ਰਹੇ ਬੱਚੇ ਨੂੰ ਡਰਾ ਸਕਦੀ ਹੈ। ਗਰਭ ਤੱਕ ਘੰਟੀ ਦੀ ਆਵਾਜ਼ ਪਹੁੰਚਦੀ ਹੈ, ਇਸ ਨਾਲ ਗਰਭ ਵਿਚ ਮੌਜੂਦ ਬੱਚੇ ਦੀ ਨੀਂਦ ਟੁੱਟ ਜਾਂਦੀ ਹੈ। ਉਸ ਦੇ ਸੌਣ ਅਤੇ ਜਾਗਣ ਦੀ ਕੁਦਰਤੀ ਪ੍ਰਕਿਰਿਆ 'ਤੇ ਵੀ ਇਸ ਦਾ ਡੂੰਘਾ ਅਸਰ ਪੈਂਦਾ ਹੈ। ਹੁਣੇ ਜਿਹੇ ਹੋਈ ਇਕ ਖੋਜ ਵਿਚ ਇਹ ਚਿਤਾਵਨੀ ਜਾਰੀ ਕੀਤੀ ਗਈ ਹੈ।
ਹਾਲਾਂਕਿ ਖੋਜਕਾਰਾਂ ਦਾ ਕਹਿਣਾ ਹੈ ਕਿ ਇਹ ਸਾਫ ਨਹੀਂ ਹੋ ਸਕਿਆ ਹੈ ਕਿ ਬੱਚੇ ਦੇ ਵਾਰ-ਵਾਰ ਇੰਝ ਡਰਨ ਨਾਲ ਉਸ ਦੀ ਸਿਹਤ 'ਤੇ ਕੋਈ ਬੁਰਾ ਪ੍ਰਭਾਵ ਪੈਂਦਾ ਹੈ ਜਾਂ ਨਹੀਂ। ਹੈਲਥ-ਡੇ 'ਚ ਇਹ ਰਿਪੋਰਟ ਪ੍ਰਕਾਸ਼ਿਤ ਹੋਈ ਹੈ। ਨਿਊਯਾਰਕ ਦੀ ਵਿਕੋਫ ਹਾਈਟਸ ਮੈਡੀਕਲ ਸੈਂਟਰ ਦੇ ਡਾਇਰੈਕਟਰ ਪ੍ਰੋ. ਬੋਰਿਸ ਪ੍ਰੇਟ੍ਰਿਕੋਵਾਸਕੀ ਅਨੁਸਾਰ ਉਹ ਜਾਣਨਾ ਚਾਹੁੰਦੇ ਸਨ ਕਿ ਮੋਬਾਈਲ ਫੋਨ ਦਾ ਅਣਜੰਮੇ ਬੱਚੇ 'ਤੇ ਕੀ ਪ੍ਰਭਾਵ ਪੈਂਦਾ ਹੈ।
ਘੰਟੀ ਸੁਣਕੇ ਝਪਕਾਉਂਦੇ ਹਨ ਪਲਕਾਂ
ਖੋਜ ਅਨੁਸਾਰ ਘੰਟੀ ਸੁਣਨ ਤੋਂ ਬਾਅਦ ਬੱਚੇ ਸਿਰ ਘੁਮਾਉਣ, ਮੂੰਹ ਖੋਲ੍ਹਣ ਅਤੇ ਪਲਕਾਂ ਝਪਕਾਉਣ ਵਰਗੀਆਂ ਹਰਕਤਾਂ ਕਰਦੇ ਹਨ। ਹਾਲਾਂਕਿ ਹੌਲੀ-ਹੌਲੀ ਬੱਚੇ ਨੂੰ ਇਸ ਆਵਾਜ਼ ਦੀ ਆਦਤ ਪੈ ਜਾਂਦੀ ਹੈ।
ਡੂੰਘਾ ਅਸਰ
► 27 ਤੋਂ 41 ਹਫਤਿਆਂ ਦਾ ਗਰਭ ਵਿਚਲਾ ਹਰ ਬੱਚਾ ਘੰਟੀ ਵੱਜਣ 'ਤੇ ਹਰਕਤ ਕਰਦਾ ਹੈ।
► 10 ਮਿੰਟ ਤੱਕ ਲਗਾਤਾਰ ਘੰਟੀ ਵੱਜਣ 'ਤੇ 90 ਫੀਸਦੀ ਬੱਚੇ ਦਿੰਦੇ ਹਨ ਇਕੋ ਜਿਹੀ ਪ੍ਰਤੀਕਿਰਿਆ।
► 80 ਫੀਸਦੀ ਭਰੂਣ ਫੋਨ ਦੀ ਹਰ ਘੰਟੀ 'ਤੇ ਹਰਕਤ ਕਰਦੇ ਹਨ।
ਨੀਂਦ ਘੱਟ ਲੈਂਦੇ ਹੋ ਤਾਂ...
NEXT STORY