ਗੁੱਸਾ ਉਂਝ ਤਾਂ ਹਰ ਇਨਸਾਨ ਨੂੰ ਆਉਂਦਾ ਹੈ ਪਰ ਹਰ ਕਿਸੇ 'ਚ ਇਹ ਵੱਖੋ-ਵੱਖਰਾ ਹੁੰਦਾ ਹੈ। ਕਿਸੇ ਦਾ ਗੁੱਸਾ ਪਲਕ ਝਪਕਦਿਆਂ ਹੀ ਉੱਡ ਜਾਂਦਾ ਹੈ ਤਾਂ ਕਿਸੇ ਦਾ ਗੁੱਸਾ ਸਭ ਕੁਝ ਤਹਿਸ-ਨਹਿਸ ਕਰ ਦਿੰਦਾ ਹੈ। ਜਦੋਂ ਬਹੁਤ ਜ਼ਿਆਦਾ ਗੁੱਸਾ ਆਉਂਦਾ ਹੈ ਤਾਂ ਸਿਹਤ ਖਰਾਬ ਹੋਣ ਦੇ ਨਾਲ-ਨਾਲ ਰਿਸ਼ਤੇ ਟੁੱਟਣ 'ਚ ਵੀ ਦੇਰ ਨਹੀਂ ਲੱਗਦੀ। ਅੰਤ ਇਸ ਦਾ ਨਤੀਜਾ ਸਿਵਾਏ ਦੁੱਖ ਦੇ ਹੋਰ ਕੁਝ ਨਹੀਂ ਹੁੰਦਾ। ਜੇਕਰ ਤੁਹਾਨੂੰ ਵੀ ਬਹੁਤ ਜ਼ਿਆਦਾ ਗੁੱਸਾ ਆਉਂਦਾ ਹੈ ਅਤੇ ਤੁਸੀਂ ਚਾਹੁੰਦੇ ਹੋਏ ਵੀ ਇਸ 'ਤੇ ਕਾਬੂ ਨਹੀਂ ਕਰ ਸਕਦੇ ਹੋ ਤਾਂ ਤੁਹਾਨੂੰ ਕੁਝ ਚੀਜ਼ਾਂ ਅਤੇ ਕੰਮਾਂ ਤੋਂ ਦੂਰ ਰਹਿਣਾ ਚਾਹੀਦੈ, ਜਿਵੇਂ-
ਡਰਾਈਵ ਨਾ ਕਰੋ
ਗੁੱਸੇ 'ਚ ਗੱਡੀ ਚਲਾਉਣਾ ਤੁਹਾਡੇ ਅਤੇ ਦੂਜੇ ਲੋਕਾਂ ਲਈ ਵੀ ਖਤਰਨਾਕ ਹੈ। ਜਦੋਂ ਤੁਹਾਨੂੰ ਗੁੱਸਾ ਆਉਂਦਾ ਹੈ ਤਾਂ ਤੁਸੀਂ ਆਪਾ ਗੁਆ ਬੈਠਦੇ ਹੋ ਅਤੇ ਤੁਹਾਡੀ ਨਜ਼ਰ ਕਮਜ਼ੋਰ ਹੋ ਜਾਂਦੀ ਹੈ। ਇਸ ਨਾਲ ਤੁਸੀਂ ਸੜਕ ਦੇ ਮੋੜਾਂ ਅਤੇ ਪੈਦਲ ਚੱਲਣ ਵਾਲਿਆਂ ਅਤੇ ਸਾਹਮਣਿਓਂ ਆਉਂਦੇ ਵਾਹਨ ਨਹੀਂ ਦੇਖ ਸਕਦੇ। ਇਹ ਇਕ ਖਤਰਨਾਕ ਸਥਿਤੀ ਹੈ। ਇਸ ਲਈ ਗੁੱਸੇ 'ਚ ਡਰਾਈਵ ਨਾ ਕਰੋ।
ਨਾ ਖਾਓ ਭੋਜਨ
ਗੁੱਸੇ ਦੌਰਾਨ ਤੁਸੀਂ ਜੋ ਖਾਣਾ ਖਾਂਦੇ ਹੋ, ਉਹ ਸਰੀਰ 'ਚ ਨਾਕਾਰਾਤਮਕ ਊਰਜਾ ਹੀ ਪੈਦਾ ਕਰਦਾ ਹੈ। ਇਸ ਤੋਂ ਇਲਾਵਾ ਇਸ ਸਮੇਂ 'ਚ ਤੁਸੀਂ ਵਧੇਰੇ ਸ਼ੂਗਰ, ਫੈਟ ਅਤੇ ਕਾਰਬੋਹਾਈਡ੍ਰੇਟ ਵਾਲਾ ਖਾਣਾ ਖਾਂਦੇ ਹੋ। ਇਸ ਲਈ ਚੰਗਾ ਹੋਵੇਗਾ ਕਿ ਜੇਕਰ ਤੁਸੀਂ ਗੁੱਸਾ ਸ਼ਾਂਤ ਹੋਣ ਤੋਂ ਬਾਅਦ ਹੀ ਖਾਣਾ ਖਾਓ। ਗੁੱਸੇ ਦੌਰਾਨ ਤੁਹਾਡੀ ਪਾਚਨ ਕਿਰਿਆ ਵੀ ਪ੍ਰਭਾਵਿਤ ਹੁੰਦੀ ਹੈ। ਇਸ ਨਾਲ ਡਾਇਰੀਆ ਅਤੇ ਬਦਹਜ਼ਮੀ ਵਰਗੀ ਸਮੱਸਿਆ ਵੀ ਹੋ ਸਕਦੀ ਹੈ।
ਕਿਸੇ ਨਾਲ ਵਿਵਾਦ ਜਾਂ ਤਰਕ ਨਾ ਕਰੋ
ਕਿਉਂਕਿ ਗੁੱਸੇ 'ਚ ਤੁਹਾਡਾ ਦਿਮਾਗ ਕੰਮ ਕਰਨਾ ਬੰਦ ਕਰ ਦਿੰਦਾ ਹੈ, ਇਸ ਲਈ ਇਸ ਸਮੇਂ 'ਚ ਕਿਸੇ ਤਰ੍ਹਾਂ ਦੀ ਬਹਿਸ ਕਾਰਨ ਤੁਹਾਡੇ ਰਿਸ਼ਤੇ 'ਚ ਤਰੇੜ ਪੈ ਸਕਦੀ ਹੈ। ਜਦੋਂ ਗੁੱਸਾ ਸ਼ਾਂਤ ਹੋਵੇਗਾ ਤਾਂ ਤੁਹਾਨੂੰ ਕੀਤੇ ਦਾ ਪਛਤਾਵਾ ਹੋਵੇਗਾ ਪਰ ਉਦੋਂ ਤੱਕ ਕਾਫੀ ਦੇਰ ਹੋ ਚੁੱਕੀ ਹੋਵੇਗੀ। ਇਸ ਲਈ ਚੰਗਾ ਹੈ ਕਿ ਗੁੱਸਾ ਆਉਣ 'ਤੇ ਇਕੱਲੇ ਹੀ ਰਹੋ ਅਤੇ ਹੌਲੀ-ਹੌਲੀ ਦਿਮਾਗ ਨੂੰ ਸ਼ਾਂਤ ਕਰੋ।
ਮੇਲ ਨਾ ਲਿਖੋ
ਜਦੋਂ ਗੁੱਸਾ ਚੰਡਾਲ ਰੂਪ ਲੈ ਲਏ ਤਾਂ ਕੁਝ ਵੀ ਨਾ ਲਿਖੋ, ਖਾਸ ਤੌਰ 'ਤੇ ਕੁਝ ਵੀ ਟਾਈਪ ਨਾ ਕਰੋ ਕਿਉਂਕਿ ਇਸ ਸਥਿਤੀ 'ਚ ਤੁਸੀਂ ਕੁਝ ਵੀ ਗਲਤ ਲਿਖ ਸਕਦੇ ਹੋ। ਇਸ ਤੋਂ ਚੰਗਾ ਹੈ ਕਿ ਵਰਡ ਡਾਕਿਊਮੈਂਟ 'ਤੇ ਜਾਂ ਕਾਗਜ਼ 'ਤੇ ਲਿਖ ਕੇ ਗੁੱਸਾ ਉਤਾਰ ਲਓ। ਸ਼ਾਂਤ ਹੋਣ ਦਾ ਇਹ ਇਕ ਚੰਗਾ ਤਰੀਕਾ ਹੈ।
ਨਾ ਪੀਓ ਸ਼ਰਾਬ
ਹੋ ਸਕਦੈ ਕਿ ਸ਼ਰਾਬ ਤੁਹਾਡੇ ਗੁੱਸੇ ਨੂੰ ਸ਼ਾਂਤ ਕਰਦੀ ਹੋਵੇ ਪਰ ਅਲਕੋਹਲ ਨਾਲ ਦਿਮਾਗੀ ਤੌਰ 'ਤੇ ਤੁਸੀਂ ਸ਼ਰਮਾ-ਹਯਾ ਗੁਆ ਬੈਠਦੇ ਹੋ। ਨਸ਼ੇ 'ਚ ਕੁਝ ਗਲਤ ਨਾ ਕਰ ਬੈਠੋ, ਇਸ ਲਈ ਸ਼ਰਾਬ ਤੋਂ ਦੂਰ ਹੀ ਰਹੋ।
ਬਹੁਤਾ ਨਾ ਸੋਚੋ
ਜੇਕਰ ਕਿਸੇ ਨੇ ਤੁਹਾਡੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ ਤਾਂ ਬਹੁਤੀ ਸੋਚ-ਵਿਚਾਰ ਨਾ ਕੋਰ। ਜੇਕਰ ਕੋਈ ਤੁਹਾਡੇ ਨਾਲ ਗੁੱਸੇ ਹੋਵੇ ਤਾਂ ਉਸ ਨੂੰ ਸ਼ਾਂਤ ਕਰੋ। ਆਪਣਾ ਸੰਜਮ ਨਾ ਗੁਆਓ ਅਤੇ ਉਸ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕਰੋ। ਉਸ ਨਾਲ ਇੰਝ ਗੱਲ ਕਰੋ ਕਿ ਉਸ ਦਾ ਗੁੱਸਾ ਸ਼ਾਂਤ ਹੋ ਜਾਏ, ਨਾ ਕਿ ਬਹਿਸ ਕਰਕੇ ਉਸ ਦਾ ਗੁੱਸਾ ਵਧਾਓ।
ਰੱਖੋ ਬਲੱਡ ਪ੍ਰੈਸ਼ਰ ਦਾ ਧਿਆਨ
ਗੁੱਸੇ 'ਚ ਹਾਈ ਬਲੱਡ ਪ੍ਰੈਸ਼ਰ ਅਤੇ ਸਟ੍ਰੋਕ ਦਾ ਖਤਰਾ ਵੱਧ ਜਾਂਦਾ ਹੈ। ਖਾਸ ਤੌਰ 'ਤੇ ਦਿਲ ਦੇ ਮਰੀਜ਼ਾਂ ਨੂੰ। ਜਿਨ੍ਹਾਂ ਨੂੰ ਪਹਿਲਾਂ ਦਿਲ ਦਾ ਦੌਰਾ ਪੈ ਚੁੱਕਾ ਹੈ, ਉਨ੍ਹਾਂ ਨੂੰ ਖਤਰਾ ਵਧੇਰੇ ਹੁੰਦਾ ਹੈ। ਜੇਕਰ ਤੁਹਾਨੂੰ ਪਤਾ ਹੈ ਕਿ ਗੁੱਸਾ ਹੋਣ 'ਤੇ ਤੁਹਾਡਾ ਬਲੱਡ ਪ੍ਰੈਸ਼ਰ ਵੱਧ ਜਾਏਗਾ ਤਾਂ ਸ਼ਾਂਤ ਰਹੋ ਤਾਂਕਿ ਕਿਸੇ ਵੀ ਤਰ੍ਹਾਂ ਦੀ ਸਰੀਰਕ ਸਮੱਸਿਆ ਤੋਂ ਬਚਿਆ ਜਾ ਸਕੇ।
ਸੌਂਵੋ ਨਾ
ਗੁੱਸੇ ਦੌਰਾਨ ਦਿਮਾਗ 'ਚ ਨਾਕਾਰਾਤਮਕ ਗੱਲਾਂ ਚੱਲਦੀਆਂ ਰਹਿੰਦੀਆਂ ਹਨ ਅਤੇ ਬੇਕਾਰ ਦੀਆਂ ਗੱਲਾਂ ਵੀ ਵਧੇਰੇ ਯਾਦ ਆਉਂਦੀਆਂ ਹਨ। ਇਸ ਲਈ ਜਦੋਂ ਤੁਸੀਂ ਸੌਂ ਕੇ ਉੱਠੋਗੇ ਤਾਂ ਤਣਾਅ 'ਚ ਰਹੋਗੇ। ਬਿਹਤਰ ਹੋਵੇਗਾ ਕਿ ਗੁੱਸਾ ਸ਼ਾਂਤ ਕਰਕੇ ਹੀ ਸੌਂਵੋ।
ਦੰਦਾਂ ਵਿਚ ਨਾ ਫਸਿਆ ਰਹਿਣ ਦਿਓ ਖਾਣਾ
NEXT STORY