ਇਹ ਹੈਰਾਨੀ ਵਾਲੀ ਗੱਲ ਹੈ ਕਿ ਕੁਦਰਤ ਨੇ ਮਨੁੱਖ ਨੂੰ ਦੇਹ, ਬੁੱਧੀ ਤੇ ਮਨ ਦੇ ਨਜ਼ਰੀਏ ਤੋਂ ਹੋਰਨਾਂ ਜੀਵਾਂ ਦੇ ਮੁਕਾਬਲੇ ਜ਼ਿਆਦਾ ਸ਼ਕਤੀਸ਼ਾਲੀ ਬਣਾਇਆ ਹੈ ਤਾਂ ਸਭ ਤੋਂ ਆਲਸੀ ਸੁਭਾਅ ਵੀ ਦਿੱਤਾ ਹੈ। ਜ਼ਿਆਦਾਤਰ ਲੋਕ ਆਪਣੇ ਤੇ ਪਰਿਵਾਰ ਦੇ ਸਵਾਰਥ ਪੂਰੇ ਹੋਣ ਤੋਂ ਬਾਅਦ ਆਰਾਮ ਕਰਨਾ ਚਾਹੁੰਦੇ ਹਨ ਅਤੇ ਪਰਮਾਰਥ ਉਨ੍ਹਾਂ ਨੂੰ ਵਿਅਰਥ ਵਿਸ਼ਾ ਲਗਦਾ ਹੈ ਜਦੋਂਕਿ ਪੁਰਸ਼ਾਰਥ ਦੀ ਭਾਵਨਾ ਬਿਨਾਂ ਸਵਾਰਥ ਕਰਮ ਨਾਲ ਹੀ ਪੂਰਨ ਹੁੰਦੀ ਹੈ। ਉਸ ਤੋਂ ਵੀ ਜ਼ਿਆਦਾ ਜ਼ਰੂਰੀ ਗੱਲ ਇਹ ਹੈ ਕਿ ਜਿਸ ਦੇਹ ਨਾਲ ਮਨੁੱਖ ਸੰਸਾਰਕ ਚੀਜ਼ਾਂ ਦੀ ਵਰਤੋਂ ਕਰਦਾ ਹੈ, ਉਸ ਦੀ ਹੀ ਅਹਿਮੀਅਤ ਉਹ ਨਹੀਂ ਸਮਝਦਾ ਅਤੇ ਭੋਗਾਂ ਵਿਚ ਉਸ ਦਾ ਨਾਸ਼ ਕਰਦਾ ਹੈ, ਜਿਸ ਨਾਲ ਅੰਤਲੇ ਸਮੇਂ 'ਚ ਸਾਰੇ ਉਸ ਦੇ ਅੰਤਿਮ ਸਹਿ-ਯਾਤਰੀ ਬਣ ਜਾਂਦੇ ਹਨ ਅਤੇ ਮੌਤ ਤਕ ਨਾਲ ਰਹਿੰਦੇ ਹਨ।
ਯੋਗ ਸਾਧਨਾ, ਧਿਆਨ, ਭਜਨ ਅਤੇ ਬਾਗਾਂ ਦੀ ਸੈਰ ਕਰਨ ਨਾਲ ਦੇਹ ਦੇ ਨਾਲ ਮਨ ਨੂੰ ਜੋ ਨਵਾਂਪਨ ਮਿਲਦਾ ਹੈ, ਉਸ ਦੀ ਜਾਣਕਾਰੀ ਜ਼ਿਆਦਾਤਰ ਵਿਅਕਤੀਆਂ ਨੂੰ ਨਹੀਂ ਰਹਿੰਦੀ। ਸੱਚੀ ਗੱਲ ਤਾਂ ਇਹ ਹੈ ਕਿ ਸਰੀਰ ਤੇ ਮਨ ਨੂੰ ਪ੍ਰਤੱਖ ਤੌਰ 'ਤੇ ਪ੍ਰਸੰਨ ਕਰਨ ਵਾਲੇ ਵਿਸ਼ੇ ਮਨੁੱਖ ਨੂੰ ਆਕਰਸ਼ਿਤ ਕਰਦੇ ਹਨ ਅਤੇ ਉਹ ਇਨ੍ਹਾਂ ਵਿਚ ਸਰਗਰਮ ਹੋ ਕੇ ਪੂਰੀ ਉਮਰ ਪ੍ਰਸੰਨ ਰਹਿਣ ਦੀ ਵਿਅਰਥ ਕੋਸ਼ਿਸ਼ ਕਰਦਾ ਹੈ। ਉਹ ਆਪਣੀ ਇਸੇ ਸਰਗਰਮੀ ਨੂੰ ਪੁਰਸ਼ਾਰਥ ਸਮਝਦਾ ਹੈ ਜਦੋਂਕਿ ਅਪ੍ਰਤੱਖ ਫਾਇਦਾ ਦੇਣ ਵਾਲੇ ਯੋਗ ਆਸਣ, ਧਿਆਨ, ਭਜਨ ਤੇ ਅਕਸਰ ਬਾਗਾਂ ਵਿਚ ਘੁੰਮਣਾ ਉਸ ਨੂੰ ਇਕ ਵਿਅਰਥ ਕਿਰਿਆ ਲਗਦੀ ਹੈ। ਸਿੱਧੀ ਗੱਲ ਕਹੀਏ ਤਾਂ ਇਸ ਅਪ੍ਰਤੱਖ ਫਾਇਦੇ ਲਈ ਬਿਨਾਂ ਸਵਾਰਥ ਦੀ ਭਾਵਨਾ ਦੇ ਇਨ੍ਹਾਂ ਕੰਮਾਂ ਵਿਚ ਲੱਗਣਾ ਹੀ ਪੁਰਸ਼ਾਰਥ ਕਿਹਾ ਜਾ ਸਕਦਾ ਹੈ।
ਆਸਾਨ ਨਹੀਂ ਆਦਤਾਂ ਬਦਲਣੀਆਂ
NEXT STORY