ਗਲੈਮਰਸ ਭੂਮਿਕਾਵਾਂ ਲਈ ਮਸ਼ਹੂਰ ਹੋਈ ਐਵਲਿਨ ਸ਼ਰਮਾ ਆਪਣਾ ਅਕਸ ਬਦਲਣਾ ਚਾਹੁੰਦੀ ਹੈ। ਉਹ ਖ਼ੁਦ ਨੂੰ ਸਮਝਦਾਰ ਅਤੇ ਖੂਬਸੂਰਤ ਮੰਨਦੀ ਹੈ ਅਤੇ ਉਸ ਦੀ ਇੱਛਾ ਹੈ ਕਿ ਉਸ ਨੂੰ ਮਹਿਜ਼ ਇਕ ਗਲੈਮਰਸ ਅਭਿਨੇਤਰੀ ਨਹੀਂ, ਸਗੋਂ ਇਕ ਚੰਗੀ ਅਭਿਨੇਤਰੀ ਦੇ ਤੌਰ 'ਤੇ ਦੇਖਿਆ ਜਾਵੇ। ਛੇਤੀ ਹੀ ਦੋ ਫਿਲਮਾਂ ਵਿਚ ਦਿਖਾਈ ਦੇਣ ਵਾਲੀ ਐਵਲਿਨ ਨੇ ਇਸੇ ਵਜ੍ਹਾ ਕਰਕੇ ਫੈਸਲਾ ਕੀਤਾ ਹੈ ਕਿ ਉਹ ਚੰਗੇ ਰੋਲ ਵਾਲੀਆਂ ਫਿਲਮਾਂ 'ਤੇ ਹੀ ਧਿਆਨ ਦੇਵੇਗੀ, ਫਿਰ ਚਾਹੇ ਉਹ ਛੋਟੇ ਬੈਨਰ ਦੀਆਂ ਹੀ ਕਿਉਂ ਨਾ ਹੋਣ। ਐਵਲਿਨ ਦੇ ਇਕ ਨੇੜਲੇ ਸੂਤਰ ਅਨੁਸਾਰ ਉਹ ਬਹੁਤ ਮਿਹਨਤੀ ਅਭਿਨੇਤਰੀ ਹੈ ਤੇ ਜੋ ਵੀ ਕੰਮ ਮਿਲੇ, ਕਿੰਨਾ ਵੀ ਛੋਟਾ ਕਿਉਂ ਨਾ ਹੋਵੇ, ਉਸ ਨੂੰ ਪੂਰੀ ਸ਼ਿੱਦਤ ਨਾਲ ਪੂਰਾ ਕਰਦੀ ਹੈ। ਫਿਲਮਾਂ ਕਰਦੇ-ਕਰਦੇ ਅਭਿਨੈ ਸਿੱਖਣ ਵਾਲੀ ਐਵਲਿਨ ਨੇ ਹੁਣ ਤਕ ਇੰਡਸਟਰੀ ਵਿਚ ਕਾਫੀ ਕੁਝ ਸਿੱਖ ਲਿਆ ਹੈ ਅਤੇ ਹੁਣ ਤਾਂ ਉਸ ਦੀ ਹਿੰਦੀ 'ਤੇ ਵੀ ਚੰਗੀ ਪਕੜ ਬਣ ਰਹੀ ਹੈ, ਜਿਸ ਦੀ ਘਾਟ ਉਸ ਦੇ ਰਾਹ ਵਿਚ ਵੱਡੀ ਰੁਕਾਵਟ ਸੀ।
ਪਿਛਲੇ ਇਕ ਵਰ੍ਹੇ ਦੌਰਾਨ ਉਸ ਨੇ ਕਾਫੀ ਮਿਹਨਤ ਕੀਤੀ ਹੈ। ਦੋ ਫਿਲਮਾਂ ਦੀ ਸ਼ੂਟਿੰਗ ਇਕੋ ਵੇਲੇ ਉਸਨੇ ਕੀਤੀ। ਇਸ ਦੇ ਨਾਲ-ਨਾਲ ਉਸ ਨੇ ਕਈ ਸ਼ੋਅਜ਼ ਅਤੇ ਹੋਰ ਕੰਮ ਵੀ ਪੂਰੇ ਕੀਤੇ ਅਤੇ ਲੱਗਦਾ ਹੈ ਕਿ ਇਸ ਸਾਲ ਉਸ ਨੂੰ ਪਿਛਲੇ ਸਾਲ ਦੀ ਮਿਹਨਤ ਦਾ ਫਲ ਜ਼ਰੂਰ ਨਸੀਬ ਹੋਵੇਗਾ। ਆਪਣੀ ਅਗਲੀ ਫਿਲਮ 'ਕੁਛ ਕੁਛ ਲੋਚਾ ਹੈ' ਵਿਚ ਇਹ ਸੁੰਦਰੀ ਪੂਰੀ ਕੋਸ਼ਿਸ਼ ਵਿਚ ਹੈ ਕਿ ਆਪਣੇ ਛੋਟੇ ਰੋਲ ਵਿਚ ਵੀ ਉਹ ਇਕ ਦਮਦਾਰ ਪ੍ਰਭਾਵ ਛੱਡ ਸਕੇ।
ਭੁੱਲ ਮੇਰੇ ਤੋਂ ਵੀ ਹੋ ਸਕਦੀ ਹੈ ਚਾਰਲੀ ਐਕਸ ਸੀ ਐਕਸ
NEXT STORY