ਮੁੰਬਈ- ਮਸ਼ਹੂਰ ਸਿੰਗਰ ਅਤੇ ਅਦਾਕਾਰ ਹਿਮੇਸ਼ ਰੇਸ਼ਮੀਆ ਆਉਣ ਵਾਲੇ ਗਾਇਨ ਰਿਐਲਿਟੀ ਸ਼ੋਅ 'ਦਿ ਵੋਈਸ ਇੰਡੀਆ' 'ਚ ਗੁਰੂ ਦੀ ਭੂਮਿਕਾ 'ਚ ਨਜ਼ਰ ਆਉਣਗੇ। ਉਹ ਇਸ 'ਚ ਬਿਲਕੁੱਲ ਨਵੇਂ ਅਵਤਾਰ 'ਚ ਨਜ਼ਰ ਆਉਣਗੇ। ਹਿਮੇਸ਼ ਨੇ ਆਪਣੀ ਅਗਲੀ ਫਿਲਮ 'ਹੀਰੀਏ' ਲਈ ਭਾਰ ਘਟਾਇਆ ਹੈ। ਇਹ ਇਹ ਪ੍ਰੇਮ ਕਹਾਣੀ ਹੈ। ਉਨ੍ਹਾਂ ਨੇ ਇਕ ਬਿਆਨ 'ਚ ਕਿਹਾ ਹੈ ਕਿ ਮੈਨੂੰ 18 ਮਹੀਨੇ ਤੱਕ ਜਿਮ 'ਚ ਪਸੀਨਾ ਵਹਾਉਣਾ ਪਿਆ ਅਤੇ ਮੈਂ ਇਸ ਨਤੀਜ਼ੇ ਤੋਂ ਬਹੁਤ ਖੁਸ਼ ਹਾਂ। ਮੇਰਾ ਆਹਾਰ ਬਹੁਤ ਪੌਸ਼ਟਿਕ ਅਤੇ ਕੰਟਰੋਲ 'ਚ ਹੈ। ਮੈਂ ਰਾਤ 8.30 ਤੋਂ ਸਵੇਰੇ 8.30 ਵਜੇ ਤੱਕ ਨਹੀਂ ਖਾਂਦਾ। ਉਸ ਨੇ ਕਿਹਾ ਹੈ ਕਿ ਮੈਨੂੰ ਆਪਣੇ ਨਵੀਂ ਲੁੱਕ ਲਈ ਪ੍ਰਤੀਕਿਰਿਆ ਮਿਲ ਰਹੀ ਹੈ। ਮੈਂ ਆਪਣੀ ਇਸ ਲੁੱਕ ਨੂੰ 'ਦਿ ਵੋਈਸ' 'ਚ ਸਾਹਮਣੇ ਲਿਆਉਣ ਲਈ ਉਤਸ਼ਾਹਿਤ ਹਾਂ।
ਅਦਾਕਾਰਾ ਨੇ ਐਵਾਰਡ ਸ਼ੋਅ 'ਚ ਪਹਿਨੀ ਅਜਿਹੀ ਡਰੈੱਸ ਕਿ ਦੇਖਣ ਵਾਲੇ ਹੋਏ ਸ਼ਰਮਸਾਰ (ਦੇਖੋ ਤਸਵੀਰਾਂ)
NEXT STORY